Gold and Silver Price - ਸੋਨੇ ਚਾਂਦੀ ਦੀ ਕੀਮਤ 'ਚ ਆਈ ਭਾਰੀ ਗਿਰਾਵਟ, ਜਾਣੋ ਅੱਜ ਦੇ RATE

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਇਸ ਦੇ ਨਾਲ ਹੀ ਚਾਂਦੀ ਦੀ ਕੀਮਤ 185 ਰੁਪਏ ਦੀ ਗਿਰਾਵਟ ਦੇ ਨਾਲ 61,351 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ।

GOLD

ਨਵੀਂ ਦਿਲੀ: ਸੋਨੇ ਚਾਂਦੀ ਦੀਆ ਕੀਮਤਾਂ 'ਚ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਅੱਜ ਕਾਰੋਬਾਰੀ ਦ੍ਰਿਸ਼ਟੀਕੋਣ ਵਿੱਚ ਮਾਮੂਲੀ ਸੁਧਾਰ ਹੁੰਦੇ ਹੀ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ। ਅਮਰੀਕਾ ਵਿੱਚ ਪਿਛਲੇ ਪੰਜ ਸਾਲਾਂ ਦੀ ਕਾਰੋਬਾਰੀ ਗਤੀਵਿਧੀ ਨਵੰਬਰ ਦੇ ਦੌਰਾਨ ਸਿਖਰ 'ਤੇ ਰਹੀ। ਦਰਅਸਲ ਇਹ ਸਥਿਤੀ ਨਿਰਮਾਣ ਵਿੱਚ ਤੇਜ਼ ਉਛਾਲ ਦੇ ਕਾਰਨ ਆਈ। ਇਸ ਨਾਲ ਸੋਨੇ ਚਾਂਦੀ ਦੀਆ ਕੀਮਤਾਂ 'ਚ ਪ੍ਰਭਾਵ ਵੇਖਣ ਨੂੰ ਮਿਲਿਆ ਹੈ। 

ਦੇਖੋ ਅੱਜ ਦੀ ਕੀਮਤ 
ਅਹਿਮਦਾਬਾਦ ਦੇ ਸਰਾਫਾ ਬਾਜ਼ਾਰ ਵਿਚ ਮੰਗਲਵਾਰ ਨੂੰ ਸਪਾਟ ਗੋਲਡ 50180 ਰੁਪਏ ਵਿੱਚ ਵਿਕਿਆ ਜਦੋਂਕਿ ਗੋਲਡ ਫਿਊਚਰ 49004 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਵਿਕਿਆ। ਸੋਮਵਾਰ ਨੂੰ ਦਿੱਲੀ ਦੇ ਸਪਾਟ ਮਾਰਕੀਟ ਵਿੱਚ ਸੋਨੇ ਵਿੱਚ ਮਾਮੂਲੀ ਵਾਧਾ ਦਰਜ ਕੀਤਾ ਗਿਆ। ਇਹ 57 ਰੁਪਏ ਚੜ੍ਹ ਕੇ 49,767 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ 185 ਰੁਪਏ ਦੀ ਗਿਰਾਵਟ ਦੇ ਨਾਲ 61,351 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ।