ਹਾਈ ਕੋਰਟ ਨੇ ਫ਼ੋਰਟਿਸ, ਰੈਲੀਗੇਅਰ ਟ੍ਰੇਡਮਾਰਕ ਵੇਚਣ ਦੀ ਦਾਯਚੀ ਦੀ ਪਟੀਸ਼ਨ 'ਤੇ ਸਿੰਘ ਭਰਾਵਾਂ ਤੋਂ..
ਜਾਪਾਨ ਦੀ ਦਾਯਚੀ ਇਸ ਰਾਹੀਂ ਉਸ ਦੀ ਬਕਾਇਆ ਰਕਮ ਨੂੰ ਵਸੂਲਣਾ ਚਾਹੁੰਦੀ ਹੈ।
ਨਵੀਂ ਦਿੱਲੀ, 25 ਜੂਨ : ਦਿੱਲੀ ਹਾਈ ਕੋਰਟ ਨੇ ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਮਲਵਿੰਦਰ ਸਿੰਘ ਅਤੇ ਸ਼ਿਵਿੰਦਰ ਸਿੰਘ ਤੋਂ ਫੋਰਟਿਸ ਹੈਲਥਕੇਅਰ ਅਤੇ ਰੇਲੀਗੇਅਰ ਟ੍ਰੇਡਮਾਰਕ ਵੇਚਣ ਦੀ ਦਾਯਚੀ ਸਾਂਕਿਯੋ ਦੀ ਪਟੀਸ਼ਨ 'ਤੇ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ। ਜਾਪਾਨ ਦੀ ਦਾਯਚੀ ਇਸ ਰਾਹੀਂ ਉਸ ਦੀ ਬਕਾਇਆ ਰਕਮ ਨੂੰ ਵਸੂਲਣਾ ਚਾਹੁੰਦੀ ਹੈ। ਹਾਈ ਕੋਰਟ ਨੇ 28 ਜੁਲਾਈ ਤਕ ਰੇਲੀਗੇਅਰ ਟ੍ਰੇਡਮਾਰਕ ਮਾਮਲੇ 'ਤੇ ਸਥਿਤੀ ਬਣਾਏ ਰਖਣ ਦੇ ਨਿਰਦੇਸ਼ ਦਿਤੇ ਹਨ।
ਜਾਪਾਨ ਦੀ ਦਵਾਈ ਕੰਪਨੀ ਦਾਯਚੀ ਨੇ ਹਾਈ ਕੋਰਟ 'ਚ ਸਿੰਗਾਪੁਰ ਦੀ ਇਕ ਵਿਚੋਲਗੀ ਅਦਾਲਤ ਦੇ ਉਸ ਦੇ ਪੱਖ 'ਚ ਆਏ 3500 ਕਰੋੜ ਰੁਪਏ ਦੇ ਭੁਗਤਾਨ ਦੇ ਫ਼ੈਸਲੇ ਨੂੰ ਅਮਲ ਵਿਚ ਲਿਆਉਣ ਲਈ ਇਕ ਪਟੀਸ਼ਨ ਦਾਖ਼ਲ ਕੀਤੀ ਸੀ। ਜਸਟਿਸ ਰੇਖਾ ਪੱਲੀ ਨੇ ਵੀਡੀਉ ਕਾਨਫਰੰਸ ਰਾਹੀਂ ਇਸ ਮਾਮਲੇ ਦੀ ਸੁਣਾਵਾਈ ਕੀਤੀ। ਉਨ੍ਹਾਂ ਨੇ ਸਿੰਘ ਭਰਾਵਾਂ ਅਤੇ ਹੋਰਾਂ ਨੂੰ ਨੋਟਿਸ ਜਾਰੀ ਕਰ ਕੇ ਦਾਯਚੀ ਦੀ ਪਟੀਸ਼ਨ ਦਾ ਜਵਾਬ ਮੰਗਿਆ ਹੈ। ਨਾਲ ਹੀ ਮੇਸਰਜ਼ ਏਲਾਈਵ ਇਨਫੋਟੈਕ ਪ੍ਰਾਈਵੇਟ ਲਿਮਿਟਡ 'ਤੇ ਰੈਲੀਗੇਅਰ ਦੇ ਟ੍ਰੇਡਮਾਰਕ 'ਚ ਕਿਸੇ ਤੀਜੇ ਨੂੰ ਪੱਖਕਾਰ ਬਣਾਉਣ, ਏਲਿਵ ਇਨਫੋਟੈਕ 'ਚ ਆਰਐਚਸੀ ਹੋਲਡਿੰਗਜ਼ ਪ੍ਰਾਈਵੇਟ ਲਿਮਿਟਡ ਦੀ ਸ਼ੇਅਰਹੋਲਡਰ 'ਤੇ ਕਬਜ਼ਾ ਕਰਨ 'ਤੇ ਰੋਕ ਲਗਾ ਦਿਤੀ ਹੈ। (ਪੀਟੀਆਈ)