32 years ago ਆਈ ਸੀ ਭਾਰਤ ਦੀ ਪਹਿਲੀ ਇਲੈਕਟ੍ਰਿਕ ਕਾਰ
ਦੇਖੋ, ਫਿਰ ਕਿਹੜੀ ਵਜ੍ਹਾ ਕਰਕੇ ਬੰਦ ਹੋਈ ‘ਲਵ ਬਰਡ’ ਕਾਰ?
ਨਵੀਂ ਦਿੱਲੀ/ਸ਼ਾਹ : ਮੌਜੂਦਾ ਸਮੇਂ ਦੇਸ਼ ਵਿਚ ਇਲੈਕ੍ਰਟਿਕ ਗੱਡੀਆਂ ਦੀ ਧੂਮ ਮੱਚੀ ਹੋਈ ਐ,,,ਲਗਭਗ ਹਰੇਕ ਕੰਪਨੀ ਇਲੈਕਟ੍ਰਿਕ ਗੱਡੀਆਂ ਬਣਾ ਰਹੀ ਐ ਪਰ ਜਦੋਂ ਵੀ ਦੇਸ਼ ਦੀ ਪਹਿਲੀ ਈਵੀ ਕਾਰ ਦੀ ਗੱਲ ਹੁੰਦੀ ਐ ਤਾਂ ਅਕਸਰ ਹੀ ਮਹਿੰਦਰਾ ਦੀ ਟੂ ਸੀਟਰ ਰੇਵਾ ਕਾਰ ਦਾ ਨਾਮ ਆਉਂਦੈ..ਜੋ ਸਾਲ 2001 ਵਿਚ ਲਾਂਚ ਕੀਤੀ ਗਈ ਸੀ ਅਤੇ ਇਕ ਵਾਰ ਚਾਰਜ ਕਰਨ ’ਤੇ 60 ਕਿਲੋਮੀਟਰ ਤੱਕ ਚਲਦੀ ਸੀ,,ਪਰ ਤੁਹਾਨੂੰ ਦੱਸ ਦਈਏ ਕਿ ਇਹ ਦੇਸ਼ ਦੀ ਪਹਿਲੀ ਇਲੈਕਟ੍ਰਿਕ ਕਾਰ ਨਹੀਂ ਸੀ ਕਿਉਂਕਿ ਦੇਸ਼ ਦੀ ਪਹਿਲੀ ਇਲੈਕਟ੍ਰਿਕ ਕਾਰ ਤਾਂ 32 ਸਾਲ ਪਹਿਲਾਂ ਆਈ ਸੀ ਜੋ ਕਿਸੇ ਵਜ੍ਹਾ ਕਰਕੇ ਬੰਦ ਕਰ ਦਿੱਤੀ ਗਈ ਸੀ। ਸੋ ਆਓ ਤੁਹਾਨੂੰ ਦੱਸਦੇ ਆਂ, ਕਿਹੜੀ ਐ ਦੇਸ਼ ਦੀ ਪਹਿਲੀ ਇਲੈਕਟ੍ਰਿਕ ਕਾਰ?
ਮੌਜੂਦਾ ਸਮੇਂ ਲਗਭਗ ਹਰੇਕ ਆਟੋਮੋਬਾਇਲ ਕੰਪਨੀ ਵੱਲੋਂ ਇਲੈਕਟ੍ਰਿਕ ਕਾਰਾਂ ਤਿਆਰ ਕੀਤੀਆਂ ਜਾ ਰਹੀਆਂ ਨੇ,, ਪਰ ਲੋਕਾਂ ਦੇ ਮਨਾਂ ਵਿਚ ਅਕਸਰ ਇਹ ਸਵਾਲ ਆਉਂਦਾ ਏ ਕਿ ਦੇਸ਼ ਦੀ ਪਹਿਲੀ ਇਲੈਕਟ੍ਰਿਕ ਕਾਰ ਕਿਹੜੀ ਐ? ਕੋਈ ਕਿਸੇ ਕੰਪਨੀ ਦਾ ਨਾਮ ਲੈਂਦਾ ਅਤੇ ਕੋਈ ਕਿਸੇ ਦਾ... ਪਰ ਇਕ ਰਿਪੋਰਟ ਮੁਤਾਬਕ ਦੇਸ਼ ਦੀ ਪਹਿਲੀ ਇਲੈਕਟ੍ਰਿਕ ਕਾਰ ‘ਲਵ ਬਰਡ’ ਸੀ। ਇਸ ਕਾਰ ਨੂੰ ਏਡੀ ਕਰੰਟ ਕੰਟਰੋਲਜ਼ ਨੇ ਜਪਾਨ ਦੀ ਯਾਸਕਾਵਾ ਇਲੈਕਟ੍ਰਿਕ ਕੰਪਨੀ ਦੇ ਨਾਲ ਮਿਲ ਕੇ ਪਾਰਟਨਰਸ਼ਿਪ ਵਿਚ ਬਣਾਇਆ ਸੀ। ਇਸ ਦੀ ਪ੍ਰੋਡਕਸ਼ਨ ਤਾਮਿਲਨਾਡੂ ਵਿਚ ਕੀਤੀ ਗਈ ਸੀ ਅਤੇ ਸਾਲ 1993 ਵਿਚ ‘ਲਵ ਬਰਡ’ ਕਾਰ ਨੂੰ ਆਟੋ ਐਕਸਪੋ ਵਿਚ ਰਿਵੀਲ ਕੀਤਾ ਗਿਆ ਸੀ। ਉਸ ਸਮੇਂ ਇਸ ਕਾਰ ਨੂੰ ਕਈ ਐਵਾਰਡ ਵੀ ਮਿਲੇ ਸੀ ਅਤੇ ਭਾਰਤ ਸਰਕਾਰ ਨੂੰ ਵੀ ਇਹ ਕੰਸੈਪਟ ਕਾਫ਼ੀ ਪਸੰਦ ਆਇਆ ਸੀ।
ਇਕ ਜਾਣਕਾਰੀ ਅਨੁਸਾਰ ਇਹ ਟੂ ਸੀਟਰ ਕਾਰ ਸੀ,, ਜਿਸ ਵਿਚ ਇਕ ਰਿਚਾਰਜੇਬਲ ਬੈਟਰੀ ਲੱਗੀ ਹੋਈ ਸੀ ਅਤੇ ਇਸ ਨੂੰ ਚਲਾਉਣ ਲਈ ਡੀਸੀ ਇਲੈਕਟ੍ਰਿਕ ਮੋਟਰ ਦੀ ਵਰਤੋਂ ਹੁੰਦੀ ਸੀ। ਹਾਲਾਂਕਿ ਇਸ ਦੀ ਬੈਟਰੀ ਅੱਜ ਦੀਆਂ ਬੈਟਰੀਆਂ ਦੀ ਤਰ੍ਹਾਂ ਐਡਵਾਂਸ ਨਹੀਂ ਸੀ ਕਿਉਂਕਿ ਉਸ ਸਮੇਂ ਵਹੀਕਲਾਂ ਵਿਚ ਇਕ ਲੈਡ ਐਸਿਡ ਪੈਕ ਦੀ ਵਰਤੋਂ ਨਹੀਂ ਸੀ ਹੁੰਦੀ। ਇਸ ਤੋਂ ਇਲਾਵਾ ਇਸ ਕਾਰ ਵਿਚ ਆਪਣਾ ਇਲੈਕਟ੍ਰਿਕ ਚਾਪਰ ਸਿਸਟਮ ਵੀ ਲੱਗਿਆ ਹੋਇਆ ਸੀ, ਜਿਸ ਨਾਲ ਸਪੀਡ ’ਤੇ ਬਿਹਤਰ ਕੰਟਰੋਲ ਕੀਤਾ ਜਾ ਸਕਦਾ ਸੀ। ਇਸ ਗੱਡੀ ਵਿਚ ਚਾਰ ਸਪੀਡ ਗੇਅਰ ਬਾਕਸ ਦੇ ਨਾ ਇਕ ਰਿਵਰਸ ਗੇਅਰ ਮਿਲਦਾ ਸੀ। ਇਹ ਈਵੀ ਕਾਰ ਸ਼ਹਿਰੀ ਜਾਂ ਛੋਟੇ ਟਾਊਨਜ਼ ਦੇ ਗਾਹਕਾਂ ਨੂੰ ਧਿਆਨ ਵਿਚ ਰੱਖਦਿਆਂ ਬਣਾਈ ਗਈ ਸੀ। ਕੰਪਨੀ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਇਹ ਕਾਰ ਸਿੰਗਲ ਚਾਰਜ ਵਿਚ 60 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦੀ ਐ।
ਇਸ ਦੀ ਸਭ ਤੋਂ ਵੱਡੀ ਸਮੱਸਿਆ ਇਹੀ ਸੀ ਕਿ ਇਹ ਕਾਰ ਫੁੱਲ ਚਾਰਜ ਹੋਣ ਵਿਚ 8 ਘੰਟੇ ਦਾ ਸਮਾਂ ਲੈਂਦੀ ਸੀ। ਇਸੇ ਵਜ੍ਹਾ ਕਰਕੇ 90 ਦੇ ਦਹਾਕੇ ਵਿਚ ਲਾਂਚ ਹੋਈ ‘ਲਵ ਬਰਡ’ ਕਾਰ ਦੀਆਂ 100 ਕਾਰਾਂ ਵੀ ਪੂਰੇ ਦੇਸ਼ ਭਰ ਵਿਚ ਨਹੀਂ ਵਿਕ ਸਕੀਆਂ ਸੀ। ਇਸੇ ਲਈ ਹੌਲੀ-ਹੌਲੀ ਇਸ ਨੂੰ ਬੰਦ ਕਰ ਦਿੱਤਾ ਗਿਆ ਪਰ ਇਸ ਗੱਡੀ ਨੇ ਇਲੈਕਟ੍ਰਿਕ ਵਹੀਕਲਾਂ ਨੂੰ ਲੋਕਾਂ ਦੇ ਵਿਚਕਾਰ ਇਕ ਨਵੀਂ ਪਛਾਣ ਜ਼ਰੂਰ ਦੇ ਦਿੱਤੀ ਸੀ। ਲੋਕਾਂ ਨੂੰ ਇਹ ਪਤਾ ਚੱਲ ਗਿਆ ਸੀ ਕਿ ਪੈਟਰੌਲ ਅਤੇ ਡੀਜ਼ਲ ਤੋਂ ਬਿਨਾਂ ਗੱਡੀ ਬਿਜਲੀ ਨਾਲ ਵੀ ਚੱਲ ਸਕਦੀ ਐ,,. ਇਸ ਤੋਂ ਬਾਅਦ ਮਹਿੰਦਰਾ ਕੰਪਨੀ ਦੀ ਰੇਵਾ ਕਾਰ ਮਾਰਕਿਟ ਵਿਚ ਆਈ ਸੀ,,, ਪਰ ਹੁਣ ਮਾਰਕਿਟ ਵਿਚ ਇੰਨੀਆਂ ਜ਼ਿਆਦਾ ਇਲੈਕਟ੍ਰਿਕ ਕਾਰਾਂ ਆ ਚੁੱਕੀਆਂ ਨੇ ਕਿ ਸਾਰੀਆਂ ਦੇ ਨਾਮ ਲੈਣੇ ਵੀ ਮੁਸ਼ਕਲ ਨੇ।