ਬੀ.ਐਸ.ਐਨ.ਐਲ. ਮੌਨਸੂਨ ਆਫ਼ਰ: ਰੋਜ਼ਾਨਾ ਮਿਲੇਗਾ 2ਜੀਬੀ ਵਾਧੂ ਡਾਟਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਸਰਕਾਰੀ ਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ ਨੇ ਪ੍ਰੀਪੇਡ ਮੋਬਾਈਲ ਸੇਵਾ ਅਧੀਨ ਮੌਜੂਦਾ ਅਨਲਿਮਟਿਡ ਪਲਾਨ ਵਾਊਚਰ ਤੇ ਐਸ.ਟੀ.ਵੀ. 'ਤੇ...

BSNL

ਚੰਡੀਗੜ੍ਹ,  ਸਰਕਾਰੀ ਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ ਨੇ ਪ੍ਰੀਪੇਡ ਮੋਬਾਈਲ ਸੇਵਾ ਅਧੀਨ ਮੌਜੂਦਾ ਅਨਲਿਮਟਿਡ ਪਲਾਨ ਵਾਊਚਰ ਤੇ ਐਸ.ਟੀ.ਵੀ. 'ਤੇ ਪਹਿਲਾਂ ਤੋਂ ਚੱਲ ਰਹੇ ਲਾਭ ਨਾਲ ਹੁਣ ਤੋਂ 2ਜੀਬੀ ਰੋਜ਼ਾਨਾ ਮੁਫ਼ਤ ਵਾਧੂ ਡਾਟਾ ਦੇਣ ਦਾ ਮਾਨਸੂਨ ਆਫ਼ਰ ਪੇਸ਼ ਕੀਤਾ ਹੈ। ਇਹ ਆਫ਼ਰ ਪੂਰੇ ਭਾਰਤ 'ਚ 18 ਜੂਨ ਤੋਂ ਲਾਗੂ ਹੈ। 2ਜੀਬੀ ਰੋਜ਼ਾਨਾ ਵਾਧੂ ਡਾਟਾ ਲਾਭ ਮੌਜੂਦਾ ਪ੍ਰੀਪੇਡ ਅਨਲਿਮਟਿਡ ਪਲਾਨ ਵਾਊਚਰ 'ਚ ਉਪਲਬਧ ਮੁਫ਼ਤ ਆਫ਼ਰ ਅਧੀਨ ਵਾਧੇ ਦਾ ਹੋਵੇਗਾ,

ਜੋ ਕਿ ਅਨਲਿਮਟਿਡ ਪਲਾਨ ਪਾਊਚਰ, ਜਿਵੇਂ 186, 429, 485ਠ 466, 444 ਤੇ 448 ਰੁਪਏ 'ਤੇ ਪ੍ਰਮੋਸ਼ਨਲ 60 ਦਿਨਾਂ ਲਈ ਲਾਗੂ ਹੈ। ਸ੍ਰੀ ਐਸ.ਕੇ ਗੁਪਤਾ ਮੁੱਖ ਮਹਾਂਪ੍ਰਬੰਧਕ ਦੂਰਸੰਚਾਰ, ਬੀ.ਐਸ.ਐਨ.ਐਲ. ਪੰਜਾਬ ਨੇ ਕਿਹਾ ਕਿ ਕੰਪਨੀ ਅਪਣੇ ਗਾਹਕਾਂ ਨੂੰ ਲਾਭ ਦੇਣ ਲਈ ਵਚਨਬੱਧ ਹੈ, ਜਿਸ ਤਹਿਤ ਇਹ ਆਫ਼ਰ ਪੇਸ਼ ਕੀਤਾ ਗਿਆ ਹੈ।