ਬੀਐਸਐਨਐਲ ਨੇ ਪੇਸ਼ ਕੀਤੇ ਨਵੇਂ ਪਲਾਨ

ਏਜੰਸੀ

ਖ਼ਬਰਾਂ, ਵਪਾਰ

ਭਾਰਤ ਸੰਚਾਰ ਨਿਗਮ ਲਿਮਟਿਡ ਅਪਣੇ ਗਾਹਕਾਂ ਨੂੰ 'ਵਿੰਗਸ' ਨਾਂ ਦੀ ਇਕ ਸਹੂਲਤ ਮੁਹਈਆ ਕਰਵਾਉਣ ਜਾ ਰਹੀ ਹੈ, ਜਿਸ ਤਹਿਤ ਗਾਹਕਾਂ ਨੂੰ ਮੋਬਾਈਲ ਨੈਟਵਰਕ...

BSNL Meeting

ਚੰਡੀਗੜ੍ਹ,  ਭਾਰਤ ਸੰਚਾਰ ਨਿਗਮ ਲਿਮਟਿਡ ਅਪਣੇ ਗਾਹਕਾਂ ਨੂੰ 'ਵਿੰਗਸ' ਨਾਂ ਦੀ ਇਕ ਸਹੂਲਤ ਮੁਹਈਆ ਕਰਵਾਉਣ ਜਾ ਰਹੀ ਹੈ, ਜਿਸ ਤਹਿਤ ਗਾਹਕਾਂ ਨੂੰ ਮੋਬਾਈਲ ਨੈਟਵਰਕ ਜਾਂ ਸਿੰਮ ਦੀ ਵੀ ਜ਼ਰੂਰਤ ਨਹੀਂ ਪਵੇਗੀ। ਇਹ ਜਾਣਕਾਰੀ ਬੀ.ਐਸ.ਐਨ.ਐਲ. ਪੰਜਾਬ ਸਰਕਲ ਦੇ ਚੀਫ਼ ਜਨਰਲ ਮੈਨੇਜਰ ਟੈਲੀਕਾਮ ਐਸ.ਕੇ. ਗੁਪਤਾ ਨੇ ਕੰਪਨੀ ਦੀਆਂ ਨਵੀਆਂ ਸਕੀਮਾਂ ਤੋਂ ਜਾਣੂ ਕਰਵਾਉਣ ਸਬੰਧੀ ਕਰਵਾਈ ਪ੍ਰੈਸ ਕਾਨਫ਼ਰੰਸ ਦੌਰਾਨ ਦਿਤੀ।

ਉਨ੍ਹਾਂ ਦਸਿਆ ਕਿ 'ਵਿੰਗਸ' ਦੀ ਸਹੂਲਤ ਲਈ ਗਾਹਕਾਂ ਨੂੰ ਇਕ ਵਾਰ 1099 ਰੁਪਏ ਅਦਾ ਕਰਨੇ ਪੈਣਗੇ। ਇਸ ਤੋਂ ਇਲਾਵਾ ਕੰਪਨੀ ਨੇ ਘੱਟ ਖ਼ਪਤ ਵਾਲੇ ਗਾਹਕਾਂ ਲਈ 'ਮਿੰਨੀ ਪੈਕ' ਅਤੇ 'ਡਾਟਾ ਸੁਨਾਮੀ ਐਸ.ਟੀ.ਵੀ.' ਵੀ ਪੇਸ਼ ਕੀਤੇ ਹਨ। ਇਸ ਦੇ ਨਾਲ ਹੀ ਬ੍ਰਾਡਬੈਂਡ ਸੈਗਮੈਂਟ 'ਚ ਕੰਪਨੀ ਨੇ ਅਨਲਿਮਟਿਡ ਡਾਟਾ-ਅਤੇ ਕਾਲਿੰਗ ਪਲਾਨ ਪੇਸ਼ ਕੀਤੇ ਹਨ, ਜਿਨ੍ਹਾਂ ਵਿਚ ਬੀ.ਬੀ.ਜੀ. ਕਾਂਬੋ ਯੂਐਲਡੀ 45ਜੀ.ਬੀ. ਪਲਾਨ, ਬੀ.ਬੀ.ਜੀ. ਕਾਂਬੋ ਯੂਐਲਡੀ 150ਜੀਬੀ ਪਲਾਨ, ਬੀ.ਬੀ.ਜੀ. ਕਾਂਬੋ ਯੂ.ਐਲ.ਡੀ. 300 ਜੀ.ਬੀ. ਪਲਾਨ ਅਤੇ ਬੀ.ਬੀ.ਜੀ. ਕਾਂਬੋ ਯੂ.ਐਲ.ਡੀ. 600 ਜੀ.ਬੀ. ਬਹੁਤ ਸਸਤੀਆਂ ਦਰਾਂ 'ਤੇ ਕ੍ਰਮਵਾਰ 99, 299 ਅਤੇ 491 ਰੁਪਏ ਦਿਤੇ ਜਾ ਰਹੇ ਹਨ।