ਦੋ ਦਿਨਾਂ 'ਚ ਮੁਕੇਸ਼ ਅੰਬਾਨੀ ਦੀ ਜਾਇਦਾਦ 'ਚ 9300 ਕਰੋੜ ਦਾ ਇਜ਼ਾਫ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਦੇਸ਼ ਦੇ ਸੱਭ ਤੋਂ ਅਮੀਰ ਸ਼ਖ਼ਸ ਮੁਕੇਸ਼ ਅੰਬਾਨੀ ਦੀ ਜਾਇਦਾਦ 'ਚ ਦੋ ਦਿਨਾਂ 'ਚ 9300 ਕਰੋੜ ਦਾ ਇਜ਼ਾਫ਼ਾ ਹੋਇਆ ਹੈ। ਰਿਲਾਇੰਸ ਇੰਡਸਟਰੀ ਦੀ ਜਾਇਦਾਦ 'ਚ ਹੋਏ

Mukesh Ambani

ਨਵੀਂ ਦਿੱਲੀ, ਦੇਸ਼ ਦੇ ਸੱਭ ਤੋਂ ਅਮੀਰ ਸ਼ਖ਼ਸ ਮੁਕੇਸ਼ ਅੰਬਾਨੀ ਦੀ ਜਾਇਦਾਦ 'ਚ ਦੋ ਦਿਨਾਂ 'ਚ 9300 ਕਰੋੜ ਦਾ ਇਜ਼ਾਫ਼ਾ ਹੋਇਆ ਹੈ। ਰਿਲਾਇੰਸ ਇੰਡਸਟਰੀ ਦੀ ਜਾਇਦਾਦ 'ਚ ਹੋਏ ਇਸ ਇਜ਼ਾਫ਼ੇ ਤੋਂ ਬਾਅਦ ਉਹ ਦੁਨੀਆ ਦੇ 15ਵੇਂ ਸੱਭ ਤੋਂ ਅਮੀਰ ਸ਼ਖ਼ਸ ਬਣ ਗਏ ਹਨ। ਬਲੂਮਬਰਗ ਬਿਲਿਅਨੀਅਰ ਇੰਡੈਕਸ ਦੀ ਤਾਜ਼ਾ ਰੀਪੋਰਟ ਮੁਤਾਬਕ ਅੰਬਾਨੀ ਦੀ ਜਾਇਦਾਦ 'ਚ ਲਗਾਤਾਰ ਇਜ਼ਾਫ਼ਾ ਹੋਇਆ ਅਤੇ ਉਹ ਦੁਨੀਆ ਦੇ 15ਵੇਂ ਨੰਬਰ 'ਤੇ ਆ ਗਏ ਹਨ। ਅੰਬਾਨੀ ਨੇ ਇਸ ਸੂਚੀ 'ਚ ਵਾਲਮਾਰਟ ਦੇ ਜਿਮ ਬਾਲਟਨ ਅਤੇ ਰਾਬ ਵਾਲਟਨ ਨੂੰ ਪਿਛੇ ਛੱਡ ਦਿਤਾ ਹੈ।

ਰੀਪੋਰਟ ਮੁਤਾਬਕ ਰਿਲਾਇੰਸ ਦੇ ਮੁਖੀ ਮੁਕੇਸ਼ ਅੰਬਾਨੀ ਦੀ ਕੁਲ ਜਾਇਦਾਦ 41.9 ਅਰਬ ਡਾਲਰ ਯਾਨੀ ਕਰੀਬ 2.84 ਲੱਖ ਕਰੋੜ ਰੁਪਏ ਹੈ, ਜਦੋਂ ਕਿ ਅੰਬਾਨੀ ਤੋਂ ਠੀਕ ਉਪਰ ਕਾਬਿਲ ਅਲੀਬਾਬਾ ਦੇ ਸੰਸਥਾਪਕ ਜੈਕ ਮਾ ਦਾ ਨੈਟਵਰਥ 45.8 ਅਰਬ ਡਾਲਰ ਹੈ। ਇੰਡੈਕਸ ਮੁਤਾਬਕ 19 ਜੂਨ ਨੂੰ ਮੁਕੇਸ਼ ਅੰਬਾਨੀ ਦਾ ਨੈੱਟ ਵਰਥ 40.5 ਅਰਬ ਡਾਲਰ ਸੀ, ਜਦੋਂ ਕਿ 21 ਜੂਨ ਨੂੰ ਅੰਬਾਨੀ ਦੀ ਜਾਇਦਾਦ 41.9 ਅਰਬ ਡਾਲਰ 'ਤੇ ਪਹੁੰਚ ਗਿਆ, ਯਾਨੀ ਸਿਰਫ਼ ਦੋ ਦਿਨਾਂ 'ਚ ਉਨ੍ਹਾਂ ਦੀ ਦੌਲਤ 'ਚ ਤਕਰੀਬਨ 95 ਅਰਬ ਰੁਪਏ ਦਾ ਵਾਧਾ ਹੋ ਗਿਆ। ਇਸ ਸੂਚੀ 'ਚ ਐਮੇਜ਼ਾਨ ਦੇ ਸੰਸਥਾਪਕ ਜੇਫ਼ ਬੇਜੋਸ ਨੰਬਰ 1 'ਤੇ ਬਣੇ ਹੋਏ ਹਨ।   (ਏਜੰਸੀ)