ਕੇਂਦਰ ਵਲੋਂ ਵੱਡੀ ਰਾਹਤ- ਕਰਜ਼ ਧਾਰਕਾਂ ਦੇਣ ਵਾਲਿਆਂ ਨੂੰ ਕੈਸ਼ਬੈਕ ਦੇਵੇਗੀ ਸਰਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਇਹ ਛੋਟ 2 ਕਰੋੜ ਰੁਪਏ ਤਕ ਦੇ ਉਨ੍ਹਾਂ ਲੋਕਾਂ ਨੂੰ ਮਿਲੇਗੀ, ਜਿਨ੍ਹਾਂ ਨੇ ਮਾਰਚ ਤੋਂ ਅਗਸਤ ਦੌਰਾਨ Loan Moratorium ਦਾ ਫਾਇਦਾ ਚੁੱਕਿਆ ਹੈ।

loan

ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰਾਲੇ ਦੇ ਵਲੋਂ ਲੋਕਾਂ ਨੂੰ ਰਾਹਤ ਦਿੱਤੀ ਗਈ ਹੈ। ਇਸ ਦੇ ਮੁਤਾਬਿਕ ਕਰਜ਼ਾ ਮੁਆਫੀ ਦੀ ਮਿਆਦ ਦੇ ਦੌਰਾਨ ਵਿਆਜ਼ 'ਤੇ ਵਿਆਜ਼' ਦੀ ਵਸੂਲੀ ਰਕਮ 'ਚ ਛੋਟ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਹ ਛੋਟ 2 ਕਰੋੜ ਰੁਪਏ ਤਕ ਦੇ ਉਨ੍ਹਾਂ ਲੋਕਾਂ ਨੂੰ ਮਿਲੇਗੀ, ਜਿਨ੍ਹਾਂ ਨੇ ਮਾਰਚ ਤੋਂ ਅਗਸਤ ਦੌਰਾਨ Loan Moratorium ਦਾ ਫਾਇਦਾ ਚੁੱਕਿਆ ਹੈ। 

ਜੇ ਤੁਸੀਂ ਲਾਕਡਾਊਨ ਦੌਰਾਨ Loan Moratorium ਦਾ ਫਾਇਦਾ ਨਹੀਂ ਚੁੱਕਿਆ ਤੇ ਹਰ ਕਿਸ਼ਤ ਦਿੱਤੀ ਹੈ ਤਾਂ ਬੈਂਕ ਤੋਂ ਤੁਹਾਨੂੰ ਕੈਸ਼ਬੈਕ ਮਿਲੇਗਾ। ਵਿੱਤ ਮੰਤਰਾਲੇ ਨੇ ਲੋਨ 'ਤੇ ਵਿਆਜ ਮਾਫੀ ਨੂੰ ਲੈ ਕੇ ਤਿਉਹਾਰੀ ਤੋਹਫ਼ਾ ਦਿੱਤਾ ਹੈ। ਗਾਈਡਲਾਈਨ ਅਨੁਸਾਰ ਬੈਂਕ ਤੇ ਵਿੱਤੀ ਸੰਸਥਾਨ ਪਹਿਲੇ ਕਰਜਦਾਰਾਂ ਦੇ ਕਰਜ਼ ਖਾਤੇ 'ਚ ਜਮ੍ਹਾਂ ਕਰਨਗੇ ਤੇ ਇਸ ਦੇ ਬਾਅਦ ਸਰਕਾਰ ਉਨ੍ਹਾਂ ਨੂੰ ਮੁੜ ਅਦਾਇਗੀ ਦੇਵੇਗੀ। 

ਇਹ ਸਕੀਮ ਐਮਐਸਐਮਈ (ਮਾਈਕਰੋ, ਛੋਟੇ ਅਤੇ ਦਰਮਿਆਨੇ ਉੱਦਮ) ਅਤੇ ਨਿੱਜੀ ਲੋਨ ਲਈ ਹੈ। ਰਕਮ ਦੀ ਮਿਆਦ ਦੇ ਦੌਰਾਨ ਗਾਹਕਾਂ ਤੋਂ ਮਿਲੇ ਵਿਆਜ 'ਤੇ ਵਿਆਜ ਵਜੋਂ ਵਸੂਲੀ ਗਈ ਰਕਮ ਬੈਂਕਾਂ ਵਲੋਂ ਉਨ੍ਹਾਂ ਦੇ ਖਾਤੇ 'ਚ ਵਾਪਸ ਕਰ ਦਿੱਤੀ ਜਾਏਗੀ।