Import Duties: ਸੋਨੇ-ਚਾਂਦੀ 'ਚ ਨਿਵੇਸ਼ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, ਸਰਕਾਰ ਨੇ ਵਧਾਈ ਦਰਾਮਦ ਡਿਊਟੀ

ਏਜੰਸੀ

ਖ਼ਬਰਾਂ, ਵਪਾਰ

ਜੀਜੇਈਪੀਸੀ ਕੀਮਤੀ ਧਾਤਾਂ 'ਤੇ ਦਰਾਮਦ ਡਿਊਟੀ ਨੂੰ ਮੌਜੂਦਾ 15 ਫੀਸਦੀ ਤੋਂ ਘਟਾ ਕੇ 4 ਫ਼ੀਸਦੀ ਕਰਨ ਦੀ ਮੰਗ ਕਰ ਰਹੀ ਹੈ।

File Photo

Import Duties:  ਨਵੀਂ ਦਿੱਲੀ - ਪੇਚਾਂ, ਹੁੱਕਾਂ ਅਤੇ ਸਿੱਕਿਆਂ 'ਤੇ ਦਰਾਮਦ ਡਿਊਟੀ 12.5 ਫ਼ੀਸਦੀ ਤੋਂ ਵਧਾ ਕੇ 15 ਫ਼ੀਸਦੀ ਕਰ ਦਿੱਤੀ ਗਈ ਹੈ। ਵਰਤਮਾਨ ਵਿਚ ਭਾਰਤ ਵਿਚ ਸੋਨੇ ਅਤੇ ਚਾਂਦੀ 'ਤੇ ਕੁੱਲ ਆਯਾਤ ਡਿਊਟੀ 15 ਪ੍ਰਤੀਸ਼ਤ (10 ਪ੍ਰਤੀਸ਼ਤ ਮੂਲ ਕਸਟਮ ਡਿਊਟੀ ਅਤੇ 5 ਪ੍ਰਤੀਸ਼ਤ ਖੇਤੀਬਾੜੀ ਬੁਨਿਆਦੀ ਢਾਂਚਾ ਅਤੇ ਵਿਕਾਸ ਸੈੱਸ (AIDC) ਹੈ। ਦੱਸ ਦਈਏ ਕਿ ਭਾਰਤ 'ਚ ਸੋਨੇ ਦੀਆਂ ਕੀਮਤਾਂ ਅੰਤਰਰਾਸ਼ਟਰੀ ਬੈਂਚਮਾਰਕ ਦੀਆਂ ਕੀਮਤਾਂ ਤੋਂ ਜ਼ਿਆਦਾ, ਮੁੱਖ ਤੌਰ 'ਤੇ ਇੰਪੋਰਟ ਡਿਊਟੀ ਕਾਰਨ ਵੱਧ ਹਨ। ਹਾਲਾਂਕਿ, ਮੁਦਰਾ ਮੁੱਲ ਅਤੇ ਮੰਗ-ਸਪਲਾਈ ਵਿਚ ਬਦਲਾਅ ਕੁਝ ਹੱਦ ਤੱਕ ਇਹ ਵੀ ਤੈਅ ਕਰਦੇ ਹਨ ਕਿ ਕੀ ਘਰੇਲੂ ਕੀਮਤਾਂ ਅੰਤ ਵਿਚ ਛੋਟ ਜਾਂ ਪ੍ਰੀਮੀਅਮ 'ਤੇ ਹੋਣਗੀਆਂ।

ਜੀਜੇਈਪੀਸੀ ਕੀਮਤੀ ਧਾਤਾਂ 'ਤੇ ਦਰਾਮਦ ਡਿਊਟੀ ਨੂੰ ਮੌਜੂਦਾ 15 ਫੀਸਦੀ ਤੋਂ ਘਟਾ ਕੇ 4 ਫ਼ੀਸਦੀ ਕਰਨ ਦੀ ਮੰਗ ਕਰ ਰਹੀ ਹੈ। ਬਜਟ 2024 ਵਿਚ ਕੱਟੇ ਅਤੇ ਪਾਲਿਸ਼ ਕੀਤੇ ਹੀਰਿਆਂ 'ਤੇ ਕਸਟਮ ਡਿਊਟੀ ਮੌਜੂਦਾ 5 ਫੀਸਦੀ ਤੋਂ ਘਟਾ ਕੇ 2.5 ਫੀਸਦੀ ਕਰਨ ਦੀ ਮੰਗ ਕੀਤੀ ਗਈ ਹੈ। (GJEPC) ਨੇ ਸਰਕਾਰ ਨੂੰ ਬਜਟ 2024 ਵਿਚ ਸੋਨੇ ਅਤੇ ਕੱਟੇ ਅਤੇ ਪਾਲਿਸ਼ ਕੀਤੇ ਹੀਰਿਆਂ 'ਤੇ ਦਰਾਮਦ ਡਿਊਟੀ ਘਟਾਉਣ ਦੀ ਅਪੀਲ ਕੀਤੀ ਹੈ। ਕੌਂਸਲ ਚਾਹੁੰਦੀ ਹੈ ਕਿ ਇਸ ਖੇਤਰ ਨੂੰ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਬਣੇ ਰਹਿਣ ਵਿਚ ਮਦਦ ਮਿਲ ਸਕੇ। ਭਾਰਤ ਦਾ ਰਤਨ ਅਤੇ ਗਹਿਣਾ ਉਦਯੋਗ ਕੱਚੇ ਮਾਲ ਲਈ ਦਰਾਮਦ 'ਤੇ ਨਿਰਭਰ ਹੈ ਜਿਸ ਵਿੱਚ ਸੋਨਾ, ਹੀਰੇ, ਚਾਂਦੀ ਅਤੇ ਰੰਗਦਾਰ ਰਤਨ ਸ਼ਾਮਲ ਹਨ। 

(For more news apart from Import Duties, stay tuned to Rozana Spokesman)