ਕੇਂਦਰ ਸਰਕਾਰ ਨੇ ਵਾਹਨ ਰਜਿਸਟ੍ਰੇਸ਼ਨ ਨਿਯਮਾਂ 'ਚ ਕੀਤਾ ਬਦਲਾਅ, ਜਾਣੋ ਕਿਸ ਨੂੰ ਹੋਵੇਗਾ ਫਾਇਦਾ
ਵਾਹਨਾਂ ਦੇ ਰਜਿਸਟ੍ਰੇਸ਼ਨ ਦਸਤਾਵੇਜ਼ 'ਚ ਤਹਾਨੂੰ ਮਾਲਿਕਾਨਾ ਹੱਕ ਜਾਂ ਮਾਲਕੀਅਤ ਦੀ ਜਾਣਕਾਰੀ ਵਿਸਥਾਰ 'ਚ ਦੇਣੀ ਪਵੇਗੀ।
ਨਵੀਂ ਦਿੱਲੀ- ਦੇਸ਼ 'ਚ ਕੋਈ ਵੀ ਵਾਹਨ ਚਲਾਉਣ ਲਈ ਕੁਝ ਨਿਯਮਾਂ ਦਾ ਪਾਲਣ ਕਰਨਾ ਪੈਂਦਾ ਹੈ। ਵਾਹਨਾਂ ਨੂੰ ਲੈ ਕੇ ਸਰਕਾਰ ਦੇ ਵਲੋਂ ਰਜਿਸਟ੍ਰੇਸ਼ਨ ਨਿਯਮਾਂ 'ਚ ਬਦਲਾਅ ਕੀਤਾ ਗਿਆ ਹੈ। ਹੁਣ ਵਾਹਨਾਂ ਦੇ ਰਜਿਸਟ੍ਰੇਸ਼ਨ ਦਸਤਾਵੇਜ਼ 'ਚ ਤਹਾਨੂੰ ਮਾਲਿਕਾਨਾ ਹੱਕ ਜਾਂ ਮਾਲਕੀਅਤ ਦੀ ਜਾਣਕਾਰੀ ਵਿਸਥਾਰ 'ਚ ਦੇਣੀ ਪਵੇਗੀ। ਹੁਣ ਇਹ ਨਵਾਂ ਨਿਯਮ ਲਾਗੂ ਕਰ ਦਿੱਤਾ ਗਿਆ ਹੈ।
ਇਸ ਨਵੇਂ ਨਿਯਮ ਲਈ ਕੇਂਦਰ ਸਰਕਾਰ ਵਲੋਂ ਨੋਟੀਫਿਕੇਸ਼ਨ ਜਾਰੀ ਕਰ ਜਾਣਕਾਰੀ ਦਿੱਤੀ ਗਈ ਹੈ। ਇਹ ਨਿਯਮ ਸਰੀਰਕ ਤੌਰ 'ਤੇ ਆਪਾਹਜ਼ਾਂ ਲਈ ਵਿਸ਼ੇਸ਼ ਲਾਭਦਾਇਕ ਮੰਨਿਆ ਜਾ ਰਿਹਾ ਹੈ।
ਦੇਖੋ ਨੋਟੀਫਿਕੇਸ਼ਨ
ਮੰਤਰਾਲੇ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਹੁਣ ਦਸਤਾਵੇਜ਼ 'ਚ ਖੁਦਮੁਖਤਿਆਰੀ, ਕੇਂਦਰ ਸਰਕਾਰ, ਚੈਰੀਟੇਬਲ ਟਰੱਸਟ, ਦਿਵਿਆਂਗ, ਡ੍ਰਾਇਵਿੰਗ ਸਕੂਲ, ਸਿੱਖਿਆ ਸੰਸਥਾਵਾਂ, ਸਥਾਨਕ ਅਧਿਕਾਰ, ਪੁਲਿਸ ਵਿਭਾਗ ਜਿਹੀਆਂ ਸ਼੍ਰੇਣੀਆਂ ਤਹਿਤ ਮਾਲਕੀਅਤ ਵੇਰਵੇ ਦਾ ਸਾਫ ਜ਼ਿਕਰ ਕੀਤਾ ਜਾਵੇਗਾ।
ਕਿਸ ਨੂੰ ਹੋਵੇਗਾ ਫਾਇਦਾ
ਸਰਕਾਰ ਦੇ ਇਨ੍ਹਾਂ ਨਿਯਮਾਂ ਨਾਲ ਦਿਵਿਆਂਗ ਵਿਅਕਤੀਆਂ ਨੂੰ ਮਦਦ ਮਿਲੇਗੀ। ਦਰਅਸਲ ਮੋਟਰ ਵਾਹਨਾਂ ਦੀ ਖਰੀਦ/ਮਾਲਕੀਅਤ/ਸੰਚਾਲਨ ਲਈ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਤਹਿਤ ਦਿਵਿਆਂਗ ਲੋਕਾਂ ਨੂੰ GST ਤੇ ਹੋਰ ਰਿਆਇਤਾਂ ਦਾ ਫਾਇਦਾ ਮਿਲੇਗਾ। ਹੁਣ ਇਸ ਨਵੇਂ ਬਦਲਾਅ ਨਾਲ ਦਿਵਿਆਂਗ ਲੋਕਾਂ ਦਾ ਸਹੀ 'ਚ ਲਾਭ ਪਾ ਸਕਣਾ ਯਕੀਨੀ ਹੋ ਸਕੇਗਾ।