ਰੁਪਏ ਨੇ ਅਮਰੀਕੀ ਡਾਲਰ ਦੇ ਮੁਕਾਬਲੇ ਪਹਿਲੀ ਵਾਰੀ 92 ਰੁਪਏ ਦੇ ਪੱਧਰ ਨੂੰ ਛੂਹਿਆ
ਮਾਮੂਲੀ ਸੁਧਾਰ ਨਾਲ 91.88 ਦੇ ਪੱਧਰ ਉਤੇ ਸਥਿਰ ਹੋਇਆ
ਮੁੰਬਈ: ਵਿਦੇਸ਼ੀ ਫੰਡਾਂ ਦੀ ਵਿਕਰੀ ਦੇ ਦਬਾਅ ਅਤੇ ਆਲਮੀ ਬਾਜ਼ਾਰਾਂ ’ਚ ਜੋਖਮ ਦੀ ਭਾਵਨਾ ਦੇ ਮੱਦੇਨਜ਼ਰ ਰੁਪਿਆ ਸ਼ੁਕਰਵਾਰ ਨੂੰ 92 ਰੁਪਏ ਪ੍ਰਤੀ ਅਮਰੀਕੀ ਡਾਲਰ ਦੇ ਸੱਭ ਤੋਂ ਹੇਠਲੇ ਪੱਧਰ ਉਤੇ ਪਹੁੰਚ ਗਿਆ ਅਤੇ ਅਮਰੀਕੀ ਕਰੰਸੀ ਦੇ ਮੁਕਾਬਲੇ ਮਾਮੂਲੀ ਸੁਧਾਰ ਨਾਲ 91.88 ਉਤੇ ਬੰਦ ਹੋਇਆ।
ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਕਿਹਾ ਕਿ ਕਮਜ਼ੋਰ ਘਰੇਲੂ ਬਾਜ਼ਾਰਾਂ ਅਤੇ ਲਗਾਤਾਰ ਵਿਦੇਸ਼ੀ ਫੰਡ ਦੇ ਨਿਕਾਸ ਕਾਰਨ ਭਾਰਤੀ ਰੁਪਿਆ ਸ਼ੁਰੂਆਤੀ ਲਾਭ ਛੱਡ ਕੇ 91.99 ਪ੍ਰਤੀ ਅਮਰੀਕੀ ਡਾਲਰ ਦੇ ਰੀਕਾਰਡ ਹੇਠਲੇ ਪੱਧਰ ਉਤੇ ਪਹੁੰਚ ਗਿਆ। ਇਸ ਤੋਂ ਇਲਾਵਾ, ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧਾ ਅਤੇ ਅਮਰੀਕੀ ਖਜ਼ਾਨਾ ਯੀਲਡ ਵਿਚ ਵਾਧੇ ਨੇ ਰੁਪਏ ਉਤੇ ਭਾਰ ਪਾਇਆ।
ਇਸ ਮਹੀਨੇ ਹੁਣ ਤਕ ਰੁਪਿਆ 200 ਪੈਸੇ ਜਾਂ 2 ਫੀ ਸਦੀ ਤੋਂ ਵੱਧ ਡਿੱਗ ਗਿਆ ਹੈ। 2025 ’ਚ, ਘਰੇਲੂ ਇਕਾਈ ਵਿਚ ਵਿਦੇਸ਼ੀ ਫੰਡਾਂ ਦੀ ਨਿਕਾਸ ਅਤੇ ਡਾਲਰ ਦੀ ਮਜ਼ਬੂਤੀ ਕਾਰਨ 5 ਫ਼ੀ ਸਦੀ ਦੀ ਗਿਰਾਵਟ ਆਈ ਸੀ। ਮੀਰੇ ਐਸੇਟ ਸ਼ੇਅਰਖਾਨ ਦੇ ਖੋਜ ਵਿਸ਼ਲੇਸ਼ਕ ਅਨੁਜ ਚੌਧਰੀ ਨੇ ਕਿਹਾ ਕਿ ਆਯਾਤ ਤੋਂ ਡਾਲਰ ਦੀ ਮੰਗ ਰੁਪਏ ਉਤੇ ਹੋਰ ਦਬਾਅ ਪਾ ਸਕਦੀ ਹੈ।