GST notice to Zomato and Swiggy: ਸਵਿਗੀ ਅਤੇ ਜ਼ੋਮੈਟੋ ਨੂੰ 500-500 ਕਰੋੜ ਰੁਪਏ ਦਾ GST ਨੋਟਿਸ, ਜਾਣੋ ਪੂਰਾ ਮਾਮਲਾ

ਏਜੰਸੀ

ਖ਼ਬਰਾਂ, ਵਪਾਰ

ਡਲਿਵਰੀ ਫੀਸ ਦੇ ਨਾਂ ’ਤੇ ਵਸੂਲੇ ਜਾ ਰਹੇ ਪੈਸਿਆਂ ਨੂੰ ਲੈ ਕੇ ਅਧਿਕਾਰੀਆਂ ਅਤੇ ਕੰਪਨੀਆਂ ਵਿਚਾਣੇ ਤਣਾਅ

GST notice to Zomato and Swiggy

GST notice to Zomato and Swiggy: ਜੀਐਸਟੀ ਅਧਿਕਾਰੀਆਂ ਨੇ ਆਨਲਾਈਨ ਫੂਡ ਡਿਲੀਵਰੀ ਪਲੇਟਫਾਰਮ ਜ਼ੋਮੈਟੋ ਅਤੇ ਸਵਿਗੀ ਨੂੰ ਨੋਟਿਸ ਭੇਜਿਆ ਹੈ। ਇਨ੍ਹਾਂ ਦੋਵਾਂ ਕੰਪਨੀਆਂ ਨੂੰ ਡਿਲੀਵਰੀ ਚਾਰਜ 'ਤੇ 500 ਕਰੋੜ ਰੁਪਏ ਦੇ ਜੀਐਸਟੀ ਨੋਟਿਸ ਮਿਲੇ ਹਨ। ਹਾਲਾਂਕਿ ਜ਼ੋਮੈਟੋ ਅਤੇ ਸਵਿਗੀ ਵੱਲੋ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਦਿਤੀ ਗਈ ਹੈ।

ਕੀ ਹੈ ਮਾਮਲਾ

ਦਰਅਸਲ  ਜ਼ੋਮੈਟੋ ਅਤੇ ਸਵਿਗੀ ਗਾਹਕਾਂ ਤੋਂ ਡਿਲੀਵਰੀ ਫੀਸ ਦੇ ਨਾਂ 'ਤੇ ਕੁੱਝ ਪੈਸੇ ਵਸੂਲਦੇ ਹਨ। ਮੀਡੀਆ ਰੀਪੋਰਟਾਂ ਮੁਤਾਬਕ ਡਿਲੀਵਰੀ ਫੀਸ ਨੂੰ ਲੈ ਕੇ ਟੈਕਸ ਅਥਾਰਟੀਜ਼ ਅਤੇ ਫੂਡ ਡਿਲੀਵਰੀ ਐਪਸ ਵਿਚਾਲੇ ਅਕਸਰ ਵਿਵਾਦ ਹੁੰਦਾ ਰਹਿੰਦਾ ਹੈ, ਜਿਸ 'ਚ ਇਹ ਵਿਵਾਦ ਲਗਭਗ 1000 ਕਰੋੜ ਰੁਪਏ ਦਾ ਹੈ।

ਜ਼ੋਮੈਟੋ ਅਤੇ ਸਵਿਗੀ ਅਨੁਸਾਰ, 'ਡਿਲੀਵਰੀ ਚਾਰਜ' ਕੁੱਝ ਵੀ ਨਹੀਂ ਹੈ ਪਰ ਡਿਲੀਵਰੀ ਪਾਰਟਨਰ ਦੁਆਰਾ ਸਹਿਣ ਕੀਤੀ ਜਾਂਦੀ ਲਾਗਤ ਹੈ। ਇਹ ਪਾਰਟਨਰ ਘਰ-ਘਰ ਭੋਜਨ ਪਹੁੰਚਾਉਣ ਜਾਂਦੇ ਹਨ। ਕੰਪਨੀਆਂ ਦਾਅਵਾ ਕਰਦੀਆਂ ਹਨ ਕਿ ਲਾਗਤ ਗਾਹਕਾਂ ਤੋਂ ਵਸੂਲੀ ਜਾਂਦੀ ਹੈ ਅਤੇ ਡਿਲੀਵਰੀ ਪਾਰਟਨਰ ਨੂੰ ਦਿਤੀ ਜਾਂਦੀ ਹੈ, ਪਰ ਟੈਕਸ ਅਧਿਕਾਰੀ ਇਸ ਨਾਲ ਸਹਿਮਤ ਨਹੀਂ ਹਨ।

ਪਿਛਲੇ ਮਹੀਨੇ ਸਵਿਗੀ ਨੇ ਫੂਡ ਆਰਡਰ ਲਈ ਪਲੇਟਫਾਰਮ ਚਾਰਜ 2 ਰੁਪਏ ਤੋਂ ਵਧਾ ਕੇ 3 ਰੁਪਏ ਕਰ ਦਿਤਾ ਸੀ। ਇਸੇ ਤਰ੍ਹਾਂ ਜ਼ੋਮੈਟੋ ਨੇ ਵੀ ਅਗਸਤ ਵਿਚ ਅਪਣੀ ਪਲੇਟਫਾਰਮ ਫੀਸ ਨੂੰ ਸ਼ੁਰੂਆਤੀ 2 ਰੁਪਏ ਤੋਂ ਵਧਾ ਕੇ 3 ਰੁਪਏ ਪ੍ਰਤੀ ਆਰਡਰ ਕਰ ਦਿਤਾ ਹੈ। ਇਸ ਤੋਂ ਇਲਾਵਾ, ਜ਼ੋਮੈਟੋ ਨੇ ਗੋਲਡ ਉਪਭੋਗਤਾਵਾਂ ਤੋਂ ਪਲੇਟਫਾਰਮ ਫੀਸ ਵਸੂਲਣੀ ਸ਼ੁਰੂ ਕਰ ਦਿਤੀ, ਜਿਨ੍ਹਾਂ ਨੂੰ ਪਹਿਲਾਂ ਛੋਟ ਦਿਤੀ ਗਈ ਸੀ। ਇਸ ਖ਼ਬਰ ਦੇ ਵਿਚਕਾਰ ਬੁਧਵਾਰ ਨੂੰ ਜ਼ੋਮੈਟੋ ਦੇ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ। ਇਹ ਸ਼ੇਅਰ 115.25 ਰੁਪਏ 'ਤੇ ਬੰਦ ਹੋਇਆ।

(For more news apart from GST notice to Zomato and Swiggy, stay tuned to Rozana Spokesman)