Gold Silver Price- ਮੁੜ ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਹੋਇਆ ਵਾਧਾ, ਜਾਣੋ ਅੱਜ ਦੇ ਭਾਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਅਮਰੀਕਾ 'ਚ ਕੋਵਿਡ -19 ਦੁਆਰਾ ਪੈਦਾ ਹੋਏ ਆਰਥਿਕ ਸੰਕਟ ਦੇ ਹੱਲ ਲਈ ਰਾਹਤ ਪੈਕੇਜ ਦੀ ਉਮੀਦ ਨੇ ਇਸ ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ।

gold silver rate

ਨਵੀਂ ਦਿੱਲੀ- ਦੇਸ਼ ਭਰ 'ਚ ਕੋਰੋਨਾ ਵਾਇਰਸ ਦੇ ਕਾਰਨ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵਾਧਾ ਹੀ ਹੋਇਆ ਹੈ। ਇਸ ਦੌਰਾਨ ਹੁਣ ਬੀਤੇ ਕੁਝ ਸਮੇਂ ਤੋਂ ਸੋਨੇ ਦੀ ਕੀਮਤ 'ਚ ਭਾਰੀ ਗਿਰਾਵਟ ਆਈ ਹੈ। ਪਰ ਇਸ ਸਟੀਮੂਲਸ ਨੇ ਉਨ੍ਹਾਂ ਦੀਆਂ ਕੀਮਤਾਂ ਨੂੰ ਯੂਐਸ ਦੀ ਆਰਥਿਕਤਾ 'ਚ ਆਕਰਸ਼ਤ ਰੱਖਿਆ ਹੈ। ਇਹੀ ਕਾਰਨ ਹੈ ਕਿ ਸੋਮਵਾਰ ਨੂੰ ਸੋਨੇ ਤੇ ਚਾਂਦੀ ਦੀ ਕੀਮਤ 'ਚ ਵਾਧਾ ਦਰਜ ਕੀਤਾ ਗਿਆ। 

ਸੋਨੇ ਤੇ ਚਾਂਦੀ ਦੀ ਕੀਮਤ 
ਐਮਸੀਐਕਸ 'ਚ ਸੋਨੇ ਦੀ ਕੀਮਤ ਸੋਮਵਾਰ ਨੂੰ 0.26 ਪ੍ਰਤੀਸ਼ਤ ਭਾਵ 131 ਰੁਪਏ ਦੀ ਤੇਜ਼ੀ ਨਾਲ 50,300 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਈ। ਦੂਜੇ ਪਾਸੇ ਚਾਂਦੀ ਦੀਆਂ ਕੀਮਤਾਂ 0.05 ਫੀਸਦ ਦੀ ਤੇਜ਼ੀ ਨਾਲ 33 ਰੁਪਏ ਦੀ ਤੇਜ਼ੀ ਨਾਲ 62,574 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈਆਂ। ਸੋਮਵਾਰ ਨੂੰ ਅਹਿਮਦਾਬਾਦ ਸਰਾਫਾ ਬਾਜ਼ਾਰ 'ਚ ਗੋਲਡ ਸਪਾਟ  ਦੀ ਕੀਮਤ 50,199 ਰੁਪਏ ਪ੍ਰਤੀ ਦਸ ਗ੍ਰਾਮ ਅਤੇ ਗੋਲਡ ਫਿਊਚਰ 50,250 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ।

ਅਮਰੀਕਾ 'ਚ ਕੋਵਿਡ -19 ਦੁਆਰਾ ਪੈਦਾ ਹੋਏ ਆਰਥਿਕ ਸੰਕਟ ਦੇ ਹੱਲ ਲਈ ਰਾਹਤ ਪੈਕੇਜ ਦੀ ਉਮੀਦ ਨੇ ਇਸ ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ। ਗਲੋਬਲ ਬਾਜ਼ਾਰ 'ਚ ਸੋਮਵਾਰ ਨੂੰ ਸਪਾਟ ਗੋਲਡ 0.1 ਪ੍ਰਤੀਸ਼ਤ ਦੇ ਵਾਧੇ ਨਾਲ 1872.76 ਡਾਲਰ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ, ਜਦਕਿ ਯੂਐਸ ਗੋਲਡ ਫਿਊਚਰ 'ਚ ਥੋੜਾ ਹੀ ਬਦਲਾਵ ਦੀਖਿਆ ਅਤੇ 1,871.80 'ਤੇ ਪਹੁੰਚ ਗਿਆ। ਚਾਂਦੀ 0.4 ਪ੍ਰਤੀਸ਼ਤ ਦੀ ਤੇਜ਼ੀ ਨਾਲ 24.25 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।