ਸੋਨੇ, ਚਾਂਦੀ ਅਤੇ ਕੀਮਤੀ ਧਾਤੂ ਦੇ ਸਿੱਕਿਆਂ ਨੂੰ ਆਯਾਤ ਕਰਨਾ ਪਵੇਗਾ ਮਹਿੰਗਾ, ਜਾਣੋ ਸਰਕਾਰ ਦਾ ਨਵਾਂ ਨੋਟੀਫ਼ੀਕੇਸ਼ਨ

ਏਜੰਸੀ

ਖ਼ਬਰਾਂ, ਵਪਾਰ

ਆਯਾਤ ’ਤੇ ਪਹਿਲਾਂ 10 ਫ਼ੀ ਸਦੀ ਦੇ ਮੁਕਾਬਲੇ 15 ਫੀ ਸਦੀ ਹੋਵੇਗੀ ਡਿਊਟੀ, ਨਵੀਆਂ ਦਰਾਂ 22 ਜਨਵਰੀ ਤੋਂ ਲਾਗੂ ਹੋ ਗਈਆਂ

Gold Import Duty increased

ਨਵੀਂ ਦਿੱਲੀ, 23 ਜਨਵਰੀ: ਵਿੱਤ ਮੰਤਰਾਲੇ ਨੇ ਸੋਨੇ, ਚਾਂਦੀ ਅਤੇ ਕੀਮਤੀ ਧਾਤੂ ਦੇ ਸਿੱਕਿਆਂ ’ਤੇ ਆਯਾਤ ਡਿਊਟੀ ਮੌਜੂਦਾ 10 ਫੀ ਸਦੀ ਤੋਂ ਵਧਾ ਕੇ 15 ਫੀ ਸਦੀ ਕਰ ਦਿਤੀ ਹੈ। ਇਕ ਅਧਿਕਾਰਤ ਨੋਟੀਫਿਕੇਸ਼ਨ ਮੁਤਾਬਕ ਸੋਨੇ, ਚਾਂਦੀ ਅਤੇ ਕੀਮਤੀ ਧਾਤਾਂ ਦੇ ਸਿੱਕਿਆਂ ’ਤੇ ਦਰਾਮਦ ਡਿਊਟੀ ਹੁਣ 15 ਫੀ ਸਦੀ ਹੋਵੇਗੀ।

ਇਸ ’ਚ 10 ਫ਼ੀ ਸਦੀ ਬੇਸਿਕ ਕਸਟਮ ਡਿਊਟੀ (ਬੀ.ਸੀ.ਡੀ.) ਅਤੇ 5 ਫ਼ੀ ਸਦੀ ਏ.ਆਈ.ਡੀ.ਸੀ (ਖੇਤੀਬਾੜੀ ਬੁਨਿਆਦੀ ਢਾਂਚਾ ਵਿਕਾਸ ਸੈੱਸ) ਸ਼ਾਮਲ ਹੈ। ਸੋਸ਼ਲ ਵੈਲਫੇਅਰ ਸਰਚਾਰਜ (ਐਸ.ਡਬਲਯੂ.ਸੀ.) ਨੂੰ ਇਸ ਤੋਂ ਛੋਟ ਦਿਤੀ ਗਈ ਹੈ। ਮੰਤਰਾਲੇ ਨੇ ਕੀਮਤੀ ਧਾਤਾਂ ਵਾਲੇ ਵਰਤੇ ਗਏ ਉਤਪ੍ਰੇਰਕਾਂ ’ਤੇ ਆਯਾਤ ਡਿਊਟੀ ਵੀ ਵਧਾ ਦਿਤੀ ਹੈ। 

ਐਸ.ਡਬਲਯੂ.ਐਸ. ਤੋਂ ਛੋਟ ਦੇ ਨਾਲ 10 ਬੇਸਿਕ ਕਸਟਮ ਡਿਊਟੀ (ਬੀ.ਸੀ.ਡੀ.) ਅਤੇ 4.35 ਫ਼ੀ ਸਦੀ ਏ.ਆਈ.ਡੀ.ਸੀ (ਖੇਤੀਬਾੜੀ ਬੁਨਿਆਦੀ ਢਾਂਚਾ ਵਿਕਾਸ ਸੈੱਸ) ਸਮੇਤ ਡਿਊਟੀ ਵਧਾ ਕੇ 14.35 ਫ਼ੀ ਸਦੀ ਕਰ ਦਿਤੀ ਗਈ ਹੈ। ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਨਵੀਆਂ ਦਰਾਂ 22 ਜਨਵਰੀ ਤੋਂ ਲਾਗੂ ਹੋ ਗਈਆਂ ਹਨ।