ਬੈਂਕ ਵਿਚ ਨੌਕਰੀ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ! 15 ਫੀਸਦੀ ਵਧੇਗੀ ਸੈਲਰੀ

ਏਜੰਸੀ

ਖ਼ਬਰਾਂ, ਵਪਾਰ

ਬੈਂਕ ਵਿਚ ਨੌਕਰੀ ਕਰ ਰਹੇ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ ਆਈ ਹੈ।

Bank Employee

ਨਵੀਂ ਦਿੱਲੀ: ਬੈਂਕ ਵਿਚ ਨੌਕਰੀ ਕਰ ਰਹੇ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ ਆਈ ਹੈ। ਸੈਲਰੀ ਨੂੰ ਲੈ ਕੇ ਬੁੱਧਵਾਰ ਨੂੰ ਬੈਂਕ ਯੂਨੀਅਨ UFBU (United Forum of Bank Unions) ਅਤੇ IBA (Indian Bank Association) ਵਿਚਕਾਰ ਸਹਿਮਤੀ ਬਣ ਗਈ ਹੈ। ਇਸ ਬੈਠਕ ਵਿਚ ਬੈਂਕ ਕਰਮਚਾਰੀਆਂ ਦੀ ਤਨਖ਼ਾਹ ਵਧਾਉਣ ਦਾ ਫੈਸਲਾ ਲਿਆ ਗਿਆ।

ਬਕਾਏ ਨਵੰਬਰ 2017 ਤੋਂ ਉਪਲਬਧ ਹੋਣਗੇ। ਇਹ ਰਾਸ਼ੀ ਕਰੀਬ 7898 ਕਰੋੜ ਰੁਪਏ ਹੋਵੇਗੀ। ਇਹ ਮਾਮਲਾ 2017 ਤੋਂ ਹੀ ਲੰਬਿਤ ਸੀ। ਬੈਂਕ ਯੂਨੀਅਨ ਲਗਾਤਾਰ ਇਸ ਦੀ ਮੰਗ ਕਰ ਰਹੇ ਸੀ ਪਰ ਹੁਣ ਤੱਕ ਇਸ ‘ਤੇ ਸਹਿਮਤੀ ਨਹੀਂ ਹੋ ਸਕੀ ਸੀ ਪਰ 22 ਜੁਲਾਈ ਨੂੰ ਹੋਈ ਬੈਠਕ ਦੌਰਾਨ ਇਸ ਮੁੱਦੇ ‘ਤੇ ਸਹਿਮਤੀ ਬਣ ਗਈ।

ਮੁੰਬਈ ਵਿਚ ਭਾਰਤੀ ਸਟੇਟ ਬੈਂਕ ਦੇ ਹੈੱਡਕੁਆਰਟਰ ਵਿਚ ਇਕ ਬੈਠਕ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਹੁਣ ਬੈਂਕਰਾਂ ਦੀ ਸੈਲਰੀ ਵਿਚੋਂ ਐਨਪੀਐਸ ਵਿਚ ਯੋਗਦਾਨ 14 ਫੀਸਦੀ ਹੋਵੇਗਾ। ਮੌਜੂਦਾ ਸਮੇਂ ਵਿਚ ਇਹ 10 ਫੀਸਦੀ ਹੁੰਦਾ ਹੈ। ਦੱਸ ਦਈਏ ਕਿ ਇਹ ਬੇਸਿਕ ਪੇ ਅਤੇ ਮਹਿੰਗਾਈ ਭੱਤਾ ਮਿਲਾ ਕੇ 10 ਫੀਸਦੀ ਹੁੰਦਾ ਹੈ, ਜਿਸ ਨੂੰ 14 ਫੀਸਦੀ ਕਰਨ ਦਾ ਫੈਸਲਾ ਲਿਆ ਗਿਆ ਹੈ, ਹਾਲਾਂਕਿ ਇਸ ਦੇ ਲਈ ਸਰਕਾਰ ਤੋਂ ਮਨਜ਼ੂਰੀ ਲੈਣੀ ਹੋਵੇਗੀ।

ਯੂਐਫਬੀਯੂ ਦੇ ਕਨਵੀਨਰ ਸੀਐਚ ਵੈਂਕਟਾਚਲਮ ਦੀ ਅਗਵਾਈ ਵਿਚ ਰਾਜ ਕਿਰਨ ਰਾਏ ਅਤੇ ਬੈਂਕ ਕਰਮਚਾਰੀ ਯੂਨੀਅਨ ਦੇ ਨੁਮਾਇੰਦਿਆਂ ਦੀ ਅਗਵਾਈ ਵਾਲੇ ਆਈਬੀਏ ਨੁਮਾਇੰਦਿਆਂ ਵਿਚਕਾਰ ਇਕ ਮੀਟਿੰਗ ਹੋਈ।

ਵੈਂਕਟਾਚਲਮ ਨੇ ਕਿਹਾ ਕਿ ਤਨਖਾਹ ਵਿਚ ਸੋਧ ਹੋਣ ਨਾਲ 35 ਬੈਂਕਾਂ ਦੇ ਕਰਮਚਾਰੀ ਇਸ ਦਾ ਲਾਭ ਲੈ ਸਕਣਗੇ। ਹੁਣ ਬੈਂਕਰਾਂ ਲਈ ਨਵਾਂ ਪੇ ਸਕੇਲ ਤਿਆਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਬੈਂਕਿੰਗ ਸੈਕਟਰ ਵਿਚ ਵੀ ਪੀਐਲਆਈ (Performance linked incentive) ਨੂੰ ਲਾਗੂ ਕੀਤਾ ਜਾਵੇਗਾ। ਪੀਐਲਆਈ ਦੇ ਓਪਰੇਟਿੰਗ ਪ੍ਰਾਫਿਟ ਦੇ ਅਧਾਰ ਤੇ ਮਿਲੇਗਾ।