ਲਗਾਤਾਰ ਛੇਵੇਂ ਦਿਨ ਰੁਪਏ 'ਚ ਗਿਰਾਵਟ, ਚਾਰ ਪੈਸੇ ਡਿਗਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਵਿਦੇਸ਼ੀ ਪੂੰਜੀ ਦੀ ਨਿਕਾਸੀ 'ਚ ਡਾਲਰ ਮੁਕਾਬਲੇ ਰੁਪਈਆ ਅੱਜ ਚਾਰ ਪੈਸੇ ਟੁੱਟ ਕੇ 66.16 'ਤੇ ਖੁੱਲ੍ਹਿਆ। ਰੁਪਏ 'ਚ ਇਹ ਗਿਰਾਵਟ ਲਗਾਤਾਰ ਛੇਵੇਂ ਦਿਨ ਜਾਰੀ ਹੈ।...

Rupee dropped

ਮੁੰਬਈ, 23 ਅਪ੍ਰੈਲ : ਵਿਦੇਸ਼ੀ ਪੂੰਜੀ ਦੀ ਨਿਕਾਸੀ 'ਚ ਡਾਲਰ ਮੁਕਾਬਲੇ ਰੁਪਈਆ ਅੱਜ ਚਾਰ ਪੈਸੇ ਟੁੱਟ ਕੇ 66.16 'ਤੇ ਖੁੱਲ੍ਹਿਆ। ਰੁਪਏ 'ਚ ਇਹ ਗਿਰਾਵਟ ਲਗਾਤਾਰ ਛੇਵੇਂ ਦਿਨ ਜਾਰੀ ਹੈ। ਮੁਦਰਾ ਕਾਰੋਬਾਰੀਆਂ ਮੁਤਾਬਕ ਆਯਾਤਕਾਂ ਤੋਂ ਹਮੇਸ਼ਾ ਮੰਗ ਅਤੇ ਹੋਰ ਵਿਦੇਸ਼ੀ ਮੁਦਰਾਵਾਂ ਮੁਕਾਬਲੇ ਡਾਲਰ ਦੀ ਮਜ਼ਬੂਤੀ ਕਰ ਕੇ ਰੁਪਏ 'ਤੇ ਦਬਾਅ ਬਣਿਆ ਹੋਇਆ ਹੈ। 

ਸ਼ੁਕਰਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਏ 66 ਦੇ ਪੱਧਰ ਤਕ ਪਹੁੰਚ ਗਿਆ ਸੀ ਜੋ 13 ਮਹੀਨਿਆਂ ਦਾ ਹੇਠਲਾ ਪੱਧਰ ਸੀ। ਉਸ ਦਿਨ ਰੁਪਈਆ 66.12 'ਤੇ ਬੰਦ ਹੋਇਆ ਸੀ। ਇਸੇ ਦੇ ਚਲਦਿਆਂ ਸ਼ੁਕਰਵਾਰ ਨੂੰ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਵਲੋਂ 21.02 ਕਰੋੜ ਰੁਪਏ ਦੇ ਸ਼ੇਅਰਾਂ ਦੀ ਵਿਕਰੀ ਕੀਤੀ ਜਾ ਚੁਕੀ ਹੈ।