ਆਰ.ਬੀ.ਆਈ. ਦਾ ਅਨੁਮਾਨ ਚਾਲੂ ਸਾਲ ਵਿਚ ਤੇਜ਼ੀ ਨਾਲ ਵਧੇਗੀ ਜੀ.ਡੀ.ਪੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਨਿਵੇਸ਼ ਗਤੀਵਿਧੀਆਂ 'ਚ ਸੁਧਾਰ ਦੇ ਹਨ ਸਪੱਸ਼ਟ ਸੰਕੇਤ: ਆਰ.ਬੀ.ਆਈ. ਗਵਰਨਰ

RBI

rbi

rbi

ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਨੇ ਕਿਹਾ ਕਿ ਭਾਰਤੀ ਅਰਥ ਵਿਵਸਥਾ ਨੇ ਵਿੱਤੀ ਸਾਲ 2017-18 'ਚ ਮਜ਼ਬੂਤ ਪ੍ਰਦਰਸ਼ਲ ਕੀਤਾ ਅਤੇ ਚਾਲੂ ਵਿੱਤੀ ਸਾਲ 'ਚ ਆਰਥਕ ਵਿਕਾਸ ਹੋਰ ਤੇਜ਼ ਹੋਣ ਦੀ ਉਮੀਦ ਹੈ। ਪਟੇਲ ਨੇ ਕਿਹਾ ਕਿ ਭਾਰਤੀ ਅਰਥ ਵਿਵਸਥਾ ਨੂੰ ਨਿਰਮਾਣ ਖੇਤਰ 'ਚ ਤੇਜ਼ੀ, ਵਿਕਰੀ 'ਚ ਇਜ਼ਾਫ਼ਾ, ਸੇਵਾ ਖੇਤਰ ਦੇ ਮਜ਼ਬੂਤ ਪ੍ਰਦਰਸ਼ਨ ਅਤੇ ਖੇਤੀਬਾੜੀ ਅਤੇ ਫ਼ਸਲ ਦੇ ਰੀਕਾਰਡ ਪੱਧਰ 'ਤੇ ਹੋਣ ਨਾਲ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਵਿੱਤੀ ਸਾਲ 2017-18'ਚ ਰੀਅਲ ਜੀ.ਡੀ.ਪੀ. ਇਕ ਸਾਲ ਪਹਿਲਾਂ ਦੇ ਮੁਕਾਬਲੇ 7.1 ਫ਼ੀ ਸਦੀ ਤੋਂ ਕੁਝ ਹੇਠਾਂ ਆ ਕੇ 6.6 ਫ਼ੀ ਸਦੀ 'ਤੇ ਆ ਗਈ ਪਰ ਦੂਜੀ ਛਿਮਾਹੀ 'ਚ ਨਿਵੇਸ਼ ਦੀ ਮੰਗ ਵਧਣ ਨਾਲ ਅਰਥ ਵਿਵਸਥਾ 'ਚ ਮਜ਼ਬੂਤੀ ਪਰਤ ਆਈ ਹੈ। ਰਿਜ਼ਰਵ ਬੈਂਕ ਦੇ ਗਵਰਨਰ ਨੇ ਕਿਹਾ ਕਿ ਭਾਰਤੀ ਅਰਥ ਵਿਵਸਥਾ ਨੇ 2017-18 'ਚ ਮਜ਼ਬੂਤ ਪ੍ਰਦਰਸ਼ਨ ਕੀਤਾ।ਆਰ.ਬੀ.ਆਈ. ਗਵਰਨਰ ਨੇ ਕਿਹਾ ਕਿ ਨਵੰਬਰ 2016 'ਚ ਉਪਭੋਗਤਾ ਮੁੱਲ ਅਧਾਰਤ ਮਹਿੰਗਾਈ ਦਰ ਆਮ ਦਰ ਤੋਂ 4 ਫ਼ੀ ਸਦੀ ਤੋਂ ਹੇਠ ਰਹੀ। ਉਂਜ ਸਬਜ਼ੀਆਂ ਦੀਆਂ ਕੀਮਤਾਂ ਅਚਾਨਕ ਵਧਣ ਨਾਲ ਦਸੰਬਰ 'ਚ ਮਹਿੰਗਾਈ ਦਰ ਵਧ ਕੇ 5.2 ਫ਼ੀ ਸਦੀ 'ਤੇ ਪਹੁੰਚ ਗਈ ਹੈ। ਮਾਰਚ 'ਚ ਇਹ ਡਿੱਗ ਕੇ 4.3 ਫ਼ੀ ਸਦੀ 'ਤੇ ਆ ਗਈ ਸੀ।