ਡਾਲਰ ਦੇ ਮੁਕਾਬਲੇ ਹੇਠਲੇ ਪੱਧਰ 'ਤੇ ਪਹੁੰਚਿਆ ਰੁਪਇਆ, 81 ਦਾ ਪੱਧਰ ਪਾਰ 

ਏਜੰਸੀ

ਖ਼ਬਰਾਂ, ਵਪਾਰ

10 ਸਾਲ ਦੀ ਬਾਂਡ ਯੀਲਡ 'ਚ 6 ਆਧਾਰ ਅੰਕਾਂ ਦਾ ਵਾਧਾ ਹੋਇਆ ਅਤੇ ਇਹ 2 ਮਹੀਨੇ ਦੇ ਹਾਈ ਪੱਧਰ 'ਤੇ ਪਹੁੰਚ ਗਿਆ।

The rupee reached a low level against the dollar, crossing the level of 81

 

ਮੁੰਬਈ - ਭਾਰਤੀ ਰੁਪਏ 'ਚ ਡਾਲਰ ਦੇ ਮੁਕਾਬਲੇ ਲਗਾਤਾਰ ਗਿਰਾਵਟ ਜਾਰੀ ਹੈ ਪਰ ਅੱਜ ਸ਼ੁੱਕਰਵਾਰ ਨੂੰ ਰੁਪਇਆ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ਨੂੰ ਤੋੜ ਕੇ 81 ਨੂੰ ਵੀ ਪਾਰ ਕਰ ਗਿਆ ਹੈ ਜਦਕਿ 10 ਸਾਲ ਦੀ ਬਾਂਡ ਯੀਲਡ 'ਚ 6 ਆਧਾਰ ਅੰਕਾਂ ਦਾ ਵਾਧਾ ਹੋਇਆ ਅਤੇ ਇਹ 2 ਮਹੀਨੇ ਦੇ ਹਾਈ ਪੱਧਰ 'ਤੇ ਪਹੁੰਚ ਗਿਆ। ਅਜਿਹਾ ਅਮਰੀਕੀ ਟ੍ਰੇਜਰੀ ਯੀਲਡ 'ਚ ਵਾਧੇ ਤੋਂ ਬਾਅਦ ਹੋਇਆ ਹੈ। 

ਅੱਜ ਘਰੇਲੂ ਕਰੰਸੀ 1 ਡਾਲਰ ਦੇ ਮੁਕਾਬਲੇ 81.03 'ਤੇ ਖੁੱਲ੍ਹੀ ਅਤੇ ਇਕ ਨਵਾਂ ਆਲ ਟਾਈਮ ਲੋਅ 81.13 ਬਣਾਇਆ। ਇਕ ਖ਼ਬਰ ਮੁਤਾਬਕ ਘਰੇਲੂ ਕਰੰਸੀ 9 ਵਜ ਕੇ 15 ਮਿੰਟ 'ਤੇ 81.15 ਪ੍ਰਤੀ ਡਾਲਰ ਦੇ ਪੱਧਰ 'ਤੇ ਟ੍ਰੇਡ ਹੋ ਰਹੀ ਸੀ। ਇਹ ਆਪਣੀ ਪਿਛਲੀ ਕਲੋਜਿੰਗ 80.87 ਦੇ ਮੁਕਾਬਲੇ 0.33 ਫੀਸਦੀ ਤੱਕ ਡਿੱਗੀ ਹੈ। 
ਪਿਛਲੇ 8 ਟ੍ਰੇਡਿੰਗ ਸੇਸ਼ਨਸ 'ਚੋਂ ਇਹ 7ਵੀਂ ਵਾਰ ਹੈ, ਜਦ ਰੁਪਏ 'ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲੀ।

ਇਸ ਸਮੇਂ ਦੇ ਦੌਰਾਨ ਰੁਪਇਆ 2.51 ਫ਼ੀਸਦੀ ਡਿੱਗ ਚੁੱਕਾ ਹੈ। ਇਸ ਸਾਲ ਦੀ ਗੱਲ ਕਰੀਏ ਤਾਂ ਰੁਪਇਆ 8.48 ਫੀਸਦੀ ਟੁੱਟ ਚੁੱਕਾ ਹੈ।  25 ਜੁਲਾਈ ਨੂੰ 10 ਸਾਲਾਂ ਬਾਂਡ ਯੀਲਡ 7.383 ਫੀਸਦੀ 'ਤੇ ਟ੍ਰੇਡ ਹੁੰਦਾ ਦਿਖ ਗਿਆ ਸੀ। ਇਹ ਆਪਣੀ ਪਿਛਲੀ ਕਲੋਜਿੰਗ ਤੋਂ 7 ਆਧਾਰ ਅੰਕ ਉਪਰ ਹੈ। ਯੂ.ਐੱਸ. 10 ਸਾਲ ਟ੍ਰੇ੍ਜਰੀ ਯੀਲਡ 'ਚ ਵੀਰਵਾਰ ਨੂੰ 18 ਆਧਾਰ ਅੰਕਾਂ ਦਾ ਜ਼ਬਰਦਸਤ ਉਛਾਲ ਆਇਆ ਅਤੇ ਇਹ 3.7 ਫੀਸਦੀ ਪਹੁੰਚ ਗਈ। ਇਹ ਇਸ ਦਹਾਕੇ ਦਾ ਸਭ ਤੋਂ ਉੱਚਾ ਪੱਧਰ ਹੈ। ਇਸ ਦੇ ਆਧਾਰ 'ਤੇ ਕਿਹਾ ਜਾ ਸਕਦਾ ਹੈ ਕਿ ਨਿਵੇਸ਼ਕਾਂ ਨੂੰ ਆਰਥਿਕ ਮੰਦੀ ਦਾ ਵਧਦਾ ਖਤਰਾ ਨਜ਼ਰ ਆ ਰਿਹਾ ਹੈ।