ਗਲੋਬਲ ਬਿਜ਼ਨੈਸ ਸਮਿਟ : ਅਸੀਂ ਹਰ ਨਾਮੁਮਕਿਨ ਨੂੰ ਮੁਮਕਿਨ ਕਰ ਕੇ ਦਿਖਾਇਆ: ਮੋਦੀ

ਏਜੰਸੀ

ਖ਼ਬਰਾਂ, ਵਪਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਗਲੋਬਲ ਬਿਜਨੈੱਸ ਸਮਿਟ (ਜੀ.ਬੀ.ਐੱਸ) ਨੂੰ ਸੰਬੋਧਿਤ ਕਰਦੇ ਹੋਏ

Narendra Modi Prime minister of India

ਨਵੀਂ ਦਿੱਲੀ :  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਗਲੋਬਲ ਬਿਜਨੈੱਸ ਸਮਿਟ (ਜੀ.ਬੀ.ਐੱਸ) ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ 2014 ਤੋਂ ਪਹਿਲੇ ਕਿਹਾ ਜਾਂਦਾ ਸੀ ਕਿ ਕੁਝ ਚੀਜ਼ਾ ਦੇਸ਼ ਲਈ ਮੁਮਕਿਨ ਨਹੀਂ ਹਨ ਪਰ ਅਸੀਂ ਦੇਸ਼ ਵਾਸੀਆਂ ਦੇ ਸਹਿਯੋਗ ਨਾਲ ਹਰ ਨਾਮੁਮਕਿਨ ਨੂੰ ਮੁਮਕਿਨ ਕਰ ਕੇ ਦਿਖਾਇਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀਆਂ ਕਰੀਬ-ਕਰੀਬ ਸਾਰੀਆਂ ਅੰਤਰਰਾਸ਼ਟਰੀ ਰੈਂਕਿੰਗ ਅਤੇ ਸੂਚਕਾਂਕ ਵਿਚ ਮਹੱਤਵਪੂਰਨ ਬਦਲਾਅ ਹੋਏ ਹਨ। ਪ੍ਰਧਾਨ ਮੰਤਰੀ ਨੇ ਕਿਹਾ, 'ਨਾਮੁਮਕਿਨ ਹੁਣ ਮੁਮਕਿਨ ਹੈ।

ਪਹਿਲੇ ਕਿਹਾ ਜਾਂਦਾ ਸੀ ਕਿ ਆਰਥਿਕ ਸੁਧਰ ਅਸੰਭਵ ਹੈ, ਪਰ ਭਾਰਤ ਦੇ ਲੋਕ ਇਸ ਨੂੰ ਸੰਭਵ ਬਣਾ ਰਹੇ ਹਨ।' ਪ੍ਰਧਾਨ ਮੰਤਰੀ ਨੇ ਕਿਹਾ ਕਿ 2014 'ਚ ਸਾਰੇ ਆਰਥਿਕ ਮਾਪਦੰਡਾਂ 'ਤੇ ਸਾਡੀ ਅਰਥਵਿਵਸਥਾ ਗਰਕ ਵਿਚ ਜਾਂਦੀ ਦਿਖਾਈ ਦੇ ਰਹੀ ਸੀ ਫਿਰ ਭਾਵੇਂ ਉਹ ਮਹਿੰਗਾਈ ਹੋਵੇ, ਚਾਲੂ ਖਾਤਾ ਘਾਟਾ ਹੋਵੇ ਜਾਂ ਵਿੱਤੀ ਘਾਟਾ। ਉਨ੍ਹਾਂ ਨੇ ਕਿਹਾ ਕਿ 2014 ਤੋਂ ਬਾਅਦ ਹਰੇਕ ਪੈਮਾਨੇ 'ਤੇ ਭਾਰਤ ਦੀ ਅਰਥ ਵਿਵਸਥਾ ਨੇ ਉੱਚੀ ਉਡਾਣ ਭਰੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ ਔਸਤ ਵਿਕਾਸ ਦਰ 5 ਫ਼ੀ ਸਦੀ ਸੀ ਜਦੋਂਕਿ ਮਹਿੰਗਾਈ ਦੀ ਔਸਤ ਵਾਧਾ ਦਰ 10 ਫ਼ੀ ਸਦੀ ਹੁੰਦੀ ਸੀ ਪਰ 2014-19 ਦੌਰਾਨ ਔਸਤ ਵਿਕਾਸ ਦਰ 7 ਫ਼ੀ ਸਦੀ ਹੋਵੇਗੀ ਜਦੋਂਕਿ ਮਹਿੰਗਾਈ 4.5 ਫ਼ੀ ਸਦੀ ਤੋਂ ਵੀ ਘੱਟ ਰਹਿਣ ਵਾਲੀ ਹੈ। ਮੋਦੀ ਨੇ ਦਾਅਵਾ ਕੀਤਾ, ਭਾਰਤੀ ਅਰਥਵਿਵਸਥਾ ਦੇ ਉਦਾਰੀਕਰਨ ਤੋਂ ਬਾਅਦ ਪਹਿਲੀ ਵਾਰ ਔਸਤ ਵਿਕਾਸ ਦਰ ਇੰਨੀ ਜ਼ਿਆਦਾ ਅਤੇ ਔਸਤ ਮਹਿੰਗਾਈ ਦਰ ਇੰਨੀ ਘੱਟ ਹੋਵੇਗੀ। ਅਜਿਹੀ ਸਥਿਤੀ ਹੁਣ ਤੱਕ ਦੀ ਕਿਸੇ ਵੀ ਸਰਕਾਰ ਦੇ ਮੁਕਾਬਲੇ ਪਹਿਲੀ ਵਾਰ ਬਣੀ ਹੈ।' (ਪੀਟੀਆਈ)