SBI 'ਚ ਘਰ ਬੈਠੇ ਖੋਲੋ ਖਾਤਾ, ਮੁਫ਼ਤ 'ਚ ਹੋਵੇਗਾ 5 ਲੱਖ ਦਾ ਬੀਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਦੇਸ਼ ਦੇ ਸੱਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ਼ ਇੰਡੀਆ ਨੇ SBI YONO ਨਾਂ ਤੋਂ ਇਕ ਐਪ ਲਾਂਚ ਕੀਤਾ ਹੈ। ਇਸ ਐਪ ਨਾਲ ਤੁਸੀਂ ਐਸਬੀਆਈ 'ਚ ਅਪਣਾ ਡਿਜੀਟਲ ਖਾਤਾ ਖੋਲ ਸਕਦੇ..

SBI

ਦੇਸ਼ ਦੇ ਸੱਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ਼ ਇੰਡੀਆ ਨੇ SBI YONO ਨਾਂ ਤੋਂ ਇਕ ਐਪ ਲਾਂਚ ਕੀਤਾ ਹੈ। ਇਸ ਐਪ ਨਾਲ ਤੁਸੀਂ ਐਸਬੀਆਈ 'ਚ ਅਪਣਾ ਡਿਜੀਟਲ ਖਾਤਾ ਖੋਲ ਸਕਦੇ ਹੋ। ਖਾਸ ਗਲ ਇਹ ਹੈ ਕਿ ਇਥੇ ਖਾਤਾ ਖੋਲ੍ਹਣ 'ਤੇ ਬੈਂਕ ਦੀ ਸਾਰੀ ਸੁਵਿਧਾਵਾਂ ਮਿਲਣ ਦੇ ਨਾਲ ਹੀ ਤੁਹਾਨੂੰ ਦੁਰਘਟਨਾ ਦੀ ਹਾਲਤ 'ਚ 5 ਲੱਖ ਰੁਪਏ ਵੀ ਮਿਲਣਗੇ ਜਿਸ ਦੇ ਲਈ ਤੁਹਾਨੂੰ ਕੋਈ ਫ਼ੀਸ ਨਹੀਂ ਦੇਣੀ ਹੋਵੇਗੀ। ਇੰਨਾ ਹੀ ਨਹੀਂ, ਡਿਜੀਟਲ ਖਾਤਾ ਖੋਲ੍ਹਣ 'ਤੇ ਤੁਹਾਨੂੰ ਐਮਾਜ਼ੋਨ, ਊਬਰ ਵਰਗੀ ਕੰਪਨੀਆਂ ਤੋਂ ਖ਼ਾਸ ਆਫ਼ਰਸ ਅਤੇ ਡਿਸਕਾਊਂਟਸ ਵੀ ਮਿਲਣਗੇ। 

ਕਿਸ ਦਾ ਖੁਲੇਗਾ ਖਾਤਾ ?
1 . ਇਹ ਖਾਤਾ ਸਿਰਫ਼ 18 ਸਾਲ ਤੋਂ ਵਧ ਉਮਰ ਦੇ ਨਾਗਰਿਕ ਹੀ ਖੁੱਲ੍ਹਵਾ ਸਕਦੇ ਹਨ। 
2 . ਇਕ ਮੋਬਾਈਲ ਨੰਬਰ ਅਤੇ ਈਮੇਲ ਆਈਡੀ 'ਤੇ ਸਿਰਫ਼ ਇਕ ਹੀ ਡਿਜੀਟਲ ਬਚਤ ਬੈਂਕ ਖਾਤਾ ਖੋਲਿਆ ਜਾ ਸਕਦਾ ਹੈ।

ਖਾਤਾ ਖੁਲਵਾਉਣ ਦੀਆਂ ਸ਼ਰਤਾਂ
1. SBI YONO (You Only Need One) ਖਾਤਾ ਖੋਲ੍ਹਣ ਲਈ ਆਧਾਰ ਅਤੇ ਪੈਨ ਕਾਰਡ ਜ਼ਰੂਰੀ ਹੈ। 
2. ਇਸ ਦਾ ਸੰਚਾਲਣ ਸਿਰਫ਼ ਤੁਸੀਂ ਹੀ ਕਰ ਸਕਦੇ ਹੋ। ਹਾਂ, ਤੁਸੀਂ ਹੋਮ ਬ੍ਰਾਂਚ ਜਾ ਕੇ ਇਸ ਨੂੰ ਸਾਂਝੇ ਖਾਤੇ 'ਚ ਬਦਲਾਅ ਸਕਦੇ ਹੋ। 
3. ਇਸ ਦੇ ਲਈ ਤੁਹਾਨੂੰ ਇਸ ਖਾਤੇ ਨੂੰ ਰੇਗੂਲਰ ਬਚਤ ਖਾਤੇ 'ਚ ਬਦਲਵਾਉਣਾ ਹੋਵੇਗਾ। 
4. ਇਸ ਖਾਤੇ 'ਚ ਨਾਮਿਨੀ ਦਾ ਨਾਂ ਦੇਣਾ ਜ਼ਰੂਰੀ ਹੋਵੇਗਾ। 
5. ਖਾਤਾ ਖੋਲ੍ਹ ਦੇ ਸਮੇਂ ਤੁਸੀਂ ਜਿਸ ਐਸਬੀਆਈ ਬ੍ਰਾਂਚ ਦੀ ਚੋਣ ਕਰੋਗੇ, ਉਹ ਤੁਹਾਡੀ ਹੋਮ ਬ੍ਰਾਂਚ ਬਣ ਜਾਵੇਗੀ। 
6. ਆਧਾਰ ਬਾਔਮੈਟਰਿਕ ਵੈਰੀਫਿਕੇਸ਼ਨ ਲਈ ਤੁਹਾਨੂੰ ਇਕ ਵਾਰ ਐਸਬੀਆਈ ਦੀ ਕਿਸੇ ਵੀ ਇਕ ਸ਼ਾਖਾ 'ਚ ਜਾਣਾ ਹੋਵੇਗਾ।

ਕਿਹੜੀ-ਕਿਹੜੀ ਸੀ ਸਹੂਲਤ ?
1. ਇਸ 'ਚ 5 ਲੱਖ ਰੁਪਏ ਦਾ ਮੁਫ਼ਤ ਵਿਅਕਤੀਗਤ ਦੁਰਘਟਨਾ ਬੀਮਾ ਮਿਲੇਗਾ। 
2. ਖਾਤਾ ਖੁੱਲਣ ਤੋਂ ਬਾਅਦ ਤੁਹਾਨੂੰ ਸਪੇਸ਼ਲ ਪਲੈਟੀਨਮ ਡੈਬਿਟ ਕਾਰਡ ਮੁਫ਼ਤ 'ਚ ਮਿਲ ਜਾਵੇਗਾ। 
3. ਡੈਬਿਟ ਕਾਰਡ ਲਈ ਸਾਲਾਨਾ 200 ਰੁਪਏ ਦੀ ਮੈਨਟੇਨੈਂਸ ਫੀਸ ਦੇਣੀ ਹੋਵੇਗੀ। ਜੇਕਰ ਖਾਤੇ 'ਚ 25,000 ਰੁਪਏ ਦੀ ਤੀਮਾਹੀ ਔਸਤ ਰਕਮ ਰਖਾਂਗੇ ਤਾਂ ਮੈਨਟੇਨੈਂਸ ਫੀਸ ਨਹੀਂ ਦੇਣੀ ਹੋਵੇਗੀ। 
4. ਪਲੈਟੀਨਮ ਡੈਬਿਟ ਕਾਰਡ ਦੇ ਜ਼ਰੀਏ ਏਟੀਐਮ ਤੋਂ 1,000 ਰੁਪਏ ਤਕ ਕੱਢ ਸਕਦੇ ਹਨ। 
5. ਤੁਸੀਂ ਕਦੇ ਘੱਟ ਤੋਂ ਘੱਟ 10 ਪੱਤਿਆਂ ਦਾ ਚੈੱਕਬੁਕ ਆਰਡਰ ਕਰ ਸਕਦੇ ਹੋ। ਇਸ ਦੇ ਲਈ ਪ੍ਰਤੀ ਪੱਤਾ 10 ਰੁਪਏ ਦੇਣੇ ਹੋਣਗੇ। ਇਸ ਖਾਤੇ 'ਚ ਇਕ ਵੀ ਚੈੱਕ ਮੁਫ਼ਤ ਨਹੀਂ ਮਿਲੇਗਾ। 
6. ਤੁਹਾਡੇ ਈਮੇਲ 'ਤੇ ਖਾਤੇ ਦੀ ਸਟੇਟਮੈਂਟ ਆ ਜਾਵੇਗੀ।