ਸ਼ੇਅਰ ਬਾਜ਼ਾਰ ਹਰੇ ਨਿਸ਼ਾਨ 'ਤੇ ਹੋਇਆ ਬੰਦ, ਸੈਂਸੈਕਸ 59 ਅੰਕ ਵਧਿਆ, ਨਿਫਟੀ 17,559 'ਤੇ ਬੰਦ

ਏਜੰਸੀ

ਖ਼ਬਰਾਂ, ਵਪਾਰ

ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ 5 ਪੈਸੇ ਵਧ ਕੇ 79.87 ਦੇ ਪੱਧਰ 'ਤੇ ਬੰਦ ਹੋਇਆ

Sensex

 

ਮੁੰਬਈ - ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ ਸ਼ੁੱਕਰਵਾਰ, 26 ਅਗਸਤ ਨੂੰ ਭਾਰਤੀ ਸਟਾਕ ਮਾਰਕੀਟ ਵਿਚ ਅਸਥਿਰਤਾ ਦੇਖਣ ਨੂੰ ਮਿਲੀ, ਪਰ ਅੰਤ ਵਿਚ ਸੈਂਸੈਕਸ ਅਤੇ ਨਿਫਟੀ ਦੋਵੇਂ ਹਰੇ ਨਿਸ਼ਾਨ 'ਤੇ ਬੰਦ ਹੋਏ। ਮੁੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 59.15 ਅੰਕਾਂ ਦੇ ਵਾਧੇ ਨਾਲ 58,833.87 'ਤੇ ਬੰਦ ਹੋਇਆ।

ਇਸ ਦੇ ਨਾਲ ਹੀ NSE ਨਿਫਟੀ 36.45 ਅੰਕਾਂ ਦੀ ਛਲਾਂਗ ਨਾਲ 17,558.90 'ਤੇ ਬੰਦ ਹੋਇਆ। ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ 5 ਪੈਸੇ ਵਧ ਕੇ 79.87 ਦੇ ਪੱਧਰ 'ਤੇ ਬੰਦ ਹੋਇਆ। ਸੈਂਸੈਕਸ ਦੇ ਸ਼ੇਅਰਾਂ 'ਚ ਐੱਨ.ਟੀ.ਪੀ.ਸੀ., ਟਾਈਟਨ, ਪਾਵਰ ਗ੍ਰਿਡ, ਕੋਟਕ ਮਹਿੰਦਰਾ ਬੈਂਕ, ਲਾਰਸਨ ਐਂਡ ਟੂਬਰੋ, ਟੇਕ ਮਹਿੰਦਰਾ, ਟਾਟਾ ਸਟੀਲ ਅਤੇ ਮਹਿੰਦਰਾ ਐਂਡ ਮਹਿੰਦਰਾ ਪ੍ਰਮੁੱਖ ਸਨ। ਦੂਜੇ ਪਾਸੇ ਇੰਡਸਇੰਡ ਬੈਂਕ, ਐੱਚ.ਡੀ.ਐੱਫ.ਸੀ., ਏਸ਼ੀਅਨ ਪੇਂਟਸ ਅਤੇ ਭਾਰਤੀ ਏਅਰਟੈੱਲ ਘਾਟੇ 'ਚ ਰਹੇ। ਦੂਜੇ ਏਸ਼ੀਆਈ ਬਾਜ਼ਾਰਾਂ 'ਚ ਦੱਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ ਅਤੇ ਹਾਂਗਕਾਂਗ ਦਾ ਹੈਂਗ ਸੇਂਗ ਚੜ੍ਹਿਆ, ਜਦਕਿ ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ ਹੇਠਾਂ ਰਿਹਾ।