Fuel prices News: ਪੰਜਾਬ ਸਮੇਤ 5 ਸੂਬਿਆਂ ਵਿਚ ਸਭ ਤੋਂ ਜ਼ਿਆਦਾ ਵਧੀਆਂ ਤੇਲ ਕੀਮਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

Fuel prices News:  ਅੰਡੇਮਾਨ ਵਿਚ ਸਭ ਤੋਂ ਵਧ 35 ਰੁਪਏ, ਝਾਰਖੰਡ ਵਿਚ ਪੰਜ ਸਾਲਾਂ 'ਚ ਕੋਈ ਬਦਲਾਅ ਨਹੀਂ

Fuel prices increased the most in 5 states including Punjab

Fuel prices increased the most in 5 states including Punjab: ਪਿਛਲੇ ਪੰਜ ਵਰ੍ਹਿਆਂ ਦੌਰਾਨ ਮੱਧ ਪ੍ਰਦੇਸ਼ ਵਿਚ 15, ਰਾਜਸਥਾਨ ਵਿਚ 14 ਰੁਪਏ ਲੀਟਰ ਪਟਰੌਲ ਦੀਆਂ ਕੀਮਤਾਂ ਵਧੀਆਂ ਹਨ| ਸਭ ਤੋਂ ਜ਼ਿਆਦਾ ਕੀਮਤਾਂ ਅੰਡੇਮਾਨ ਵਿਚ ਵਧੀਆਂ ਹਨ| ਜਦਕਿ ਝਾਰਖੰਡ ਵਿਚ ਪੰਜ ਸਾਲ ਵਿਚ ਪਟਰੌਲ ਦੀਆਂ ਕੀਮਤਾਂ ਵਿਚ ਕੋਈ ਵੀ ਅੰਤਰ ਨਹੀਂ ਆਇਆ ਹੈ| ਮੱਧ ਪ੍ਰਦੇਸ਼ ਵਿਚ ਪਿਛਲੇ ਸਾਲਾਂ ਵਿਚ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਕੌਮੀ ਔਸਤ ਨਾਲੋਂ ਜ਼ਿਆਦਾ ਵਧੀਆਂ ਹਨ| ਇਹ ਜਾਣਕਾਰੀ 21 ਅਗਸਤ ਨੂੰ ਲੋਕ ਸਭਾ ਵਿਚ ਇਕ ਸਵਾਲ ਦੇ ਜਵਾਬ ਵਿਚ ਸਾਹਮਣੇ ਆਈ ਹੈ| ਦੇਸ਼ ਦੇ ਪੰਜ ਸੂਬਿਆਂ ਵਿਚ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਸਭ ਤੋਂ ਜ਼ਿਆਦਾ ਵਧੀਆਂ ਹਨ| ਇਨ੍ਹਾਂ ਵਿਚੋਂ ਅੰਡੇਮਾਨ ਨਿਕੋਬਾਰ 49 ਫ਼ੀ ਸਦੀ (35 ਰੁਪਏ) ਨਾਲ ਸਭ ਤੋਂ ਅੱਗੇ ਹੈ|

ਪੰਜਾਬ ਵਿਚ 27 ਫ਼ੀ ਸਦੀ (23 ਰੁਪਏ), ਪਛਮੀ ਬੰਗਾਲ ਵਿਚ 24 ਫ਼ੀ ਸਦੀ (20 ਰੁਪਏ), ਤੇਲੰਗਾਨਾ ਵਿਚ 20 ਰੁਪਏ, ਮਹਾਰਾਸ਼ਟਰ ਵਿਚ 20 ਰੁਪਏ ਵਧੀਆਂ ਹਨ| ਇਸੇ ਤਰ੍ਹਾਂ ਮਿਜ਼ੋਰਮ ਵਿਚ 18 ਰੁਪਏ ਕੀਮਤਾਂ ਵਧੀਆਂ ਹਨ| 2021 ਤੋਂ ਲੈ ਕੇ 2025 ਤਕ ਪਟਰੌਲ ਦੀਆਂ ਕੀਮਤਾਂ ਸੱਭ ਤੋਂ ਜ਼ਿਆਦਾ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿਚ 49 ਫ਼ੀ ਸਦੀ ਵਧੀਆਂ ਹਨ| ਇਥੇ 5 ਸਾਲਾਂ ਵਿਚ ਪਟਰੌਲ ਦੀਆਂ ਕੀਮਤਾਂ ਵਿਚ 35 ਰੁਪਏ ਦਾ ਵਾਧਾ ਹੋਇਆ| ਝਾਰਖੰਡ ਇਕੋ-ਇਕ ਅਜਿਹਾ ਸੂਬਾ ਹੈ ਜਿਥੇ ਪਟਰੌਲ ਦੀਆਂ ਕੀਮਤਾਂ ਵਿਚ ਪੰਜ ਸਾਲਾਂ ਦੌਰਾਨ ਕੋਈ ਅੰਤਰ ਨਹੀਂ ਆਇਆ| 

ਝਾਰਖੰਡ ਦੀ ਰਾਜਧਾਨੀ ਵਿਚ 2021 ਵਿਚ ਪਟਰੌਲ ਦੀਆਂ ਕੀਮਤਾਂ 82.80 ਰੁਪਏ ਪ੍ਰਤੀ ਲੀਟਰ ਸਨ| ਵਰਤਮਾਨ ਸਮੇਂ ਰਾਂਚੀ ਵਿਚ ਪਟਰੌਲ 82.46 ਰੁਪਏ ਪ੍ਰਤੀ ਲੀਟਰ þ| ਪੰਜਾਬ ਵਿਚ ਮੌਜੂਦਾ ਸਮੇਂ ਪਟਰੌਲ ਦੀਆਂ ਕੀਮਤਾਂ 107.48 ਰੁਪਏ ਪ੍ਰਤੀ ਲੀਟਰ ਹਨ ਜੋ ਕਿ 2021 ਵਿਚ 84.82 ਰੁਪਏ ਪ੍ਰਤੀ ਲੀਟਰ ਸਨ| ਇਸੇ ਤਰ੍ਹਾਂ ਪੰਜਾਬ ਵਿਚ ਡੀਜ਼ਲ 2021 ਵਿਚ 75.54 ਰੁਪਏ ਪ੍ਰਤੀ ਲੀਟਰ ਸੀ ਤੇ ਮੌਜੂਦਾ ਸਮੇਂ 96.48 ਰੁਪਏ ਪ੍ਰਤੀ ਲੀਟਰ þ| ਪੰਜਾਬ ਨਾਲ ਲਗਦੇ ਕੇਂਦਰੀ ਪ੍ਰਸ਼ਾਸਤ ਦੇਸ਼ ਚੰਡੀਗੜ੍ਹ ਵਿਚ ਪਟਰੌਲ ਦੀਆਂ ਕੀਮਤਾਂ 2021 ਵਿਚ 80.59 ਰੁਪਏ ਸਨ, ਉਥੇ 2025 ਵਿਚ 94.3 ਰੁਪਏ ਪ੍ਰਤੀ ਲੀਟਰ ਹਨ|

ਇਸੇ ਤਰ੍ਹਾਂ ਗਵਾਂਢੀ ਸੂਬੇ ਹਰਿਆਣਾ ਵਿਚ ਪਟਰੌਲ ਜਿਥੇ 2021 ਵਿਚ 81 ਰੁਪਏ ਸੀ, ਉਥੇ ਮੌਜੂਦਾ ਸਮੇਂ 95.94 ਰੁਪਏ ਪ੍ਰਤੀ ਲੀਟਰ þ| ਹਰਿਆਣਾ ਵਿਚ ਡੀਜ਼ਲ ਦੀਆਂ ਕੀਮਤਾਂ ਪੰਜ ਸਾਲ ਪਹਿਲਾਂ 73.94 ਸੀ ਤੇ ਇਸ ਸਮੇਂ 88.37 ਰੁਪਏ ਪ੍ਰਤੀ ਲੀਟਰ ਹੈ| ਚੰਡੀਗੜ੍ਹ ਵਿਚ ਡੀਜ਼ਲ ਜੋ 2021 ਵਿਚ 73.61 ਰੁਪਏ ਸੀ, ਹੁਣ 82.45 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ| ਜਦੋਂ ਵੀ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਡਿਗਦੀਆਂ ਹਨ, ਤਾਂ ਦੇਸ਼ ਵਿਚ ਕਦੇ ਵੀ ਤੇਲ ਦੀਆਂ ਕੀਮਤਾਂ ਨਹੀਂ ਘਟਦੀਆਂ| ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਦੇਖੀਏ ਤਾਂ 2021 ਤੋਂ 2023 ਤਕ ਕੀਮਤਾਂ ਵਿਚ ਲਗਾਤਾਰ ਵਾਧਾ ਹੋਇਆ| ਪਰ 2024 ਵਿਚ ਪਟਰੌਲ-ਡੀਜ਼ਲ ਦੀਆਂ ਕੀਮਤਾਂ ਸਥਿਰ ਰਹੀਆਂ ਕਿਉਂਕਿ ਇਹ ਵਰ੍ਹਾ ਲੋਕ ਸਭਾ ਚੋਣਾਂ ਦਾ ਸੀ, ਜਿਸ ਕਾਰਨ ਕੀਮਤਾਂ ਨਹੀਂ ਵਧੀਆਂ| ਪਟਰੌਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੋਂ ਜਿਥੇ ਲੋਕ ਪ੍ਰੇਸ਼ਾਨ ਹਨ, ਉਥੇ ਵਿਰੋਧੀ ਧਿਰਾਂ ਸਰਕਾਰ ’ਤੇ ਮਹਿੰਗਾਈ ਰੋਕਣ ਵਿਚ ਨਾਕਾਮ ਸਿੱਧ ਹੋਣ ਦੇ ਦੋਸ਼ ਲਗਾ ਰਹੀਆਂ ਹਨ| 

 

(For more news apart from “Fuel prices increased the most in 5 states including Punjab, ” stay tuned to Rozana Spokesman.)