ਪਿਆਗੋ ਦਾ ਭਾਰਤ 'ਚ ਦੋਪਹੀਆ ਵਾਹਨ ਕਾਰੋਬਾਰ ਵਧਾਉਣ ਦਾ ਟੀਚਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਇਟਲੀ ਦੀ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਪਿਆਗੋ ਇਸ ਸਾਲ ਦੇ ਆਖਿਰ ਤੱਕ ਭਾਰਤ 'ਚ ਆਪਣੇ ਵਿਕਰੀ ਨੈੱਟਵਰਕ ਨੂੰ ਵਧਾ ਕੇ 350 ਡੀਲਰ ਕਰਨ ਦੀ ਯੋਜਨਾ ਹੈ......

Piaggio

ਨਵੀਂ ਦਿੱਲੀ : ਇਟਲੀ ਦੀ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਪਿਆਗੋ ਇਸ ਸਾਲ ਦੇ ਆਖਿਰ ਤੱਕ ਭਾਰਤ 'ਚ ਆਪਣੇ ਵਿਕਰੀ ਨੈੱਟਵਰਕ ਨੂੰ ਵਧਾ ਕੇ 350 ਡੀਲਰ ਕਰਨ ਦੀ ਯੋਜਨਾ ਹੈ। ਕੰਪਨੀ ਦੇ ਇਕ ਚੋਟੀ ਦੇ ਅਧਿਕਾਰੀ ਨੇ ਇਹ ਗੱਲ ਕੀਤੀ। ਮੌਜੂਦਾ ਸਮੇਂ 'ਚ ਕੰਪਨੀ ਦੇ 250 ਵਿਕਰੀ ਕੇਂਦਰ ਹਨ। ਇਹ ਦੁਨੀਆ ਦੇ ਸਭ ਤੋਂ ਵੱਡੇ ਦੋਪਹੀਆ ਵਾਹਨ ਬਾਜ਼ਾਰ 'ਚ ਆਪਣੀ ਵਿਕਰੀ ਵਧਾਉਣਾ ਚਾਹੁੰਦੀ ਹੈ। ਪਿਆਗੋ ਵ੍ਹੀਕਲਸ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਡਿਏਗੋ ਗ੍ਰਾਫੀ ਨੇ ਗੱਲਬਾਤ ਦੌਰਾਨ ਕਿਹਾ ਕਿ ਸਾਡੀ ਯੋਜਨਾ ਦੋਵੇਂ ਘਰੇਲੂ ਅਤੇ ਨਿਰਯਾਤ ਬਾਜ਼ਾਰਾਂ 'ਚ ਵਿਕਰੀ ਵਧਾਉਣ ਦੀ ਯੋਜਨਾ ਹੈ।

ਵਰਤਮਾਨ 'ਚ ਭਾਰਤ 'ਚ ਸਾਡਾ ਵਿਕਰੀ ਨੈੱਟਵਰਕ ਕਾਫੀ ਸੀਮਿਤ ਹੈ ਕਿਉਂਕਿ ਅਸੀਂ ਇਥੇ ਆਉਣ ਵਾਲੀਆਂ ਆਖਰੀਆਂ ਕੰਪਨੀਆਂ 'ਚੋਂ ਇਕ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ 'ਚ ਬਹੁਤ ਵੱਡਾ ਖੇਤਰ ਹੈ, ਜਿਥੇ ਵਿਕਰੀ ਨੈੱਟਵਰਕ ਦੇ ਲਿਹਾਜ ਨਾਲ ਕੰਪਨੀ ਦੀ ਮੌਜੂਦਗੀ ਨਹੀਂ ਹੈ। ਵਿਕਰੀ ਨੈੱਟਵਰਕ ਦੇ ਇਸ ਵਿਸਤਾਰ ਰਾਹੀਂ ਸਾਡੀ ਯੋਜਨਾ ਆਪਣੀ ਮੌਜੂਦਗੀ ਵਧਾਉਣਾ ਹੈ।

ਇਸ ਸਾਲ ਦੇ ਆਖਿਰ ਤੱਕ ਸਾਡੀ ਡੀਲਰਾਂ ਦੀ ਗਿਣਤੀ ਨੂੰ ਵਧਾ ਕੇ 350 ਕਰਨ ਦੀ ਯੋਜਨਾ ਹੈ। ਕੰਪਨੀ ਦੇਸ਼ 'ਚ ਵੈਸਪਾ ਅਤੇ ਅਪ੍ਰਿਲਿਆ ਬ੍ਰਾਂਡ ਦੀ ਵਿਕਰੀ ਕਰਦੀ ਹੈ। 2017-18 'ਚ ਉਸ ਨੇ ਭਾਰਤ 'ਚ 74,704 ਇਕਾਈਆਂ ਦੀ ਵਿਕਰੀ ਕੀਤੀ ਸੀ। ਪਿਆਗੋ ਦੀ ਮਹਾਰਾਸ਼ਟਰ ਦੇ ਬਾਰਾਮਤੀ 'ਚ ਨਿਰਮਾਣ ਇਕਾਈ ਹੈ। ਗ੍ਰਾਫੀ ਨੇ ਦੋਪਹੀਆ ਵਾਹਨਾਂ 'ਤੇ ਜੀ.ਐੱਸ.ਟੀ. ਦਰਾਂ 'ਚ ਕਟੌਤੀ ਦੀ ਮੰਗ ਦਾ ਸਮਰੱਥਨ ਕੀਤਾ ਹੈ।