ਦੁਨੀਆਂ ਦੇ ਅਮੀਰਾਂ ਦੀ ਦੌਲਤ ਘਟੀ, ਭਾਰਤੀ ਵਧੇ : ਬੇਜੋਸ ਨੂੰ ਇਕ ਦਿਨ 'ਚ 1.5 ਲੱਖ ਕਰੋੜ ਦਾ ਨੁਕਸਾਨ

ਏਜੰਸੀ

ਖ਼ਬਰਾਂ, ਵਪਾਰ

ਸੂਚਕਾਂਕ ਦੇ ਅਨੁਸਾਰ, ਚੋਟੀ ਦੇ 20 ਅਮੀਰਾਂ ਵਿਚੋਂ 18 ਦੀ ਦੌਲਤ ਵਿਚ 24 ਘੰਟਿਆਂ ਵਿਚ ਗਿਰਾਵਟ ਆਈ ਹੈ

photo

 

ਨਵੀਂ ਦਿੱਲੀ : ਦੁਨੀਆਂ ਦੇ ਸਭ ਤੋਂ ਅਮੀਰ ਲੋਕਾਂ ਦੀ ਦੌਲਤ ਵਿਚ ਇੱਕ ਦਿਨ ਵਿਚ ਤੇਜ਼ੀ ਨਾਲ ਕਮੀ ਆਈ ਹੈ, ਜਦੋਂ ਕਿ ਭਾਰਤ ਦੇ ਅਮੀਰਾਂ ਦੀ ਦੌਲਤ ਵਿਚ ਵਾਧਾ ਹੋਇਆ ਹੈ। ਬਰਨਾਰਡ ਅਰਨੌਲਟ, ਜੈਫ ਬੇਜੋਸ, ਬਿਲ ਗੇਟਸ ਤੋਂ ਲੈ ਕੇ ਵਾਰੇਨ ਬਫੇ ਤੱਕ ਦੁਨੀਆਂ ਦੇ ਚੋਟੀ ਦੇ ਅਮੀਰਾਂ ਦੀ ਦੌਲਤ ਪਿਛਲੇ 24 ਘੰਟਿਆਂ ਵਿਚ ਘਟੀ ਹੈ। ਐਮਾਜ਼ਾਨ ਦੇ ਸੰਸਥਾਪਕ ਜੈਫ ਬੇਜੋਸ ਨੇ ਸਭ ਤੋਂ ਵੱਧ ਜਾਇਦਾਦ ਗੁਆ ਦਿਤੀ ਹੈ।ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਦੇ ਅਨੁਸਾਰ, ਬਰਨਾਰਡ ਅਰਨੌਲਟ ਦੀ ਦੌਲਤ ਦੂਜੇ ਨੰਬਰ 'ਤੇ ਘਟੀ ਹੈ। ਜਦੋਂ ਕਿ ਭਾਰਤੀ ਉਦਯੋਗਪਤੀਆਂ ਗੌਤਮ ਅਡਾਨੀ ਅਤੇ ਮੁਕੇਸ਼ ਅੰਬਾਨੀ ਦੀ ਦੌਲਤ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ।ਸੂਚਕਾਂਕ ਦੇ ਅਨੁਸਾਰ, ਚੋਟੀ ਦੇ 20 ਅਮੀਰਾਂ ਵਿਚੋਂ 18 ਦੀ ਦੌਲਤ ਵਿਚ 24 ਘੰਟਿਆਂ ਵਿਚ ਗਿਰਾਵਟ ਆਈ ਹੈ।

ਜੈਫ ਬੇਜੋਸ: ਅਮੇਜ਼ਨ ਦੇ ਸੰਸਥਾਪਕ ਜੈਫ ਬੇਜੋਸ ਦੀ ਸੰਪਤੀ 1,63,909 ਕਰੋੜ ਰੁਪਏ ਘਟੀ ਹੈ। ਉਸ ਦੀ ਕੁੱਲ ਜਾਇਦਾਦ $139 ਬਿਲੀਅਨ ਹੈ।

ਬਰਨਾਰਡ ਅਰਨੌਲਟ : Bernard Arnault: LVMH ਦੇ ਸੰਸਥਾਪਕ ਬਰਨਾਰਡ ਅਰਨੌਲਟ ਦੀ ਦੌਲਤ ਵਿਚ 92,000 ਕਰੋੜ ਰੁਪਏ ਦੀ ਕਮੀ ਆਈ ਹੈ। ਉਸ ਦੀ ਕੁੱਲ ਜਾਇਦਾਦ $192 ਬਿਲੀਅਨ ਹੈ।

ਐਲੋਨ ਮਸਕ: ਸਪੇਸਐਕਸ ਦੇ ਸੰਸਥਾਪਕ ਅਤੇ ਟੈਸਕਾ ਦੇ ਸਹਿ-ਸੰਸਥਾਪਕ ਐਲੋਨ ਮਸਕ ਦੀ ਸੰਪਤੀ ਵਿਚ 18,3502 ਕਰੋੜ ਰੁਪਏ ਦੀ ਕਮੀ ਆਈ ਹੈ। ਉਸ ਦੀ ਕੁੱਲ ਜਾਇਦਾਦ $180 ਬਿਲੀਅਨ ਹੈ।

ਵਾਰੇਨ ਬਫੇ : ਮਸ਼ਹੂਰ ਕਾਰੋਬਾਰੀ ਵਾਰੇਨ ਬਫੇ ਦੀ ਸੰਪਤੀ 18,102 ਕਰੋੜ ਰੁਪਏ ਘੱਟ ਗਈ ਹੈ। ਉਸ ਦੀ ਕੁੱਲ ਜਾਇਦਾਦ $113 ਬਿਲੀਅਨ ਹੈ।

ਬਿਲ ਗੇਟਸ: ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਦੀ ਸੰਪਤੀ ਵਿਚ 8,266 ਕਰੋੜ ਰੁਪਏ ਦੀ ਕਮੀ ਆਈ ਹੈ। ਉਸ ਦੀ ਕੁੱਲ ਜਾਇਦਾਦ $125 ਬਿਲੀਅਨ ਹੈ