ਆਈ.ਟੀ. ਨੇ ਚੰਦਾ ਕੋਚਰ ਦੇ ਪਤੀ ਦੀਪਕ ਨੂੰ ਜਾਰੀ ਕੀਤਾ ਨਵਾਂ ਨੋਟਿਸ

ਏਜੰਸੀ

ਖ਼ਬਰਾਂ, ਵਪਾਰ

ਇਨਕਮ ਟੈਕਸ ਵਿਭਾਗ ਨੇ ਟੈਕਸ ਚੋਰੀ ਦੇ ਮਾਮਲੇ 'ਚ ਦੀਪਕ ਕੋਚਰ ਨੂੰ ਨਵਾਂ ਨੋਟਿਸ ਜਾਰੀ ਕੀਤਾ ਹੈ। ਦੀਪਕ ਕੋਚਰ ਨਿਜੀ ਖੇਤਰ ਦੇ ਸੱਭ ਤੋਂ ਵੱਡੇ ਆਈ.ਸੀ.ਆਈ.ਸੀ.ਆਈ....

IT Department Issues Fresh Notice To Deepak Kochhar

ਨਵੀਂ ਦਿੱਲੀ, 26 ਅਪ੍ਰੈਲ : ਇਨਕਮ ਟੈਕਸ ਵਿਭਾਗ ਨੇ ਟੈਕਸ ਚੋਰੀ ਦੇ ਮਾਮਲੇ 'ਚ ਦੀਪਕ ਕੋਚਰ ਨੂੰ ਨਵਾਂ ਨੋਟਿਸ ਜਾਰੀ ਕੀਤਾ ਹੈ। ਦੀਪਕ ਕੋਚਰ ਨਿਜੀ ਖੇਤਰ ਦੇ ਸੱਭ ਤੋਂ ਵੱਡੇ ਆਈ.ਸੀ.ਆਈ.ਸੀ.ਆਈ. ਬੈਂਕ ਦੀ ਪ੍ਰਬੰਧ ਨਿਰਦੇਸ਼ਕ ਅਤੇ ਸੀ.ਈ.ਓ. ਚੰਦਰਾ ਕੋਚਰ ਦੇ ਪਤੀ ਹਨ।

ਇਹ ਮਾਮਲਾ ਆਈ.ਸੀ.ਆਈ.ਸੀ.ਆਈ. ਬੈਂਕ- ਵੀਡੀਉਕਾਨ ਕਰਜ਼ ਮਾਮਲੇ ਨਾਲ ਜੁੜਿਆ ਹੋਇਆ ਹੈ। ਅਧਿਕਾਰੀ ਨੇ ਇਹ ਜਾਣਕਾਰੀ ਦਿਤੀ ਹੈ। ਉਨ੍ਹਾਂ ਕਿਹਾ ਕਿ ਦੀਪਕ ਕੋਚਰ ਨੂੰ ਇਹ ਨੋਟਿਸ ਉਨ੍ਹਾਂ ਦੀ ਵਿਅਕਤੀਗਤ ਸਮਰਥਾ 'ਚ ਭੇਜਿਆ ਗਿਆ ਹੈ। ਇਸ 'ਚ ਉਨ੍ਹਾਂ ਦੇ ਵਿਅਕਤੀਗਤ ਲੈਣ-ਦੇਣ ਅਤੇ ਵਿੱਤੀ ਸਥਿਤੀ ਬਾਰੇ ਜਾਣਕਾਰੀ ਮੰਗੀ ਗਈ ਹੈ।

ਅਧਿਕਾਰੀਆਂ ਨੇ ਕਿਹਾ ਕਿ ਦੀਪਕ ਕੋਚਰ ਤੋਂ ਦਸ ਦਿਨ ਦੇ ਅੰਦਰ-ਅੰਦਰ ਦਸਤਾਵੇਜ ਉਲਪਬਧ ਕਰਵਾਉਣ ਲਈ ਕਿਹਾ ਗਿਆ ਹੈ। ਇਨਕਮ ਟੈਕਸ ਵਿਭਾਗ ਨੇ ਉਸ ਤੋਂ ਨੂਪਾਵਰ ਰਿਨਯੂਏਬਲਜ਼ ਦੇ ਪ੍ਰਬੰਧ ਨਿਰਦੇਸ਼ਕ (ਐਮ.ਡੀ.) ਦੀ ਹੈਸੀਅਤ ਤੋਂ ਬਿਊਰਾ ਮੰਗਿਆ ਗਿਆ ਹੈ। ਦੋ ਵਾਰ ਪਹਿਲਾਂ ਵੀ ਉਸ ਤੋਂ ਬਿਊਰਾ ਮੰਗਿਆ ਗਿਆ ਸੀ।

ਇਨਕਮ ਟੈਕਸ ਵਿਭਾਗ ਦੀ ਵਿਸ਼ੇਸ਼ ਤੌਰ 'ਤੇ ਮਾਰੀਸ਼ਸ ਸਥਿਤੀ ਦੋ ਕੰਪਨੀਆਂ ਤੋਂ ਨੂਪਾਵਰ ਰਿਨਯੂਏਬਲਜ਼ ਪ੍ਰਾਈਵੇਟ ਲਿਮਟਡ ਨੂੰ ਮਿਲੇ 325 ਕਰੋੜ ਰੁਪਏ ਦੇ ਪ੍ਰਵਾਹ 'ਤੇ ਨਜ਼ਰ ਹੈ। ਇਨ੍ਹਾਂ ਦੋ ਵਿਦੇਸ਼ੀ ਕੰਪਨੀਆਂ ਦੀ ਫਸਟ ਲੈਂਡ ਹੋਲਡਿੰਗਜ਼ ਲਿਮਟਿਡ ਅਤੇ ਡੀ.ਐਚ. ਰਿਨਯੁਏਬਲਜ਼ ਹੋਲਡਿੰਗ ਲਿਮਟਿਡ ਦੇ ਨਾਮ 'ਤੇ ਪਛਾਣ ਕੀਤੀ ਗਈ ਹੈ। ਟੈਕਸ ਅਧਿਕਾਰੀ ਹੁਣ 2010-11 ਤੋਂ ਲੈ ਕੇ 2015-16 ਦਰਮਿਆਨ ਨੁਪਾਵਰ ਰਿਨਯੁਏਬਲਜ਼ ਦੀਆਂ ਗਤੀਵਿਧੀਆਂ ਬਾਰੇ ਜਾਂਚ ਕਰ ਰਹੇ ਹਨ। (ਏਜੰਸੀ)