ਸੋਨੇ ਚਾਂਦੀ ਦੀਆਂ ਕੀਮਤਾਂ ਵਿਚ ਗਿਰਾਵਟ, ਇਨ੍ਹਾਂ ਦਿਨਾਂ ਵਿਚ ਖ਼ਰੀਦ ਸਕਦੇ ਹੋ ਸੋਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਇਸ ਮਹੀਨੇ ਦੀ ਸ਼ੁਰੂਆਤ 'ਚ ਸੋਨਾ 44,150 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ ਸੀ, ਜੋ ਇਸ ਸਾਲ ਹੇਠਲਾ ਪੱਧਰ ਸੀ। 

gold price

ਨਵੀਂ ਦਿੱਲੀ: ਦੇਸ਼ ਵਿਚ ਲਗਾਤਾਰ ਸੋਨੇ ਚਾਂਦੀ ਦੀਆਂ ਲਗਾਤਰ ਗਿਰਾਵਟ ਆ ਰਹੀ ਹੈ। ਇਸ ਵਿਚਾਲੇ ਅੱਜ  ਕੌਮਾਂਤਰੀ ਬਜ਼ਾਰ 'ਚ ਸ਼ੁੱਕਰਵਾਰ ਸੋਨਾ 1725.50 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ ਤੇ ਇਸ ਤੋਂ ਪਿਛਲੇ ਸੈਸ਼ਨ 'ਚ ਇਹ 1721.46 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ ਸੀ। ਦੱਸ ਦੇਈਏ ਕਿ ਪਿਛਲੇ ਇਕ ਹਫਤੇ 'ਚ ਸੋਨੇ 'ਚ ਇਕ ਫੀਸਦ ਤੋਂ ਜ਼ਿਆਦਾ ਦੀ ਗਿਰਾਵਟ ਆਈ ਤੇ ਇਸ ਨਾਲ ਡਾਲਰ 'ਚ ਲਗਾਤਾਰ ਮਜਬੂਤੀ ਦਿਖ ਰਹੀ ਸੀ।

ਦੇਖੋ ਅੱਜ ਦੀਆਂ ਕੀਮਤਾਂ 
ਘਰੇਲੂ ਬਜ਼ਾਰ 'ਚ ਐਮਸੀਐਕਸ 'ਚ ਸੋਨਾ ਫਿਊਚਰ ਸ਼ੁੱਕਰਵਾਰ 0.23 ਫੀਸਦ ਘਟ ਕੇ 44,590 'ਤੇ ਪਹੁੰਚ ਗਿਆ। ਉੱਥੇ ਹੀ ਚਾਂਦੀ ਘਟ ਕੇ 64,840 ਰੁਪਏ ਪ੍ਰਤੀ ਕਿੱਲੋ 'ਤੇ ਆ ਗਈ। ਇਸ ਮਹੀਨੇ ਦੀ ਸ਼ੁਰੂਆਤ 'ਚ ਸੋਨਾ 44,150 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ ਸੀ, ਜੋ ਇਸ ਸਾਲ ਹੇਠਲਾ ਪੱਧਰ ਸੀ। 

ਜੇਕਰ ਦਿੱਲੀ ਦੀ ਗੱਲ ਕਰੀਏ 'ਤੇ ਦਿੱਲੀ 'ਚ ਸੋਨਾ 44 ਰੁਪਏ ਦੀ ਤੇਜ਼ੀ ਨਾਲ 44,347 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ। ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 44,303 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ ਹਾਲਾਂਕਿ ਚਾਂਦੀ 637 ਰੁਪਏ ਦੀ ਗਿਰਾਵਟ ਨਾਲ 64,110 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।