ਸੋਨੇ ਤੇ ਚਾਂਦੀ ਦੀ ਕੀਮਤ ਨੇ ਬਣਾਇਆ ਨਵਾਂ ਰਿਕਾਰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਸੋਨੇ ਦੀ ਕੀਮਤ 1685 ਰੁਪਏ ਵਧ ਕੇ 1.38 ਲੱਖ ਰੁਪਏ ਪ੍ਰਤੀ ਹੋਈ 10 ਗ੍ਰਾਮ

Gold and silver prices hit new record highs

ਨਵੀਂ ਦਿੱਲੀ : ਕੌਮਾਂਤਰੀ ਬਾਜ਼ਾਰਾਂ ’ਚ ਸੋਨੇ ਦੇ ਰੀਕਾਰਡ ਉੱਚੇ ਪੱਧਰ ਤੋਂ ਬਾਅਦ ਸੋਮਵਾਰ ਨੂੰ ਕੌਮੀ ਰਾਜਧਾਨੀ ’ਚ ਵੀ ਸੋਨੇ ਦੀ ਕੀਮਤ 1685 ਰੁਪਏ ਵਧ ਕੇ 1,38,200 ਰੁਪਏ ਪ੍ਰਤੀ 10 ਗ੍ਰਾਮ ਦੇ ਉੱਚੇ ਪੱਧਰ ਉਤੇ ਪਹੁੰਚ ਗਈ। ਕੁਲ ਭਾਰਤੀ ਸਰਾਫ਼ਾ ਐਸੋਸੀਏਸ਼ਨ ਮੁਤਾਬ ਰਾਜਧਾਨੀ ’ਚ ਚਾਂਦੀ ਦੀ ਕੀਮਤ ਵੀ 10,400 ਰੁਪਏ ਪ੍ਰਤੀ ਕਿਲੋਗ੍ਰਾਮ ਵਧ ਕੇ 2,14,500 ਰੁਪਏ ਪ੍ਰਤੀ ਕਿਲੋਗ੍ਰਾਮ ਉਤੇ ਪਹੁੰਚ ਗਈ। ਕੌਮਾਂਤਰੀ ਬਾਜ਼ਾਰਾਂ ’ਚ ਸੋਨਾ 80.85 ਡਾਲਰ ਯਾਨੀ 1.86 ਫੀ ਸਦੀ ਵਧ ਕੇ 4,420.35 ਡਾਲਰ ਪ੍ਰਤੀ ਔਂਸ ਉਤੇ ਪਹੁੰਚ ਗਿਆ।

ਐਚ.ਡੀ.ਐਫ.ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਸੌਮਿਲ ਗਾਂਧੀ ਨੇ ਕਿਹਾ, ‘‘ਚਾਂਦੀ ਅਤੇ ਸੋਨੇ ’ਚ ਨਿਵੇਸ਼ਕਾਂ ਦੀ ਦਿਲਚਸਪੀ ਕਾਫੀ ਵਧੀ ਹੈ ਕਿਉਂਕਿ ਅਮਰੀਕਾ ’ਚ ਵਿਆਜ ਦਰਾਂ ਘੱਟ ਹੋ ਰਹੀਆਂ ਹਨ, ਵਿੱਤੀ ਚਿੰਤਾਵਾਂ ਵਧ ਰਹੀਆਂ ਹਨ ਅਤੇ ਅਮਰੀਕੀ ਅਰਥਵਿਵਸਥਾ ਹੋਰ ਅਨਿਸ਼ਚਿਤ ਹੁੰਦੀ ਜਾ ਰਹੀ ਹੈ।’’ ਉਨ੍ਹਾਂ ਅੱਗੇ ਕਿਹਾ ਕਿ ਇਸ ਨਾਲ ਸੁਰੱਖਿਅਤ-ਪਨਾਹਗਾਹ ਸੰਪਤੀ ਵਲ ਤਬਦੀਲੀ ਆਈ ਹੈ। ਇਸ ਤੋਂ ਇਲਾਵਾ, ਵਧਦੇ ਭੂ-ਸਿਆਸੀ ਤਣਾਅ ਦੇ ਕਾਰਨ ਸੁਰੱਖਿਅਤ ਪਨਾਹਗਾਹ ਦੀ ਮੰਗ ਵੀ ਵਧੀ।