5 ਸਾਲਾਂ ਵਿਚ ਫਲੈਟ ਦਾ ਸਾਈਜ਼ 27 ਫ਼ੀਸਦੀ ਹੋਇਆ ਛੋਟਾ 

ਏਜੰਸੀ

ਖ਼ਬਰਾਂ, ਵਪਾਰ

ਹਾਲਾਂਕਿ ਇਸ ਮਿਆਦ ਦੇ ਦੌਰਾਨ ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ਵਿਚ ਫਲੈਟਾਂ ਦਾ ਔਸਤਨ ਆਕਾਰ ਸਿਰਫ ਛੇ ਫ਼ੀਸਦੀ ਘਟਿਆ ਹੈ

Flat size decreases 27 percent in last five years

ਨਵੀਂ ਦਿੱਲੀ: ਦੇਸ਼ ਦੇ ਵੱਡੇ ਸ਼ਹਿਰਾਂ ਵਿਚ ਰਿਹਾਇਸ਼ੀ ਫਲੈਟਾਂ ਦਾ ਔਸਤਨ ਆਕਾਰ 27 ਫ਼ੀਸਦੀ ਘਟਿਆ ਹੈ। ਇਸ ਦਾ ਕਾਰਨ ਸਸਤੇ ਘਰਾਂ ਦੀ ਵੱਧ ਰਹੀ ਮੰਗ ਹੈ। ਅਨਾਰੋਕ ਦੁਆਰਾ ਇੱਕ ਰਿਪੋਰਟ ਦੁਆਰਾ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਹਾਲਾਂਕਿ ਇਸ ਮਿਆਦ ਦੇ ਦੌਰਾਨ ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ਵਿਚ ਫਲੈਟਾਂ ਦਾ ਔਸਤਨ ਆਕਾਰ ਸਿਰਫ ਛੇ ਫ਼ੀਸਦੀ ਘਟਿਆ ਹੈ।

ਰਿਪੋਰਟ ਦੇ ਅਨੁਸਾਰ  ਬਿਲਡਰ ਹੁਣ ਨਕਦੀ ਦੀ ਘਾਟ ਕਾਰਨ ਖਰੀਦਦਾਰਾਂ ਦੀ ਪਸੰਦ ਵਿਚ ਤਬਦੀਲੀ ਅਤੇ ਘਰਾਂ ਦੀਆਂ ਕੀਮਤਾਂ ਨੂੰ ਲੈ ਕੇ ਚਿੰਤਾਵਾਂ ਕਾਰਨ ਸੱਤ ਵੱਡੇ ਸ਼ਹਿਰਾਂ ਵਿਚ ਛੋਟੇ ਹਾਉਸਿੰਗ ਯੂਨਿਟ ਬਣਾਉਣ 'ਤੇ ਧਿਆਨ ਕੇਂਦਰਤ ਕਰ ਰਹੇ ਹਨ। ਦੇਸ਼ ਦੇ ਸੱਤ ਵੱਡੇ ਸ਼ਹਿਰਾਂ ਵਿਚ ਮੁੰਬਈ ਮਹਾਨਗਰ ਖੇਤਰ  ਫਲੈਟਾਂ ਦਾ ਔਸਤਨ ਆਕਾਰ, ਦਿੱਲੀ-ਐਨਸੀਆਰ, ਪੁਣੇ, ਚੇਨਈ, ਬੰਗਲੁਰੂ, ਹੈਦਰਾਬਾਦ ਅਤੇ ਕੋਲਕਾਤਾ ਵਿਚ ਪੰਜ ਸਾਲਾਂ ਵਿਚ 27 ਫੀਸਦ ਦੀ ਗਿਰਾਵਟ ਨਾਲ 1,020 ਵਰਗ ਫੁੱਟ ਰਹਿ ਗਿਆ ਹੈ।

2014 ਵਿਚ ਇਹ 1,400 ਵਰਗ ਫੁੱਟ ਸੀ। ਅਨਾਰੋਕ ਦੇ ਚੇਅਰਮੈਨ ਅਨੁਜ ਪੁਰੀ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਹਾਲ ਹੀ ਦੇ ਸਾਲਾਂ ਵਿਚ ਐਨਸੀਆਰ ਦਾ ਰੀਅਲਟੀ ਬਾਜ਼ਾਰ ਸਭ ਤੋਂ ਪ੍ਰਭਾਵਤ ਹੋਇਆ ਹੈ। ਪਰ ਐਨਸੀਆਰ ਵਿਚ ਫਲੈਟਾਂ ਦਾ ਔਸਤਨ ਆਕਾਰ ਸਿਰਫ ਛੇ ਫ਼ੀਸਦੀ ਘਟਿਆ ਹੈ। ਐਨਸੀਆਰ ਵਿਚ ਫਲੈਟਾਂ ਦਾ ਔਸਤਨ ਆਕਾਰ 1,390 ਵਰਗ ਫੁੱਟ ਹੈ।

ਮੁੰਬਈ ਮਹਾਨਗਰ ਖੇਤਰ ਵਿਚ ਫਲੈਟਾਂ ਦਾ ਔਸਤਨ ਆਕਾਰ ਸਾਲ 2014 ਵਿਚ 960 ਵਰਗ ਫੁੱਟ ਤੋਂ 45 ਫ਼ੀਸਦੀ ਘਟ ਕੇ 530 ਵਰਗ ਫੁੱਟ ਹੋ ਗਿਆ ਹੈ। ਪੁਣੇ ਵਿਚ ਫਲੈਟਾਂ ਦਾ ਔਸਤਨ ਆਕਾਰ 38 ਫ਼ੀਸਦੀ ਘਟ ਕੇ 600 ਵਰਗ ਫੁੱਟ ਹੋ ਗਿਆ ਹੈ। ਰਿਪੋਰਟ ਦੇ ਅਨੁਸਾਰ ਚੇਨਈ, ਬੰਗਲੌਰ ਅਤੇ ਹੈਦਰਾਬਾਦ ਵਿਚ ਫਲੈਟਾਂ ਦਾ ਔਸਤਨ ਆਕਾਰ ਕ੍ਰਮਵਾਰ ਅੱਠ ਫ਼ੀਸਦੀ ਨੌਂ ਅਤੇ 12 ਫ਼ੀਸਦੀ ਘਟਿਆ ਹੈ।

ਹੈਦਰਾਬਾਦ ਵਿਚ ਫਲੈਟਾਂ ਦਾ ਔਸਤਨ ਆਕਾਰ ਇਸ ਸਮੇਂ ਚੋਟੀ ਦੇ ਸੱਤ ਸ਼ਹਿਰਾਂ ਵਿਚ ਸਭ ਤੋਂ ਉੱਚਾ ਹੈ। ਭਾਵ 1,570 ਵਰਗ ਫੁੱਟ। ਇਹ ਬੰਗਲੁਰੂ ਵਿਚ 1,300 ਵਰਗ ਫੁੱਟ ਅਤੇ ਚੇਨਈ ਵਿਚ 1,190 ਵਰਗ ਫੁੱਟ ਹੈ। ਕੋਲਕਾਤਾ ਵਿਚ ਫਲੈਟਾਂ ਦਾ ਔਸਤਨ ਆਕਾਰ ਪੰਜ ਸਾਲਾਂ ਵਿਚ ਨੌਂ ਫ਼ੀਸਦੀ ਘਟ ਕੇ 1,230 ਵਰਗ ਫੁੱਟ ਤੋਂ 1,120 ਵਰਗ ਫੁੱਟ ਹੋ ਗਿਆ।

ਜਾਇਦਾਦ ਮਾਹਰ ਦਾ ਕਹਿਣਾ ਹੈ ਕਿ ਰੀਅਲ ਅਸਟੇਟ ਮਾਰਕੀਟ ਲੰਬੇ ਸਮੇਂ ਤੋਂ ਹੌਲੀ ਹੈ। ਡਿਵੈਲਪਰ ਜਾਇਦਾਦ ਦੀਆਂ ਕੀਮਤਾਂ ਵਿਚ ਵਾਧਾ ਨਹੀਂ ਕਰ ਸਕਦੇ। ਇਸ ਤੋਂ ਬਚਣ ਲਈ, ਉਹ ਫਲੈਟ ਦਾ ਆਕਾਰ ਘਟਾ ਰਹੇ ਹਨ। ਬਾਜ਼ਾਰ ਵਿਚ ਛੋਟੇ ਫਲੈਟਾਂ 'ਤੇ ਉਪਲਬਧ ਬਹੁਤ ਸਾਰੀਆਂ ਰਿਆਇਤਾਂ ਦੇ ਕਾਰਨ ਮੰਗ ਵੀ ਸਭ ਤੋਂ ਵੱਧ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।