ਪਿਆਜ਼ ਦੀਆਂ ਕੀਮਤਾਂ 'ਚ ਅਚਾਨਕ ਹੋ ਰਿਹਾ ਵਾਧਾ, ਲੋਕ ਸਰਕਾਰ ਨੂੰ ਕਰ ਰਹੇ ਹਨ ਸਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਯੂਜ਼ਰਸ ਨੇ #onionprice ਅਤੇ onionpricehike ਤੋਂ ਇਹ ਟ੍ਰੈਂਡ ਚਲਾਇਆ ਹੈ।

onion price

ਚੰਡੀਗੜ੍ਹ: ਪੰਜਾਬ 'ਚ ਲਗਾਤਾਰ ਪਿਆਜ਼ ਦੀ ਕੀਮਤਾਂ ਵੱਧ ਰਹੀਆਂ ਹਨ। ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੇ ਲੋਕਾਂ ਨੂੰ ਬਹੁਤ ਰੁਵਾਇਆ ਹੈ। ਸਬਜ਼ੀ ਨਾਲੋਂ ਜ਼ਿਆਦਾ ਮਹਿੰਗੇ ਰਹੇ ਸਨ ਪਿਆਜ਼। ਪਰ ਲੋਕ ਮੰਡੀਆਂ ਵਿਚ ਸਬਜ਼ੀ ਦੇ ਵਿਕਰੇਤਾ ਪਿਆਜ਼ ਦੀਆਂ ਕੀਮਤਾਂ ਘਟਾਉਣ ਦਾ ਨਾਮ ਨਹੀਂ ਲੈ ਰਹੇ। ਇਸ ਵਾਰ ਪਿਆਜ਼ ਦੀ ਕੀਮਤਾਂ 'ਚ ਜ਼ਬਰਦਸਤ ਉਛਾਲ ਆਉਣ ਤੋਂ ਬਾਅਦ ਟਵਿਟਰ 'ਤੇ ਲੋਕਾਂ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। 

ਯੂਜ਼ਰਸ ਨੇ #onionprice ਅਤੇ onionpricehike ਤੋਂ ਇਹ ਟ੍ਰੈਂਡ ਚਲਾਇਆ ਹੈ। ਘਰੇਲੂ ਬਜ਼ਾਰ 'ਚ ਉਪਲਬਧਤਾ ਵਧਾਉਣ 'ਤੇ ਪਿਆਜ਼ ਦੀਆਂ ਵਧਦੀਆਂ ਕੀਮਤਾਂ ਨਾਲ ਉਪਭੋਗਤਾਵਾਂ ਨੂੰ ਰਾਹਤ ਪਹੁੰਚਾਉਣ ਲਈ ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਖੁਦਰਾ ਅਤੇ ਥੋਕ ਵਿਕਰੇਤਾਵਾਂ ਦੋਵਾਂ 'ਤੇ ਤਤਕਾਲ ਪ੍ਰਭਾਵ ਨਾਲ 31 ਦਸੰਬਰ ਤਕ ਦੇ ਲਈ ਸਟੌਕ ਸੀਮਾ ਲਾਗੂ ਕਰ ਦਿੱਤੀ ਹੈ।

ਖੁਦਰਾ ਵਪਾਰੀ ਆਪਣੇ ਗੋਦਾਮ 'ਚ ਹੁਣ ਸਿਰਫ ਦੋ ਟਨ ਤਕ ਪਿਆਜ਼ ਦਾ ਸਟੌਕ ਰੱਖ ਸਕਦੇ ਹਨ। ਜਦਕਿ ਥੋਕ ਵਪਾਰੀਆਂ ਨੂੰ 25 ਟਨ ਤਕ ਪਿਆਜ਼ ਰੱਖਣ ਦੀ ਇਜਾਜ਼ਤ ਹੋਵੇਗੀ। ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਯੂਜ਼ਰਸ ਨੇ ਆਪਣੀ-ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਦੇਖੋ ਪ੍ਰਤੀਕਿਰਿਆਵਾਂ 
ਯੂਜ਼ਰਸ ਨੇ ਲਿਖਿਆ, 'ਤਿਉਹਾਰ ਦੇ ਸੀਜ਼ਨ 'ਚ ਪਿਆਜ਼ ਦਾ ਭਾਅ ਵਧ ਜਾਣਾ ਚਿੰਤਾਜਨਕ ਹੈ। ਜੇਕਰ ਅਜਿਹਾ ਰਿਹਾ ਤਾਂ ਆਉਣ ਵਾਲਾ ਹਰ ਤਿਉਹਾਰ ਫਿੱਕਾ ਰਹੇਗਾ।' ਦੂਜੇ ਯੂਜ਼ਰ ਨੇ ਲਿਖਿਆ, 'ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਜੇਕਰ ਮਹਿੰਗਾਈ ਘੱਟ ਨਾ ਹੋਈ ਤਾਂ ਲੋਕ ਭੁੱਖੇ ਮਰ ਜਾਣਗੇ।