ਵਾਲਮਾਰਟ ਦੀ 12 ਬਿਲੀਅਨ ਡਾਲਰ 'ਚ ਫ਼ਲਿਪਕਾਰਟ 'ਚ ਹਿੱਸੇਦਾਰੀ ਖ਼ਰੀਦਣ ਦੀ ਡੀਲ ਫ਼ਾਈਨਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਅਮਰੀਕਾ ਦੀ ਕੰਪਨੀ ਵਾਲਮਾਰਟ, ਭਾਰਤ ਦੀ ਮੁੱਖ ਈ-ਕਾਮਰਸ ਕੰਪਨੀ ਫ਼ਲਿਪਕਾਰਟ 'ਚ ਵੱਡੀ ਹਿੱਸੇਦਾਰੀ ਖ਼ਰੀਦਣ ਦੇ ਬਹੁਤ ਕਰੀਬ ਹੈ। ਦਸਿਆ ਜਾ ਰਿਹਾ ਹੈ ਕਿ ਇਹ ਡੀਲ ਕਰੀਬ 12...

Walmart and Flipakart

ਨਵੀਂ ਦਿੱਲੀ : ਅਮਰੀਕਾ ਦੀ ਕੰਪਨੀ ਵਾਲਮਾਰਟ, ਭਾਰਤ ਦੀ ਮੁੱਖ ਈ-ਕਾਮਰਸ ਕੰਪਨੀ ਫ਼ਲਿਪਕਾਰਟ 'ਚ ਵੱਡੀ ਹਿੱਸੇਦਾਰੀ ਖ਼ਰੀਦਣ ਦੇ ਬਹੁਤ ਕਰੀਬ ਹੈ। ਦਸਿਆ ਜਾ ਰਿਹਾ ਹੈ ਕਿ ਇਹ ਡੀਲ ਕਰੀਬ 12 ਬਿਲੀਅਨ ਡਾਲਰ ਦੀ ਹੈ ਅਤੇ ਅਗਲੇ ਦੋ ਹਫ਼ਤੇ 'ਚ ਇਹ ਡੀਲ ਫ਼ਾਈਨਲ ਹੋ ਜਾਵੇਗੀ। ਫ਼ਲਿਪਕਾਰਟ ਆਨਲਾਈਨ ਸਰਵਿਸਿਜ ਪ੍ਰਾਈਵੇਟ ਲਿਮਟਿਡ ਦੇ ਸਾਰੇ ਮੁੱਖ ਨਿਵੇਸ਼ਕ ਵਾਲਮਾਰਟ ਡੀਲ ਦੇ ਪੱਖ 'ਚ ਨਜ਼ਰ ਆ ਰਹੇ ਹਨ।

ਇਸ ਤੋਂ ਪਹਿਲਾਂ ਐਮਾਜ਼ੋਨ ਡਾਟ ਕਾਮ ਨੂੰ ਫ਼ਲਿਪਕਾਰਟ ਵੇਚਣ ਦੀ ਚਰਚਾ ਸੀ। ਟਾਈਗਰ ਗਲੋਬਲ ਮੈਨੇਜਮੈਂਟ ਫ਼ਲਿਪਕਾਰਟ 'ਚ ਅਪਣੇ ਸਾਰੇ 20 ਫ਼ੀ ਸਦੀ ਸ਼ੇਅਰ ਵੇਚਣ ਨੂੰ ਤਿਆਰ ਹਨ, ਉਥੇ ਹੀ ਸਾਫ਼ਟਬੈਂਕ ਗਰੁਪ ਕਾਰਪ ਵੀ ਅਪਣੇ 20 ਫ਼ੀ ਸਦੀ ਸ਼ੇਅਰ ਦਾ ਕੁੱਝ ਹਿੱਸਾ ਵੇਚਣ ਨੂੰ ਤਿਆਰ ਹੋਇਆ ਹੈ।  

ਮੇਕ ਮਾਈ ਟ੍ਰਿਪ ਨੇ ਈ-ਕਾਮਰਸ ਕੰਪਨੀ ਫ਼ਲਿਪਕਾਰਟ ਨਾਲ ਕੀਤਾ ਗਠਜੋਡ਼
ਦਸਿਆ ਜਾ ਰਿਹਾ ਹੈ ਕਿ ਵਾਲਮਾਰਟ ਫ਼ਲਿਪਕਾਰਟ ਦੇ ਲਗਭਗ 60 ਤੋਂ 80 ਫ਼ੀ ਸਦੀ ਸ਼ੇਅਰ ਖ਼ਰੀਦੇਗੀ। ਇਸ ਲਈ ਫ਼ਲਿਪਕਾਰਟ ਦੀ ਕੀਮਤ 20 ਬਿਲੀਅਨ ਡਾਲਰ ਰੱਖੀ ਗਈ ਹੈ। ਹਾਲਾਂਕਿ, ਹੁਣ ਤਕ ਡੀਲ ਨਾਲ ਸਬੰਧਤ ਕਈ ਸਵਾਲ ਸਾਹਮਣੇ ਆ ਰਹੇ ਹਨ, ਜਿਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਹੁਣ ਤਕ ਇਹ ਸਾਫ਼ ਨਹੀਂ ਹੋਇਆ ਹੈ ਕਿ ਡੀਲ ਦੇ ਫ਼ਾਈਨਲ ਹੋਣ ਤੋਂ ਬਾਅਦ ਫ਼ਲਿਪਕਾਰਟ ਦੀ ਕਮਾਨ ਕਿਸ ਦੇ ਹੱਥ ਹੋਵੇਗੀ।