TCS ਨੇ ਬਣਾਇਆ ਇਤਿਹਾਸ, 100 ਬਿਲੀਅਨ ਡਾਲਰ ਵਾਲੀ ਪਹਿਲੀ ਭਾਰਤੀ ਕੰਪਨੀ ਬਣੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਸ਼ੇਅਰ ਬਾਜ਼ਾਰ 'ਚ ਅੱਜ ਆਈਟੀ ਕੰਪਨੀ ਟੀਸੀਐਸ ਦੇ ਸ਼ੇਅਰਾਂ 'ਚ 2 ਫ਼ੀ ਸਦੀ ਦਾ ਉਛਾਲ ਆਇਆ ਅਤੇ ਇਸ ਨਾਲ ਕੰਪਨੀ ਦਾ ਬਾਜ਼ਾਰ ਮੁੱਲ 100 ਬਿਲੀਅਨ ਡਾਲਰ (100 ਅਰਬ ਡਾਲਰ) ਦੇ...

TCS becomes first Indian company to breach $100 billion market capitalisation

ਮੁੰਬਈ :  ਸ਼ੇਅਰ ਬਾਜ਼ਾਰ 'ਚ ਅੱਜ ਆਈਟੀ ਕੰਪਨੀ ਟੀਸੀਐਸ ਦੇ ਸ਼ੇਅਰਾਂ 'ਚ 2 ਫ਼ੀ ਸਦੀ ਦਾ ਉਛਾਲ ਆਇਆ ਅਤੇ ਇਸ ਨਾਲ ਕੰਪਨੀ ਦਾ ਬਾਜ਼ਾਰ ਮੁੱਲ 100 ਬਿਲੀਅਨ ਡਾਲਰ (100 ਅਰਬ ਡਾਲਰ) ਦੇ ਪਾਰ ਹੋ ਗਿਆ। ਇਸ ਉਚਾਈ 'ਤੇ ਪਹੁੰਚਣ ਵਾਲੀ ਟੀਸੀਐਸ ਪਹਿਲੀ ਭਾਰਤੀ ਕੰਪਨੀ ਬਣ ਗਈ ਹੈ। ਸ਼ੁਕਰਵਾਰ ਤੋਂ ਬਾਅਦ ਸੋਮਵਾਰ ਨੂੰ ਵੀ ਟੀਸੀਐਸ ਦੇ ਸ਼ੇਅਰਾਂ 'ਚ ਤੇਜ਼ੀ ਦੇਖੀ ਗਈ ਅਤੇ ਇਹ 3476.75 ਰੁਪਏ 'ਤੇ ਪਹੁੰਚ ਗਿਆ।

ਇਸ ਨਾਲ ਹੀ ਕੰਪਨੀ ਦਾ  ਬਾਜ਼ਾਰ ਮੁੱਲ 6,64,918 ਕਰੋਡ਼ ਰੁਪਏ ਹੋ ਗਿਆ। ਦਸ ਦਈਏ ਕਿ ਸ਼ੁਕਰਵਾਰ ਨੂੰ ਵੀ ਕੰਪਨੀ ਦੇ ਸ਼ੇਅਰਾਂ 'ਚ ਕਰੀਬ 7 ਫ਼ੀ ਸਦੀ ਦਾ ਉਛਾਲ ਦੇਖਿਆ ਗਿਆ ਸੀ। ਇਸ ਉਛਾਲ ਨਾਲ ਕੰਪਨੀ ਦੇ ਨਿਵੇਸ਼ਕਾਂ ਨੂੰ ਕਰੀਬ 40,000 ਕਰੋਡ਼ ਰੁਪਏ ਦਾ ਮੁਨਾਫ਼ਾ ਹੋਇਆ ਸੀ।

ਉਥੇ ਹੀ ਅੱਜ ਬਾਜ਼ਾਰ 'ਚ ਭਾਰਤੀ ਰੁਪਏ ਡਾਲਰ ਦੀ ਤੁਲਨਾ 'ਚ ਕੁੱਝ ਕਮਜ਼ੋਰ ਹੋਇਆ। ਸ਼ੁਕਰਵਾਰ ਨੂੰ 66.12 ਰੁਪਏ ਪ੍ਰਤੀ ਡਾਲਰ ਦੀ ਤੁਲਨਾ 'ਚ ਸੋਮਵਾਰ ਨੂੰ 66.18 ਰੁਪਏ ਪ੍ਰਤੀ ਡਾਲਰ ਦਾ ਮੁੱਲ ਰਿਹਾ ਹੈ। ਮਾਰਚ 'ਚ ਖ਼ਤਮ ਹੋਈ ਤਿਮਾਹੀ 'ਚ ਕੰਪਨੀ ਨੂੰ ਮਿਲੇ ਸਾਰੇ ਆਦੇਸ਼ਾਂ ਕਾਰਨ ਕੰਪਨੀ ਨੇ ਹੁਣ ਤਕ ਸੱਭ ਤੋਂ ਵੱਡਾ ਮੁਨਾਫ਼ਾ ਕਮਾਇਆ ਹੈ।

ਵੀਰਵਾਰ ਨੂੰ ਬਾਜ਼ਾਰ 'ਚ ਕਾਰੋਬਾਰ ਖ਼ਤਮ ਹੋਣ ਤੋਂ ਬਾਅਦ ਟੀਸੀਐਫ਼ ਨੇ ਮੁਨਾਫ਼ੇ ਦਾ ਐਲਾਨ ਕੀਤਾ ਸੀ। ਵਿਤੀ ਸਾਲ 2017-18 ਦੀ ਚੌਥੀ ਤਿਮਾਹੀ 'ਚ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐਸ) ਨੇ 6,925 ਕਰੋਡ਼ ਰੁਪਏ ਦਾ ਮੁਨਾਫ਼ਾ ਦਰਜ ਕੀਤਾ ਹੈ ਜੋਕਿ 4.6 ਫ਼ੀ ਸਦੀ ਦੀ ਸਾਲਾਨਾ ਅਤੇ 5.8 ਫ਼ੀ ਸਦੀ ਦੀ ਤਿਮਾਹੀ ਵਾਧਾ ਦਰ ਹੈ।