ਸੈਂਸੈਕਸ ਪਹਿਲੀ ਵਾਰ 37,000 ਤੋਂ ਪਾਰ, ਨਿਫ਼ਟੀ ਨੇ ਵੀ ਤੋੜੀਆ ਰਿਕਾਰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਵੀਰਵਾਰ ਨੂੰ ਸੈਂਸੈਕਸ ਨੇ ਪਹਿਲੀ ਵਾਰ 37,000 ਦੀ ਅੰਕ ਪਾਰ ਕਰ ਲਿਆ। ਸੈਂਸੈਕਸ 70.15 ਅੰਕ ਯਾਨੀ 0.19 ਫ਼ੀ ਸਦੀ ਮਜਬੂਤ ਹੋ ਕੇ 36,928 ਪੁਆਂਇੰਟ 'ਤੇ ਖੁੱਲ੍ਹਿਆ ਅਤੇ...

Nifty hits new peak

ਨਵੀਂ ਦਿੱਲੀ : ਵੀਰਵਾਰ ਨੂੰ ਸੈਂਸੈਕਸ ਨੇ ਪਹਿਲੀ ਵਾਰ 37,000 ਦੀ ਅੰਕ ਪਾਰ ਕਰ ਲਿਆ। ਸੈਂਸੈਕਸ 70.15 ਅੰਕ ਯਾਨੀ 0.19 ਫ਼ੀ ਸਦੀ ਮਜਬੂਤ ਹੋ ਕੇ 36,928 ਪੁਆਂਇੰਟ 'ਤੇ ਖੁੱਲ੍ਹਿਆ ਅਤੇ ਥੋੜ੍ਹੀ ਹੀ ਦੇਰ ਵਿਚ ਇਹ 37,014.65 ਅੰਕ ਦਾ ਆਕੰੜਾ ਛੂਹ ਲਿਆ। ਉਥੇ ਹੀ, ਨਿਫ਼ਟੀ ਨੇ ਵੀ ਤੇਜ਼ੀ ਦਿਖਾਉਂਦੇ ਹੋਏ 11,140 ਅੰਕਾਂ ਨਾਲ ਸ਼ੁਰੂਆਤ ਕੀਤੀ। ਬਾਂਬੇ ਸਟਾਕ ਐਕਸਚੇਂਜ (ਬੀਐਸਈ)  'ਤੇ 1,242 ਸ਼ੇਅਰਾਂ ਵਿਚ ਟ੍ਰੇਡਿੰਗ ਹੋ ਰਹੀ ਸੀ ਜਿਸ ਵਿਚ 836 ਵਿਚ ਖਰੀਦਾਰੀ ਦਾ ਮਾਹੌਲ ਦਿਖ ਰਿਹਾ ਸੀ ਜਦਕਿ 366 ਸ਼ੇਅਰਾਂ ਵਿਚ ਬਿਕਵਾਲੀ ਹੋ ਰਹੀ ਸੀ। 40 ਹੋਰ ਸ਼ੇਅਰਾਂ ਦੀਆਂ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਹੋ ਰਿਹਾ ਸੀ।

ਉਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦੇ ਨਿਫ਼ਟੀ 50 'ਤੇ 30 ਸ਼ੇਅਰਾਂ ਵਿਚ ਤੇਜ਼ੀ ਦੇਖੀ ਗਈ ਜਦਕਿ 20 ਸ਼ੇਅਰਾਂ ਵਿਚ ਗਿਰਾਵਟ ਦੇਖੀ ਗਈ। ਧਿਆਨ ਯੋਗ ਹੈ ਕਿ ਬੁੱਧਵਾਰ ਨੂੰ ਬਾਜ਼ਾਰ ਵਿਚ ਦਿਨਭਰ ਦੇ ਕਾਰੋਬਾਰ ਦੇ ਦੌਰਾਨ ਜ਼ਬਰਦਸਤ ਤੇਜੀ ਦਾ ਰੁਝਾਨ ਰਿਹਾ ਅਤੇ ਸੈਂਸੈਕਸ 33.13 ਅੰਕ ਚੜ੍ਹ ਕੇ 36,858.23 ਅੰਕ 'ਤੇ ਬੰਦ ਹੋਇਆ ਸੀ। ਹਾਲਾਂਕਿ ਨਿਫ਼ਟੀ ਕਮਜ਼ੋਰੀ ਦੇ ਨਾਲ 11,132 ਪੁਆਂਇੰਟ 'ਤੇ ਬੰਦ ਹੋਇਆ ਸੀ।

ਬੀਐਸਈ 'ਤੇ ਵਧਣ ਵਾਲੇ ਸ਼ੇਅਰਾਂ ਵਿਚ ਅੰਬੁਜਾ ਸੀਮੇਂਟ 5.85 %, ਰੇਣੁਕਾ 5.64 ਫ਼ੀ ਸਦੀ, ਜੀਈਟੀ ਐਂਡ ਡੀ ਇੰਡੀਆ ਲਿ. 5.17 %, ਸਨੋਫੀ ਇੰਡੀਆ ਲਿ. 3.58 % ਜਦਕਿ ਸ਼੍ਰੀਰਾਮ ਟ੍ਰਾਂਸਪੋਰਟ ਫਾਇਨੈਂਸ ਕੰਪਨੀ ਲਿ. 3.83 % ਮਜਬੂਤ ਹੋ ਗਿਆ। ਉੱਧਰ, ਨਿਫ਼ਟੀ ਵਿਚ ਅਲਟ੍ਰਾਟੈਕ ਸੀਮੇਂਟ ਦਾ ਸ਼ੇਅਰ 2.37 %, ਐਸਬੀਆਈਐਨ 1.53 %, ਇੰਡੂਆਬੁਲਸ ਹਾਉਸਿੰਗ ਫਾਇਨੈਂਸ 1.61 %, ਆਈਟੀਸੀ ਲਿ. 1.29 % ਜਦਕਿ ਟਾਟਾ ਮੋਟਰਸ 1.11 % ਚੜ੍ਹ ਗਿਆ।

ਇਸ ਦੌਰਾਨ ਬੀਐਸਈ 'ਤੇ ਟੁੱਟਣ ਵਾਲੇ ਸ਼ੇਅਰਾਂ ਵਿਚ ਇੰਟਲੇਕਟ ਡਿਜ਼ਾਇਨ ਅਰੀਨਾ 5.26 %, ਇੰਫੋ ਏਜ (ਇੰਡੀਆ) 5.27 %, ਅਡਾਨੀ ਪਾਵਰ (3.95 %), ਕਵਾਲਿਟੀ 2.92 % ਅਤੇ ਅਲਕੇਮ ਲੈਬਰੇਟ੍ਰੀਜ਼ 2.97 % ਕਮਜ਼ੋਰ ਹੋ ਗਏ। ਉਥੇ ਹੀ, ਐਨਐਸਈ 'ਤੇ ਇੰਫਰਾਟੈਲ ਦੇ ਸ਼ੇਅਰ 1.71 %, ਹਿੰਦੁਸਤਾਨ ਪੈਟਰੋਲਿਅਮ 1.01 %, ਬੀਪੀਸੀਐਲ 0.92 %, ਟਾਟਾ ਸਟੀਲ 0.56 % ਅਤੇ ਏਸ਼ੀਅਨ ਪੇਂਟਸ 0.52 % ਦੇ ਸ਼ੇਅਰ ਤੱਕ ਟੁੱਟ ਗਏ। ਸੈਂਸੈਕਸ 108.88 ਅੰਕ ਯਾਨੀ 0.30 % ਦੀ ਤੇਜ਼ੀ ਦੇ ਨਾਲ 36,967.11 ਜਦਕਿ ਨਿਫ਼ਟੀ 33.20 ਅੰਕ ਯਾਨੀ 0.30 % ਮਜਬੂਤ ਹੋ ਕੇ 11,165.20 ਟ੍ਰੇਡ ਕਰ ਰਿਹਾ ਸੀ।