Budget 2024 : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਇਨਕਮ ਟੈਕਸ ਸਲੈਬ ਵਿੱਚ ਵੱਡੇ ਬਦਲਾਅ ਦਾ ਐਲਾਨ
3 ਲੱਖ ਰੁਪਏ ਤੱਕ ਦੀ ਆਮਦਨ 'ਤੇ ਕੋਈ ਟੈਕਸ ਨਹੀਂ ਲੱਗੇਗਾ
FM Nirmala Sitharaman
Budget 2024 : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਨਕਮ ਟੈਕਸ ਸਲੈਬ ਵਿੱਚ ਵੱਡੇ ਬਦਲਾਅ ਦਾ ਐਲਾਨ ਕੀਤਾ ਹੈ। ਹੁਣ ਸਟੈਂਡਰਡ ਡਿਡਕਸ਼ਨ ਸੀਮਾ 50 ਹਜ਼ਾਰ ਰੁਪਏ ਤੋਂ ਵਧਾ ਕੇ 75 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ। ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਲੋਕ ਸਭਾ 'ਚ ਬਜਟ ਪੇਸ਼ ਕਰਦੇ ਹੋਏ ਇਹ ਐਲਾਨ ਕੀਤਾ ਹੈ।
ਇਸ ਪ੍ਰਣਾਲੀ 'ਚ 3 ਲੱਖ ਰੁਪਏ ਤੱਕ ਦੀ ਆਮਦਨ 'ਤੇ ਕੋਈ ਟੈਕਸ ਨਹੀਂ ਲੱਗੇਗਾ। 3 ਤੋਂ 7 ਲੱਖ ਰੁਪਏ ਦੀ ਆਮਦਨ 'ਤੇ 5 ਫੀਸਦੀ ਇਨਕਮ ਟੈਕਸ ਦੇਣਾ ਹੋਵੇਗਾ। ਜੇਕਰ ਆਮਦਨ 7 ਤੋਂ 10 ਲੱਖ ਰੁਪਏ ਹੈ ਤਾਂ 10 ਫੀਸਦੀ ਦੀ ਦਰ ਨਾਲ ਇਨਕਮ ਟੈਕਸ ਲਗਾਇਆ ਜਾਵੇਗਾ।
10 ਤੋਂ 12 ਲੱਖ ਰੁਪਏ ਦੀ ਟੈਕਸਯੋਗ ਆਮਦਨ 'ਤੇ 15 ਫੀਸਦੀ ਦੀ ਦਰ ਨਾਲ ਇਨਕਮ ਟੈਕਸ ਲਗਾਇਆ ਜਾਵੇਗਾ। 12 ਤੋਂ 15 ਲੱਖ ਰੁਪਏ ਦੀ ਟੈਕਸਯੋਗ ਆਮਦਨ 'ਤੇ 20 ਫੀਸਦੀ ਆਮਦਨ ਟੈਕਸ ਲਗਾਇਆ ਜਾਵੇਗਾ। 15 ਲੱਖ ਰੁਪਏ ਤੋਂ ਵੱਧ ਦੀ ਟੈਕਸਯੋਗ ਆਮਦਨ 'ਤੇ 30 ਫੀਸਦੀ ਦੀ ਦਰ ਨਾਲ ਇਨਕਮ ਟੈਕਸ ਲਗਾਇਆ ਜਾਵੇਗਾ।