Gold and Silver Price Today : ਸੋਨੇ ਦੀ ਕੀਮਤ 2,700 ਰੁਪਏ ਵਧ ਕੇ ਨਵੇਂ ਸਿਖਰ ਉਤੇ ਪਹੁੰਚੀ

ਏਜੰਸੀ

ਖ਼ਬਰਾਂ, ਵਪਾਰ

Gold and Silver Price Today : 1.18 ਲੱਖ ਰੁਪਏ ਪ੍ਰਤੀ ਤੋਲਾ ਹੋਇਆ ਸੋਨਾ

Gold and Silver

Gold and Silver Price Today : ਨਵੀਂ ਦਿੱਲੀ : ਕੌਮੀ  ਰਾਜਧਾਨੀ ’ਚ ਸੋਨੇ ਦੀਆਂ ਕੀਮਤਾਂ 2,700 ਰੁਪਏ ਵਧ ਕੇ 1,18,900 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਸਿਖਰ ਉਤੇ  ਪਹੁੰਚ ਗਈਆਂ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਮੁਤਾਬਕ ਸਥਾਨਕ ਸਰਾਫਾ ਬਾਜ਼ਾਰ ’ਚ 99.5 ਫੀ ਸਦੀ  ਸ਼ੁੱਧਤਾ ਵਾਲਾ ਸੋਨਾ ਵੀ 2,650 ਰੁਪਏ ਵਧ ਕੇ 1,18,300 ਰੁਪਏ ਪ੍ਰਤੀ 10 ਗ੍ਰਾਮ ਦੇ ਰੀਕਾਰਡ ਉੱਚੇ ਪੱਧਰ ਉਤੇ  ਪਹੁੰਚ ਗਿਆ। 

ਵਪਾਰੀਆਂ ਨੇ ਕਿਹਾ ਕਿ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਦੀ ਭਾਰੀ ਗਿਰਾਵਟ ਨੇ ਕੀਮਤੀ ਧਾਤ ਦੀਆਂ ਕੀਮਤ ਨੂੰ ਹੋਰ ਵਧਾ ਦਿਤਾ ਹੈ। ਇਸ ਸਾਲ ਹੁਣ ਤਕ  ਸੋਨੇ ਦੀਆਂ ਕੀਮਤਾਂ ਵਿਚ 39,950 ਰੁਪਏ ਪ੍ਰਤੀ 10 ਗ੍ਰਾਮ ਜਾਂ 50.60 ਫ਼ੀ ਸਦੀ  ਦਾ ਵਾਧਾ ਹੋਇਆ ਹੈ, ਜੋ 31 ਦਸੰਬਰ, 2024 ਨੂੰ 78,950 ਰੁਪਏ ਪ੍ਰਤੀ 10 ਗ੍ਰਾਮ ਸੀ। 

ਚਾਂਦੀ ਦੀ ਕੀਮਤ ਵੀ ਮੰਗਲਵਾਰ ਨੂੰ 3,220 ਰੁਪਏ ਦੀ ਤੇਜ਼ੀ ਨਾਲ 1,39,600 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਸੱਭ ਤੋਂ ਉੱਚੇ ਪੱਧਰ ਉਤੇ  ਪਹੁੰਚ ਗਈ। ਚਾਲੂ ਕੈਲੰਡਰ ਸਾਲ ਵਿਚ ਚਾਂਦੀ ਦੀਆਂ ਕੀਮਤਾਂ 49,900 ਰੁਪਏ ਪ੍ਰਤੀ ਕਿਲੋਗ੍ਰਾਮ ਜਾਂ 55.63 ਫ਼ੀ ਸਦੀ  ਵਧ ਗਈਆਂ ਹਨ, ਜੋ 31 ਦਸੰਬਰ, 2024 ਨੂੰ 89,700 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵੱਧ ਗਈਆਂ ਹਨ। 

ਐਚ.ਡੀ.ਐਫ.ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਸੌਮਿਲ ਗਾਂਧੀ ਨੇ ਕਿਹਾ, ‘‘ਦਿੱਲੀ ਦੇ ਬਾਜ਼ਾਰਾਂ ’ਚ 24 ਕੈਰੇਟ ਸੋਨੇ ਦੀ ਕੀਮਤ ਇਕ ਹੋਰ ਰੀਕਾਰਡ  ਪੱਧਰ ਉਤੇ  ਕਾਰੋਬਾਰ ਕਰ ਰਹੀ ਹੈ। ਰੁਪਿਆ ਕਮਜ਼ੋਰ ਹੋਣ ਨਾਲ ਘਰੇਲੂ ਸਰਾਫਾ ਦੀਆਂ ਕੀਮਤਾਂ ਹੋਰ ਵਧਦੀਆਂ ਹਨ।’’

ਕੌਮਾਂਤਰੀ ਬਾਜ਼ਾਰਾਂ ’ਚ ਸਪਾਟ ਗੋਲਡ 1 ਫੀ ਸਦੀ  ਤੋਂ ਵੱਧ ਦੀ ਤੇਜ਼ੀ ਨਾਲ 3,791.10 ਡਾਲਰ ਪ੍ਰਤੀ ਔਂਸ ਦੇ ਰੀਕਾਰਡ  ਉੱਚੇ ਪੱਧਰ ਉਤੇ  ਪਹੁੰਚ ਗਿਆ।