ਹੁਣ ਭਾਰਤ 'ਚ ਵਾਹਨ ਨੂੰ ਕ੍ਰੈਸ਼ ਟੈਸਟ ਦੇ ਅਧਾਰ 'ਤੇ ਮਿਲੇਗੀ 'ਸਟਾਰ ਰੇਟਿੰਗ' - ਨਿਤਿਨ ਗਡਕਰੀ 

ਏਜੰਸੀ

ਖ਼ਬਰਾਂ, ਵਪਾਰ

ਭਾਰਤ ਵਿੱਚ ਬਣੀਆਂ ਕਾਰਾਂ ਦੇ ਨਿਰਯਾਤ ਨੂੰ ਵਧਾਉਣ ਦਾ ਮਿਲੇਗਾ ਮੌਕਾ 

Automobiles in India to be accorded 'Star Ratings' based on performance in crash tests: Nitin Gadkari

NCAP ਸ਼ੁਰੂ ਕਰਨ ਲਈ ਡਰਾਫਟ GSR ਨੋਟੀਫਿਕੇਸ਼ਨਾਂ ਨੂੰ ਦਿਤੀ ਮਨਜ਼ੂਰੀ
ਨਵੀਂ ਦਿੱਲੀ :
ਭਾਰਤ ਦੇ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਟਵੀਟ ਕੀਤਾ ਕਿ ਹੁਣ ਕਾਰ ਸੁਰੱਖਿਆ ਦੀ ਜ਼ਿੰਮੇਵਾਰੀ ਭਾਰਤ NCAP ਨੂੰ ਸੌਂਪੀ ਗਈ ਹੈ। ਕਾਰ 'ਚ ਸਫਰ ਕਰਨ ਵਾਲੇ ਯਾਤਰੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਕਈ ਕੰਪਨੀਆਂ ਆਪਣੀ ਨਵੀਂ ਕਾਰ ਦਾ ਮੁਲਾਂਕਣ ਕਰਦੀਆਂ ਹਨ। ਇਨ੍ਹਾਂ ਕਾਰਾਂ ਦੀ ਰੇਟਿੰਗ ਲਈ ਕਿਸੇ ਨੂੰ ਆਪਣੀ ਕਾਰ ਗਲੋਬਲ NCAP (ਨਿਊ ਕਾਰ ਅਸੈਸਮੈਂਟ ਪ੍ਰੋਗਰਾਮ) ਨੂੰ ਭੇਜਣੀ ਪੈਂਦੀ ਹੈ ਪਰ ਹੁਣ ਸਰਕਾਰ ਸੁਰੱਖਿਆ ਦੀ ਨਵੀਂ ਪਹਿਲ ਲੈ ਕੇ ਆਈ ਹੈ।

ਹੁਣ ਭਾਰਤ ਕਾਰ ਦੀ ਸੁਰੱਖਿਆ ਖੁਦ ਕਰੇਗਾ ਅਤੇ ਆਪਣੀ ਕਾਰ ਨੂੰ ਸੁਰੱਖਿਆ ਰੇਟਿੰਗ ਦੇ ਸਕੇਗਾ, ਇਹ ਰਿਪੋਰਟ ਕ੍ਰੈਸ਼ ਟੈਸਟ ਰੇਟਿੰਗ ਭਾਰਤ NCAP ਦੁਆਰਾ ਜਾਰੀ ਕੀਤੀ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਨਿਤਿਨ ਗਡਕਰੀ ਨੇ ਮਾਈਕ੍ਰੋਬਲਾਗਿੰਗ ਸਾਈਟ ਟਵਿਟਰ 'ਤੇ ਟਵੀਟ ਕਰਕੇ GSR ਨੋਟੀਫਿਕੇਸ਼ਨ ਨੂੰ ਮਨਜ਼ੂਰੀ ਦਿੱਤੀ ਹੈ।

ਭਾਰਤ-NCAP ਇੱਕ ਖਪਤਕਾਰ ਕੇਂਦਰਿਤ ਪਲੇਟਫਾਰਮ ਵਜੋਂ ਕੰਮ ਕਰੇਗਾ। ਇਸ ਪਲੇਟਫਾਰਮ ਦੀ ਬਦੌਲਤ ਹੁਣ ਭਾਰਤ 'ਚ ਨਵੇਂ ਵਾਹਨਾਂ ਦੇ ਨਿਰਮਾਣ ਤੋਂ ਬਾਅਦ ਲੋਕਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਕ੍ਰੈਸ਼ ਟੈਸਟਿੰਗ ਅਤੇ ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਸਟਾਰ ਰੇਟਿੰਗ ਦੇ ਸਕਣਗੇ। ਨਿਤਿਨ ਗਡਕਰੀ ਨੇ ਟਵੀਟ ਕੀਤਾ ਕਿ ਭਾਰਤ (ਨਿਊ ਕਾਰ ਅਸੈਸਮੈਂਟ ਪ੍ਰੋਗਰਾਮ) NCAP ਦੇ ਤਹਿਤ ਕੰਮ ਕਰ ਰਿਹਾ ਹੈ।

ਇਸ ਪ੍ਰੋਗਰਾਮ ਦੇ ਜ਼ਰੀਏ ਗਾਹਕ ਸਟਾਰ ਰੇਟਿੰਗ ਦੇ ਆਧਾਰ 'ਤੇ ਸੁਰੱਖਿਅਤ ਕਾਰ ਪ੍ਰਾਪਤ ਕਰ ਸਕਣਗੇ ਅਤੇ ਇਸ ਰੇਟਿੰਗ ਦੇ ਜ਼ਰੀਏ ਲੋਕ ਸੁਰੱਖਿਆ ਦੇ ਲਿਹਾਜ਼ ਨਾਲ ਆਪਣੀ ਕਾਰ ਖਰੀਦ ਸਕਣਗੇ। ਭਾਰਤ ਵਿੱਚ ਸਟਾਰ ਰੇਟਿੰਗ ਵਾਹਨ ਨਿਰਮਾਤਾਵਾਂ ਨੂੰ ਇੱਕ ਸੁਰੱਖਿਅਤ ਕਾਰ ਬਣਾਉਣ ਲਈ ਪ੍ਰੇਰਿਤ ਕਰੇਗੀ। ਨਿਤਿਨ ਗਡਕਰੀ ਨੇ ਇੰਡੀਆ NCAP ਸ਼ੁਰੂ ਕਰਨ ਲਈ ਡਰਾਫਟ GSR ਨੋਟੀਫਿਕੇਸ਼ਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਭਾਰਤ ਵਿੱਚ ਬਣੀਆਂ ਕਾਰਾਂ ਦੇ ਨਿਰਯਾਤ ਨੂੰ ਵਧਾਉਣ ਦਾ ਮੌਕਾ ਮਿਲੇਗਾ ਅਤੇ ਇਹ ਦੇਸ਼ ਦੇ ਆਟੋ ਸੈਕਟਰ ਨੂੰ ਆਤਮਨਿਰਭਰ ਬਣਾਉਣ ਵਿੱਚ ਮਦਦ ਕਰੇਗਾ।