ISRO ਵਿਚ ਵਿਗਿਆਨੀ ਬਣਨ ਲਈ ਕੀ ਕਰਨਾ ਪੈਂਦਾ ਹੈ? ਪੜ੍ਹੋ ਕਿੰਨੀ ਮਿਲਦੀ ਹੈ ਤਨਖ਼ਾਹ
ਅਪਲਾਈ ਕਰਨ ਲਈ, ਉਮੀਦਵਾਰ ਨੇ ਘੱਟੋ-ਘੱਟ 65% ਅੰਕਾਂ ਜਾਂ 6.84 CGPA ਨਾਲ BE/B.Tech ਪਾਸ ਕੀਤੀ ਹੋਣੀ ਚਾਹੀਦੀ ਹੈ।
ਨਵੀਂ ਦਿੱਲੀ - ਚੰਦਰਯਾਨ 3 ਦੇ ਚੰਦਰਮਾ 'ਤੇ ਪਹੁੰਚਣ ਤੋਂ ਬਾਅਦ ਹਰ ਪਾਸੇ ਇਸਰੋ ਦੀ ਚਰਚਾ ਹੋ ਰਹੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸਰੋ ਵਿਚ ਵਿਗਿਆਨੀ ਕਿਵੇਂ ਬਣਨਾ ਹੈ? ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ਇਸਰੋ) ਵਿਗਿਆਨੀਆਂ ਲਈ ਲਗਾਤਾਰ ਵਿਕਾਸ ਅਤੇ ਸਫ਼ਲਤਾਵਾਂ ਦੇ ਨਾਲ ਇੱਕ ਸ਼ਾਨਦਾਰ ਕੈਰੀਅਰ ਮਾਰਗ ਵਜੋਂ ਉਭਰਿਆ ਹੈ।
ਇਸਰੋ ਵਿਚ ਵਿਗਿਆਨੀ ਬਣਨਾ ਇੱਕ ਮਹੱਤਵਪੂਰਨ ਅਤੇ ਸਨਮਾਨਯੋਗ ਅਹੁਦੇ ਦੀ ਜਾਣ-ਪਛਾਣ ਪ੍ਰਦਾਨ ਕਰਦਾ ਹੈ, ਪਰ ਇਸ ਵੱਲ ਵਧਣ ਲਈ ਸਖ਼ਤ ਮਿਹਨਤ ਦੀ ਲੋੜ ਹੁੰਦੀ ਹੈ। ਇਸ ਖ਼ਬਰ ਵਿਚ ਅਸੀਂ ਤੁਹਾਨੂੰ ਦੱਸਾਂਗੇ ਕਿ ਇਸਰੋ ਵਿਚ ਵਿਗਿਆਨੀ ਬਣਨ ਲਈ ਕੀ ਕਰਨਾ ਹੈ ਅਤੇ ਇਹ ਸੁਪਨਾ ਕਿਵੇਂ ਪੂਰਾ ਹੋ ਸਕਦਾ ਹੈ।
ਇਹ ਕੋਰਸ ਬੰਗਲੌਰ ਵਿਚ ਸਥਿਤ ISRO ਅਤੇ IISc ਵਿਚ ਪੇਸ਼ ਕੀਤੇ ਜਾਂਦੇ ਹਨ।
ਵਿਗਿਆਨੀ ਬਣਨ ਲਈ ਉਮੀਦਵਾਰ ਨੂੰ 10ਵੀਂ ਜਮਾਤ ਤੋਂ ਬਾਅਦ ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਜੀਵ ਵਿਗਿਆਨ, ਗਣਿਤ ਵਰਗੇ ਵਿਸ਼ਿਆਂ ਦੀ ਚੋਣ ਕਰਨੀ ਜ਼ਰੂਰੀ ਹੈ। ਸਪੇਸ ਸਾਇੰਟਿਸਟ ਬਣਨ ਲਈ ਤਿੰਨ ਸਾਲ ਦੇ ਬੀ.ਐਸ.ਸੀ. ਅਤੇ ਚਾਰ ਸਾਲ ਬੀ.ਟੈਕ ਤੋਂ ਲੈ ਕੇ ਪੀ.ਐਚ.ਡੀ. ਤੱਕ ਦੇ ਕੋਰਸ ਹਨ। ਇਸਰੋ ਵਿਚ ਪੁਲਾੜ ਵਿਗਿਆਨੀ ਬਣਨ ਲਈ, ਉਮੀਦਵਾਰ ਨੇ ਇੰਜੀਨੀਅਰਿੰਗ ਜਾਂ ਵਿਗਿਆਨ ਦੀ ਪੜ੍ਹਾਈ ਕੀਤੀ ਹੋਣੀ ਚਾਹੀਦੀ ਹੈ।
ਨੌਕਰੀ ਪ੍ਰਾਪਤ ਕਰਨ ਲਈ ਉਮੀਦਵਾਰ ਨੇ ਮਕੈਨੀਕਲ, ਇਲੈਕਟ੍ਰੀਕਲ ਜਾਂ ਕੰਪਿਊਟਰ ਸਾਇੰਸ ਵਿਚ ਇੰਜੀਨੀਅਰਿੰਗ ਪਾਸ ਕੀਤੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਐਸਟੋਨੋਮੀ, ਫਿਜ਼ਿਕਸ, ਮੈਥਸ ਵਿਚ ਪੀਐਚਡੀ ਕਰਨ ਵਾਲੇ ਉਮੀਦਵਾਰਾਂ ਦੀ ਚੋਣ ਕੀਤੀ ਜਾਂਦੀ ਹੈ। ਅਪਲਾਈ ਕਰਨ ਲਈ, ਉਮੀਦਵਾਰ ਨੇ ਘੱਟੋ-ਘੱਟ 65% ਅੰਕਾਂ ਜਾਂ 6.84 CGPA ਨਾਲ BE/B.Tech ਪਾਸ ਕੀਤੀ ਹੋਣੀ ਚਾਹੀਦੀ ਹੈ।
12ਵੀਂ ਕਲਾਸ ਤੋਂ ਬਾਅਦ ISRO ਵਿਚ ਸ਼ਾਮਲ ਹੋਣ ਲਈ, ਉਮੀਦਵਾਰ ਨੇ JEE ਐਡਵਾਂਸਡ, ਕਿਸ਼ੋਰ ਵੈਗਯਾਨਿਕ ਪ੍ਰੋਤਸਾਹਨ ਯੋਜਨਾ ਜਾਂ IISER ਦੁਆਰਾ ਆਯੋਜਿਤ ਕੇਂਦਰੀ ਬੋਰਡ ਅਧਾਰਤ ਯੋਗਤਾ ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ। ਇਸਰੋ ਦੇ ਵਿਗਿਆਨੀ ਨੂੰ ਸਾਰੇ ਭੱਤੇ ਲਗਾ ਕੇ ਸ਼ੁਰੂ ਵਿਚ 1 ਲੱਖ ਰੁਪਏ ਤੱਕ ਦੀ ਤਨਖ਼ਾਹ ਮਿਲਦੀ ਹੈ।
ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) ਕਈ ਵਾਰ ਕੈਂਪਸ ਪਲੇਸਮੈਂਟ ਵਿਚ ਕਾਲਜਾਂ ਤੋਂ ਸਿੱਧੇ ਲੋਕਾਂ ਨੂੰ ਨਿਯੁਕਤ ਕਰਦਾ ਹੈ। ਇਹ ਪੁਲਾੜ ਵਿਗਿਆਨੀ ਸਮੇਤ ਵੱਖ-ਵੱਖ ਅਹੁਦਿਆਂ ਨੂੰ ਭਰਨ ਲਈ ਕੇਂਦਰੀਕ੍ਰਿਤ ਭਰਤੀ ਪ੍ਰੀਖਿਆ ਦਾ ਆਯੋਜਨ ਵੀ ਕਰਦਾ ਹੈ। ਉਮੀਦਵਾਰਾਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਨੌਕਰੀ ਨਾਲ ਸਬੰਧਤ ਅਪਡੇਟਾਂ ਲਈ ਨਿਯਮਿਤ ਤੌਰ 'ਤੇ ISRO ਦੀ ਵੈੱਬਸਾਈਟ 'ਤੇ ਜਾਣਾ ਚਾਹੀਦਾ ਹੈ।