ਜੀਓ ਨੇ ਜਾਰੀ ਕੀਤੇ ਤਿੰਨ ਨਵੇਂ ਪਲਾਨ, ਰੋਜ਼ਾਨਾ ਮਿਲੇਗਾ 5 ਜੀਬੀ ਡਾਟਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਜੀਓ ਨੇ ਟੈਲੀਕਾਮ ਸੈਕਟਰ 'ਚ ਐਂਟਰੀ ਤੋਂ ਬਾਅਦ ਤੋਂ ਹੀ ਦਬਦਬਾ ਬਣਾ ਕੇ ਰੱਖਿਆ ਹੈ। ਫ਼ੀਫ਼ਾ ਵਿਸ਼ਵ ਕੱਪ ਅਤੇ ਹੋਰ ਨਵੇਂ ਪਲਾਨ...

JIO

ਨਵੀਂ ਦਿੱਲੀ,ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਜੀਓ ਨੇ ਟੈਲੀਕਾਮ ਸੈਕਟਰ 'ਚ ਐਂਟਰੀ ਤੋਂ ਬਾਅਦ ਤੋਂ ਹੀ ਦਬਦਬਾ ਬਣਾ ਕੇ ਰੱਖਿਆ ਹੈ। ਫ਼ੀਫ਼ਾ ਵਿਸ਼ਵ ਕੱਪ ਅਤੇ ਹੋਰ ਨਵੇਂ ਪਲਾਨ ਜਾਰੀ ਕਰਨ ਤੋਂ ਬਾਅਦ ਕੰਪਨੀ ਨੇ ਹੁਣ ਜੀਓ ਲਿੰਕ ਯੂਜ਼ਰਸ ਲਈ ਤਿੰਨ ਨਵੇਂ ਪਲਾਨ ਜਾਰੀ ਕੀਤੇ ਹਨ। ਜੀਓ ਦੀ ਅਧਿਕਾਰਕ ਵੈਬਸਾਈਟ 'ਤੇ ਦਿਤੀ ਗਈ ਜਾਣਕਾਰੀ ਮੁਤਾਬਕ ਜੀਓ ਲਿੰਗ ਇਕ ਐਨਡੋਰ 4ਜੀ ਵਾਈਫ਼ਾਈ ਹਾਟਸਪਾਟ ਹੈ, ਜੋ ਗਾਹਕਾਂ ਨੂੰ ਤੇਜ ਰਫ਼ਤਾਰ ਨਾਲ ਇੰਟਰਨੈੱਟ ਪ੍ਰਦਾਨ ਕਰਦਾ ਹੈ।

ਇਸ ਡਿਵਾਇਸ ਲਈ ਜੀਓ ਨੇ ਤਿੰਨ ਨਵੇਂ ਪਲਾਨ ਜਾਰੀ ਕੀਤੇ ਹਨ। ਕੰਪਨੀ ਨੇ 699 ਰੁਪਏ, 2,099 ਰੁਪਏ ਅਤੇ 4,199 ਰੁਪਏ ਦੇ ਪਲਾਨ ਜਾਰੀ ਕੀਤੇ ਹਨ। ਜੀਓ ਲਿੰਕ ਦੇ 699 ਰੁਪਏ ਦੇ ਪਲਾਨ 'ਚ ਖ਼ਪਤਕਾਰਾਂ ਨੂੰ ਰੋਜ਼ਾਨਾ 5ਜੀਬੀ 4ਜੀ ਡਾਟਾ ਮਿਲੇਗਾ।   (ਏਜੰਸੀ)