ਆਰਥਿਕ ਵਿਕਾਸ ਜਾਰੀ ਰਹਿਣ ਦੇ ਸੰਕੇਤ, ਘਟ ਸਕਦੀਆਂ ਹਨ ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ

ਏਜੰਸੀ

ਖ਼ਬਰਾਂ, ਵਪਾਰ

ਵਿੱਤ ਮੰਤਰਾਲੇ ਵਲੋਂ ਅਪ੍ਰੈਲ 2024 ਲਈ ਜਾਰੀ ਮਹੀਨਾਵਾਰ ਆਰਥਿਕ ਸਮੀਖਿਆ 'ਚ ਇਹ ਜਾਣਕਾਰੀ ਦਿਤੀ ਗਈ ਹੈ।

Despite external headwinds, India closed 2023-24 fiscal strongly: Ministry of Finance

ਨਵੀਂ ਦਿੱਲੀ: ਵਿੱਤੀ ਸਾਲ 2024 'ਚ ਬਾਜ਼ਾਰ ਦੀਆਂ ਉਮੀਦਾਂ ਤੋਂ ਜ਼ਿਆਦਾ ਮਜ਼ਬੂਤ ਵਿਕਾਸ ਤੋਂ ਬਾਅਦ ਵਿੱਤੀ ਸਾਲ 2025 ਦੀ ਪਹਿਲੀ ਤਿਮਾਹੀ 'ਚ ਵੀ ਆਰਥਿਕ ਗਤੀ ਨੂੰ ਬਰਕਰਾਰ ਰੱਖਣ ਦੇ ਸੰਕੇਤ ਮਿਲ ਰਹੇ ਹਨ। ਵਿੱਤ ਮੰਤਰਾਲੇ ਵਲੋਂ ਅਪ੍ਰੈਲ 2024 ਲਈ ਜਾਰੀ ਮਹੀਨਾਵਾਰ ਆਰਥਿਕ ਸਮੀਖਿਆ 'ਚ ਇਹ ਜਾਣਕਾਰੀ ਦਿਤੀ ਗਈ ਹੈ।

ਸਮੀਖਿਆ 'ਚ ਕਿਹਾ ਗਿਆ ਹੈ ਕਿ ਜੀਐੱਸਟੀ ਕੁਲੈਕਸ਼ਨ, ਈ-ਵੇਅ ਬਿੱਲ, ਇਲੈਕਟ੍ਰਾਨਿਕ ਟੋਲ ਕੁਲੈਕਸ਼ਨ, ਵਾਹਨਾਂ ਦੀ ਵਿਕਰੀ, ਪਰਚੇਜਿੰਗ ਮੈਨੇਜਰਇੰਡੈਕਸ ਅਤੇ ਡਿਜੀਟਲ ਲੈਣ-ਦੇਣ ਦੀ ਗਿਣਤੀ ਅਤੇ ਮੁੱਲ ਵਰਗੇ ਪ੍ਰਮੁੱਖ ਸੂਚਕ ਆਰਥਿਕ ਮਜ਼ਬੂਤੀ ਦੇ ਸੰਕੇਤ ਦਿੰਦੇ ਹਨ।

ਵਿੱਤ ਮੰਤਰਾਲੇ ਨੇ ਰਿਪੋਰਟ 'ਚ ਕਿਹਾ ਹੈ ਕਿ ਖੁੱਲ੍ਹੇ ਬਾਜ਼ਾਰ 'ਚ ਵਿਕਰੀ, ਅਨਾਜ ਭੰਡਾਰ ਦੀ ਨਿਗਰਾਨੀ, ਦਾਲਾਂ ਦੇ ਆਯਾਤ ਅਤੇ ਨਿਰਯਾਤ 'ਤੇ ਪਾਬੰਦੀ ਵਰਗੇ ਸਰਕਾਰ ਦੇ ਕਦਮਾਂ ਨਾਲ ਆਉਣ ਵਾਲੇ ਸਮੇਂ 'ਚ ਖੁਰਾਕੀ ਵਸਤਾਂ ਦੀਆਂ ਕੀਮਤਾਂ ਨੂੰ ਸਥਿਰ ਕਰਨ 'ਚ ਮਦਦ ਮਿਲਣ ਦੀ ਉਮੀਦ ਹੈ।

ਹਾਲਾਂਕਿ 2024 ਵਿਚ ਦੱਖਣ-ਪੱਛਮੀ ਮਾਨਸੂਨ ਦੀ ਬਾਰਸ਼ ਆਮ ਰਹਿਣ ਦੀ ਉਮੀਦ ਹੈ, ਜਿਸ ਨਾਲ ਉਤਪਾਦਨ ਬਿਹਤਰ ਹੋਵੇਗਾ ਅਤੇ ਭੋਜਨ ਦੀਆਂ ਕੀਮਤਾਂ 'ਤੇ ਦਬਾਅ ਘਟੇਗਾ, ਵਿੱਤ ਮੰਤਰਾਲੇ ਨੇ ਸਮੀਖਿਆ ਵਿਚ ਇਹ ਵੀ ਕਿਹਾ ਹੈ ਕਿ ਭੂ-ਰਾਜਨੀਤਿਕ ਤਣਾਅ ਦੇ ਕਾਰਨ, ਵਸਤੂਆਂ ਦੀਆਂ ਅੰਤਰਰਾਸ਼ਟਰੀ ਕੀਮਤਾਂ ਵਧ ਸਕਦੀਆਂ ਹਨ ਅਤੇ ਸਪਲਾਈ ਚੇਨ ਵਿਚ ਵਿਘਨ ਪੈ ਸਕਦਾ ਹੈ।

ਅਨੁਕੂਲ ਮਾਨਸੂਨ ਦੀ ਸਥਿਤੀ 'ਚ ਰਿਜ਼ਰਵ ਬੈਂਕ ਨੇ ਵਿੱਤੀ ਸਾਲ 2025 ਦੀ ਪਹਿਲੀ ਤਿਮਾਹੀ 'ਚ ਪ੍ਰਚੂਨ ਮਹਿੰਗਾਈ ਦਰ 4.9 ਫ਼ੀ ਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ। ਉਨ੍ਹਾਂ ਕਿਹਾ ਕਿ ਭਵਿੱਖ 'ਚ ਮਹਿੰਗਾਈ ਦਾ ਰਾਹ ਕੁੱਝ ਕਾਰਕਾਂ 'ਤੇ ਨਿਰਭਰ ਕਰਦਾ ਹੈ। ਖੇਤੀਬਾੜੀ ਖੇਤਰ ਤੋਂ ਸਕਾਰਾਤਮਕ ਸੰਕੇਤ ਸਾਹਮਣੇ ਆ ਰਹੇ ਹਨ, ਜੋ ਭਾਰਤ ਨੂੰ ਭੂ-ਰਾਜਨੀਤਿਕ ਤਣਾਅ ਅਤੇ ਵਿਸ਼ਵ ਵਿਆਪੀ ਵਸਤੂਆਂ ਦੀਆਂ ਵਧਦੀਆਂ ਕੀਮਤਾਂ ਵਰਗੀਆਂ ਉਲਟ ਸਥਿਤੀਆਂ ਨੂੰ ਦੂਰ ਕਰਨ ਦੇ ਯੋਗ ਬਣਾਉਣਗੇ।

ਵਿੱਤ ਮੰਤਰਾਲੇ ਨੇ ਇਹ ਵੀ ਕਿਹਾ ਕਿ ਨਿਰਮਾਣ ਖੇਤਰ ਦੀ ਸਮਰੱਥਾ ਦੀ ਵਰਤੋਂ ਇਸ ਸਮੇਂ ਲੰਬੀ ਮਿਆਦ ਦੇ ਔਸਤ ਤੋਂ ਉੱਪਰ ਹੈ, ਜਦਕਿ ਨਿੱਜੀ ਖੇਤਰ ਦੁਆਰਾ ਕੀਤੇ ਗਏ ਨਵੇਂ ਨਿਵੇਸ਼ ਐਲਾਨ ਵਿਕਾਸ ਲਈ ਸਕਾਰਾਤਮਕ ਹਨ।