ਇਕ ਮਹੀਨਾ ਮੁੰਬਈ ਹਵਾਈ ਅੱਡੇ ਦਾ ਰਨਵੇਅ ਰਹੇਗਾ ਬੰਦ, 5000 ਉਡਾਨਾਂ ਹੋਣਗੀਆਂ ਰੱਦ
ਮੁੰਬਈ ਹਵਾਈ ਅੱਡੇ 'ਤੇ ਇਕ ਰਨਵੇਅ 7 ਫਰਵਰੀ ਤੋਂ ਲੈ ਕੇ 30 ਮਾਰਚ ਤੱਕ ਬੰਦ ਰਹੇਗਾ।
ਮੁੰਬਈ : ਹਵਾਈ ਯਾਤਰੀਆਂ ਲਈ ਮੁੰਬਈ ਆਉਣਾ ਅਤੇ ਜਾਣਾ ਮੁਸ਼ਕਲਾਂ ਖੜੀਆਂ ਕਰ ਸਦਕਾ ਹੈ। ਅਜਿਹਾ ਇਸ ਲਈ ਹੋਣ ਜਾ ਰਿਹਾ ਹੈ ਕਿਉਂਕਿ ਇਕ ਮਹੀਨੇ ਤੋਂ ਵੱਧ ਸਮੇਂ ਤੱਕ ਲਈ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਰਨਵੇਅ ਮੁਰੰਮਤ ਦੇ ਕੰਮਾ-ਕਾਜਾਂ ਲਈ ਬੰਦ ਰਹੇਗਾ। ਮੁੰਬਈ ਹਵਾਈ ਅੱਡੇ 'ਤੇ ਇਕ ਰਨਵੇਅ 7 ਫਰਵਰੀ ਤੋਂ ਲੈ ਕੇ 30 ਮਾਰਚ ਤੱਕ ਬੰਦ ਰਹੇਗਾ।
ਇਸ ਕਾਰਨ ਹਵਾਈ ਅੱਡੇ 'ਤੇ ਆਵਾਜਾਈ ਕਰਨ ਵਾਲੀਆਂ ਲਗਭਗ 230 ਉਡਾਨਾਂ ਰੋਜ਼ਾਨਾ ਰੱਦ ਰਹਿਣਗੀਆਂ। ਮੁੰਬਈ ਹਵਾਈ ਅੱਡੇ 'ਤੇ ਪ੍ਰਤੀ ਘੰਟਾ 36 ਉਡਾਨਾਂ ਦੀ ਆਵਾਜਾਈ ਹੁੰਦੀ ਹੈ। ਮੁੰਬਈ ਹਵਾਈ ਅੱਡੇ 'ਤੇ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਮੁਰੰਮਤ ਹੋਵੇਗੀ। ਹਾਲਾਂਕਿ ਇਸ ਦੌਰਾਨ ਮੁੱਖ ਰਨਵੇਅ 'ਤੇ ਉਡਾਨਾਂ ਦਾ ਆਉਣਾ-ਜਾਣਾ ਲਗਾ ਰਹੇਗਾ।
ਮੁੱਖ ਰਨਵੇਅ 'ਤੇ ਪ੍ਰਤੀ ਘੰਟਾ 50 ਉਡਾਨਾਂ ਨੂੰ ਲੈਣ ਦੀ ਸਮਰਥਾ ਹੈ। ਹੁਣ ਤੋਂ ਹੀ ਮੁੰਬਈ ਜਾਣ ਵਾਲੀਆਂ ਉਡਾਨਾਂ ਦਾ ਕਿਰਾਇਆ ਬਹੁਤ ਵੱਧ ਗਿਆ ਹੈ ਦਿੱਲੀ ਤੋਂ ਮੁੰਬਈ ਲਈ ਅਗਲੇ ਮਹੀਨੇ ਕਿਰਾਏ ਵਿਚ 20 ਫ਼ੀ ਸਦੀ ਦਾ ਵਾਧਾ ਹੋਵੇਗਾ। ਇਸ ਰੂਟ 'ਤੇ ਰੋਜ਼ਾਨਾ ਲਗਭਗ 30 ਉਡਾਨਾਂ ਰੱਦ ਹੋਣਗੀਆਂ। ਇਸ ਤੋਂ ਇਲਾਵਾ ਮੁੰਬਈ-ਗੋਆ ਅਤੇ ਮੁੰਬਈ-ਬੈਂਗਲੁਰੂ ਰੂਟ 'ਤੇ ਰੋਜ਼ਾਨਾ 15 ਉਡਾਨਾਂ ਰੱਦ ਹੋਣਗੀਆਂ। ਮੁੰਬਈ ਹਵਾਈ ਅੱਡੇ 'ਤੇ ਰੋਜ਼ਾਨਾ 950 ਉਡਾਨਾਂ ਦੀ ਆਵਾਜਾਈ ਹੁੰਦੀ ਹੈ।