ਪਟਰੌਲ - ਡੀਜ਼ਲ ਦੀਆਂ ਕੀਮਤਾਂ 'ਚ ਇਸ ਸਾਲ 20% ਤਕ ਹੋ ਸਕਦੈ ਵਾਧਾ : ਵਿਸ਼ਵ ਬੈਂਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਇਸ ਸਾਲ ਪਟਰੌਲ, ਡੀਜ਼ਲ, ਕੁਦਰਤੀ ਗੈਸ ਅਤੇ ਕੋਇਲੇ ਦੇ ਮੁੱਲ 20 ਫ਼ੀ ਸਦੀ ਤਕ ਵਧ ਸਕਦੇ ਹਨ।  ਵਿਸ਼ਵ ਬੈਂਕ ਨੇ ਅਪ੍ਰੈਲ ਦੀ ਕਮੋਡਿਟੀ ਮਾਰਕੀਟ ਆਊਟਲੁੱਕ ਰਿਪੋਰਟ 'ਚ ਇਹ...

No relief as crude prices to rise by 20% in 2018: World Bank

ਨਵੀਂ ਦਿੱਲੀ : ਇਸ ਸਾਲ ਪਟਰੌਲ, ਡੀਜ਼ਲ, ਕੁਦਰਤੀ ਗੈਸ ਅਤੇ ਕੋਇਲੇ ਦੇ ਮੁੱਲ 20 ਫ਼ੀ ਸਦੀ ਤਕ ਵਧ ਸਕਦੇ ਹਨ।  ਵਿਸ਼ਵ ਬੈਂਕ ਨੇ ਅਪ੍ਰੈਲ ਦੀ ਕਮੋਡਿਟੀ ਮਾਰਕੀਟ ਆਊਟਲੁੱਕ ਰਿਪੋਰਟ 'ਚ ਇਹ ਅੰਦਾਜ਼ਾ ਲਗਾਇਆ ਹੈ। ਅਜਿਹਾ ਹੁੰਦਾ ਹੈ ਤਾਂ ਇਸ ਦਾ ਭਾਰਤ 'ਤੇ ਉਲਟਾ ਅਸਰ ਹੋਵੇਗਾ।

ਦੇਸ਼ ਅਪਣੀ ਊਰਜਾ ਜ਼ਰੂਰਤਾਂ ਦੀ ਪੂਰਤੀ ਲਈ ਇਸ ਕਮੋਡਿਟੀ ਦੇ ਆਯਾਤ 'ਤੇ ਜ਼ਿਆਦਾ ਨਿਰਭਰ ਹੈ। ਰਿਪੋਰਟ ਮੁਤਾਬਕ ਕੱਚੇ ਤੇਲ ਦੇ ਮੁੱਲ ਨਾ ਸਿਰਫ਼ 2018 'ਚ ਸਗੋਂ 2019 'ਚ ਵੀ ਔਸਤ 65 ਡਾਲਰ ਪ੍ਰਤੀ ਬੈਰਲ ਰਹਿਣ ਦਾ ਅੰਦਾਜ਼ਾ ਲਗਾਇਆ ਹੈ।

ਦਸ ਦਇਏ ਕਿ ਭਾਰਤ 'ਚ ਪਟਰੌਲ - ਡੀਜ਼ਲ ਦੀ ਕੀਮਤ ਸਾਊਥ ਏਸ਼ੀਆਈ ਦੇਸ਼ਾਂ 'ਚ ਸੱਭ ਤੋਂ ਜ਼ਿਆਦਾ ਹਨ।  ਇਸ ਦੀ ਵਜ੍ਹਾ ਹੈ ਕਿ ਭਾਰਤ 'ਚ ਸਰਕਾਰ ਕੋਮਾਂਤਰੀ ਬਾਜ਼ਾਰ 'ਚ ਤੇਲ ਦੇ ਪੰਪ ਰੇਟਾਂ ਦਾ ਅੱਧਾ ਟੈਕਸ ਲਗਾ ਦਿੰਦੀ ਹੈ। ਤੇਲ ਕੰਪਨੀਆਂ ਨੇ ਦਿੱਲ‍ੀ 'ਚ ਪਟਰੌਲ - ਡੀਜ਼ਲ ਦੀਆਂ ਕੀਮਤਾਂ 'ਚ ਐਤਵਾਰ ਨੂੰ 18 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਹੈ। ਜਿਸ ਤੋਂ ਬਾਅਦ ਦਿੱਲੀ 'ਚ ਪਟਰੌਲ 73.73 ਰੁਪਏ ਲਿਟਰ ਹੈ। ਇਹ ਕੀਮਤ ਸਤੰਬਰ 2014 'ਚ ਸੱਭ ਤੋਂ ਜ਼ਿਆਦਾ 76.06 ਰੁਪਏ ਪ੍ਰਤੀ ਲਿਟਰ ਸੀ।

ਪੈਟਰੋਲੀਅਮ ਮੰਤਰਾਲੇ ਨੇ ਸਾਲ ਦੀ ਸ਼ੁਰੂਆਤ 'ਚ ਪਟਰੌਲ - ਡੀਜ਼ਲ ਦੀਆਂ ਕੀਮਤਾਂ ਘੱਟ ਕਰਨ ਲਈ ਆਬਕਾਰੀ ਡਿਊਟੀ ਘਟਾਉਣ ਦੀ ਮੰਗ ਕੀਤੀ ਸੀ ਤਾਕਿ ਮਾਂਤਰੀ ਬਾਜ਼ਾਰ 'ਚ ਤੇਲ ਦੀ ਵਧਦੀ ਮਹਿੰਗਾਈ ਨਾਲ ਗਾਹਕਾਂ ਨੂੰ ਰਾਹਤ ਦਿਤੀ ਜਾ ਸਕੇ ਅਤੇ ਵਿੱਤ ਮੰਤਰੀ  ਅਰੁਣ ਜੇਟਲੀ ਨੇ 1 ਫ਼ਰਵਰੀ 2018 ਨੂੰ ਪੇਸ਼ ਕੀਤੇ ਬਜਟ 'ਚ ਇਸ ਮੁੱਦੇ ਨਜ਼ਰ ਅੰਦਾਜ਼ ਕਰ ਦਿਤਾ।