ਕੋਰੋਨਾ ਦਾ ਮੁੜ ਪ੍ਰਭਾਵ, ਭਾਰੀ ਉਤਰਾਅ-ਚੜਾਅ ਦੇ ਬਾਅਦ ਸੈਂਸੇਕਸ ਤੇ ਨਿਫਟੀ 'ਚ ਤੇਜ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਉੱਥੇ ਹੀ ਨਿਫਟੀ 8 ਅੰਕਾਂ ਦੀ ਤੇਜ਼ੀ ਨਾਲ 13473.50 ਦੇ ਪੱਧਰ 'ਤੇ ਖੁੱਲ੍ਹਾ ਹੈ।

sensex

ਨਵੀਂ ਦਿੱਲੀ- ਸ਼ੇਅਰ ਬਜ਼ਾਰ 'ਚ ਇਕ ਵਾਰ ਫਿਰ ਉਛਾਲ ਦੇ ਨਾਲ ਕਾਰੋਬਾਰ ਕਰ ਰਿਹਾ ਹੈ। ਕੋਰੋਨਾ ਦੇ ਚਲਦੇ ਫਿਰ ਤੋਂ  ਸ਼ੇਅਰ ਬਜ਼ਾਰ ਤੇ ਪ੍ਰਭਾਵ ਪਿਆ ਹੈ। ਸ਼ੇਅਰ ਬਜ਼ਾਰ 'ਚ 180 ਅੰਕਾਂ ਦੀ ਤੇਜ਼ੀ ਨਾਲ ਦੇਖਣ ਨੂੰ ਮਿਲ ਰਹੀ ਹੈ। ਉੱਥੇ ਹੀ ਨਿਫਟੀ 50 ਅੰਕਾਂ ਦੇ ਉਛਾਲ ਨਾਲ ਕਾਰੋਬਾਰ ਕਰ ਰਿਹਾ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਸੈਂਸੇਕਸ 65 ਅੰਕਾਂ ਦੀ ਤੇਜ਼ੀ ਨਾਲ 46072.30 ਦੇ ਪੱਧਰ 'ਤੇ ਖੁੱਲ੍ਹਿਆ ਹੈ। ਉੱਥੇ ਹੀ ਨਿਫਟੀ 8 ਅੰਕਾਂ ਦੀ ਤੇਜ਼ੀ ਨਾਲ 13473.50 ਦੇ ਪੱਧਰ 'ਤੇ ਖੁੱਲ੍ਹਾ ਹੈ।

ਪ੍ਰ-ਓਪਨਿੰਗ 'ਚ ਸ਼ੇਅਰ ਬਜ਼ਾਰ 'ਚ ਹਲਕੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਸੈਂਸੇਕਸ ਕਰੀਬ 65 ਅੰਕ ਤੇਜ਼ ਹੈ ਤਾਂ ਉੱਥੇ ਹੀ ਨਿਫਟੀ 10 ਅੰਕ ਤੇਜ਼ ਹੈ। ਸ਼ੇਅਰ ਬਜ਼ਾਰ ਦੀ ਸ਼ੁਰੂਆਤ ਤੇਜ਼ੀ ਨਾਲ ਹੋਈ ਹੈ। ਪਰ ਬਜ਼ਾਰ ਖੁੱਲ੍ਹਣ ਦੇ ਨਾਲ ਹੀ ਲਾਲ ਨਿਸ਼ਾਨ ਆ ਚੁੱਕਾ ਹੈ।

ਦੱਸ ਦੇਈਏ ਕਿ ਸਵੇਰੇ ਕਰੀਬ 9.30 ਵਜੇ, ਮਾਰਕੀਟ ਫਿਰ ਹੇਠਾਂ ਜਾਣਾ ਸ਼ੁਰੂ ਹੋਈ।  ਕਾਰੋਬਾਰ ਦੌਰਾਨ ਬੀ ਐਸ ਸੀ ਸੈਂਸੈਕਸ 441 ਅੰਕ ਡਿੱਗ ਕੇ 45,112.19 'ਤੇ ਬੰਦ ਹੋਇਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 128 ਅੰਕ ਡਿੱਗ ਕੇ 13,192.90 'ਤੇ ਬੰਦ ਹੋਇਆ ਹੈ।