Share Market: ਸੈਂਸੈਕਸ 310 ਅੰਕ ਫਿਸਲਿਆ, ਨਿਫਟੀ 17,500 ਦੇ ਨੇੜੇ ਹੋਇਆ ਬੰਦ 

ਏਜੰਸੀ

ਖ਼ਬਰਾਂ, ਵਪਾਰ

ਵੀਰਵਾਰ ਨੂੰ ਬਾਜ਼ਾਰ ਬੰਦ ਹੋਣ 'ਤੇ BSE ਸੂਚੀਬੱਧ ਕੰਪਨੀਆਂ ਦਾ ਮਾਰਕੀਟ ਕੈਪ 2,75,79,411 ਕਰੋੜ ਰੁਪਏ ਰਿਹਾ। 

Sensex falls 310.71 points to settle at 58,774.72, Nifty declines 82.50 points to 17,522.45

 

ਨਵੀਂ ਦਿੱਲੀ -  ਦਿਨ ਭਰ ਦੀ ਤੇਜ਼ੀ ਤੋਂ ਬਾਅਦ ਬਾਜ਼ਾਰ ਪਿਛਲੇ ਆਕਰੀ ਘੰਟਿਆਂ ਵਿੱਚ ਫਿਸਲ ਕੇ ਬੰਦ ਹੋ ਗਿਆ। ਆਈਟੀ, ਮੈਟਲ ਅਤੇ ਐੱਫਐੱਮਸੀਜੀ ਸ਼ੇਅਰਾਂ 'ਚ ਦਬਾਅ ਬਣਿਆ ਰਿਹਾ। PSU ਬੈਂਕਾਂ ਅਤੇ ਰੀਅਲਟੀ ਸਟਾਕ ਵਧੇ। ਕਾਰੋਬਾਰ ਦੇ ਅੰਤ 'ਚ ਸੈਂਸੈਕਸ 310.71 ਅੰਕ ਭਾਵ 0.53 ਫੀਸਦੀ ਡਿੱਗ ਕੇ 58,774.72 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨਿਫਟੀ 82.50 ਅੰਕ ਜਾਂ 0.47 ਫੀਸਦੀ ਦੀ ਗਿਰਾਵਟ ਨਾਲ 17,522.45 'ਤੇ ਬੰਦ ਹੋਇਆ। ਵੀਰਵਾਰ ਨੂੰ ਬਾਜ਼ਾਰ ਬੰਦ ਹੋਣ 'ਤੇ BSE ਸੂਚੀਬੱਧ ਕੰਪਨੀਆਂ ਦਾ ਮਾਰਕੀਟ ਕੈਪ 2,75,79,411 ਕਰੋੜ ਰੁਪਏ ਰਿਹਾ। 

ਵੀਰਵਾਰ ਨੂੰ Shree Cements, Hindalco Industries, Divis Laboratories, Eicher Motors ਅਤੇ Grasim Industries ਟੌਪ ਗੇਨਰ ਰਹੇ। ਦੂਜੇ ਪਾਸੇ Adani Ports, Bajaj Finance, Infosys, Power Grid Corporation ਅਤੇ NTPC ਨਿਫਟੀ ਵਿਚ ਟੌਪ ਲੂਜ਼ਰ ਰਹੇ। ਪਿਛਲੇ ਕਾਰੋਬਾਰੀ ਸੈਸ਼ਨ 'ਚ ਬੁੱਧਵਾਰ ਨੂੰ 30 ਸ਼ੇਅਰਾਂ ਵਾਲਾ ਸੈਂਸੈਕਸ 54.13 ਅੰਕ ਜਾਂ 0.09 ਫੀਸਦੀ ਦੇ ਵਾਧੇ ਨਾਲ 59,085.43 'ਤੇ ਬੰਦ ਹੋਇਆ ਸੀ। ਦੂਜੇ ਪਾਸੇ ਨਿਫਟੀ 27.45 ਅੰਕ ਜਾਂ 0.16 ਫੀਸਦੀ ਦੇ ਵਾਧੇ ਨਾਲ 17,604.95 'ਤੇ ਬੰਦ ਹੋਇਆ।

ਗੋਲਡ ਟ੍ਰੀ ਅਤੇ ਇਸ ਦੇ ਮਾਲਕ ਸਰਵੇਸ਼ ਕੁਮਾਰ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ, ਦੇਸ਼ ਦੇ ਬਾਜ਼ਾਰ ਰੈਗੂਲੇਟਰ ਸੇਬੀ ਨੇ ਗੋਲਡ ਟ੍ਰੀ ਅਤੇ ਇਸ ਦੇ ਮਾਲਕ ਸਰਵੇਸ਼ ਕੁਮਾਰ 'ਤੇ 6 ਮਹੀਨਿਆਂ ਲਈ ਪ੍ਰਤੀਭੂਤੀ ਬਾਜ਼ਾਰ 'ਚ ਵਪਾਰ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਸੇਬੀ ਦੀ ਮਨਜ਼ੂਰੀ ਤੋਂ ਬਿਨਾਂ ਸਲਾਹਕਾਰ ਅਤੇ ਪੋਰਟਫੋਲੀਓ ਮੈਨੇਜਰ ਸੇਵਾਵਾਂ ਪ੍ਰਦਾਨ ਕਰਨ ਲਈ ਲਗਾਈ ਗਈ ਹੈ। ਅਡਾਨੀ ਸਮੂਹ ਦੀ ਫਰਮ ਵਿਸ਼ਵਪ੍ਰਧਾਨ ਕਮਰਸ਼ੀਅਲ ਪ੍ਰਾਈਵੇਟ ਲਿਮਟਿਡ (VCPL) ਨੂੰ NDTV ਦੀ ਪ੍ਰਮੋਟਰ ਸ਼ਾਖਾ, RRPR ਲਿਮਿਟੇਡ ਵਿੱਚ ਹਿੱਸੇਦਾਰੀ ਹਾਸਲ ਕਰਨ ਲਈ ਮਾਰਕੀਟ ਰੈਗੂਲੇਟਰ ਸੇਬੀ ਦੀ ਮਨਜ਼ੂਰੀ ਦੀ ਲੋੜ ਹੈ।  NDTV ਨੇ ਇੱਕ ਰੈਗੂਲੇਟਰੀ ਫਾਈਲਿੰਗ ਵਿਚ ਇਹ ਗੱਲ ਕਹੀ ਹੈ।