ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਜਾਣੋ ਅੱਜ ਦਾ RATE

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਗੋਲਡ ਫਿਊਚਰ ਦੀ ਕੀਮਤ 50616 ਰੁਪਏ ਪ੍ਰਤੀ ਦਸ ਗ੍ਰਾਮ ਰਹੀ। 

GOLD PRICE

ਨਵੀਂ ਦਿੱਲੀ: ਦੇਸ਼ 'ਚ ਰੋਜ਼ਾਨਾ ਸੋਨੇ ਚਾਂਦੀ ਦੀ ਕੀਮਤਾਂ 'ਚ ਲਗਾਤਾਰ ਗਿਰਾਵਟ ਹੋ ਰਹੀ ਹੈ। ਇਸ ਦੇ ਚਲਦੇ ਅੱਜ ਫਿਰ ਤੋਂ ਸੋਨੇ ਤੇ ਚਾਂਦੀ ਦੇ ਗਲੋਬਲ ਬਾਜ਼ਾਰ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ। ਸੋਮਵਾਰ ਨੂੰ ਐਮਸੀਐਕਸ ਸੋਨੇ ਵਿੱਚ 0.29% ਯਾਨੀ 147 ਰੁਪਏ ਦੀ ਗਿਰਾਵਟ ਦਰਜ ਕੀਤੀ ਤੇ ਇਹ 50,692 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ, ਜਦੋਂਕਿ ਸਿਲਵਰ ਫਿਊਚਰ 1.05% ਯਾਨੀ 656 ਰੁਪਏ ਦੀ ਗਿਰਾਵਟ ਨਾਲ 61,783 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਇਆ।

ਬੀਤੇ ਦਿਨ ਅਮਰੀਕੀ ਸੰਸਦ ਦੀ ਸਪੀਕਰ ਨੈਨਸੀ ਪੇਲੋਸੀ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਕੋਵਿਡ-19 ਲਈ ਨਵੇਂ ਆਰਥਿਕ ਪੈਕੇਜ ਬਾਰੇ ਵਿਚਾਰ ਕਰ ਰਿਹਾ ਹੈ। ਫਿਲਹਾਲ ਇਸ ਦਾ ਕੋਈ ਜਵਾਬ ਨਹੀਂ। ਹਾਲਾਂਕਿ ਉਨ੍ਹਾਂ ਨੂੰ ਉਮੀਦ ਹੈ ਕਿ ਸਕਾਰਾਤਮਕ ਜਵਾਬ ਆਵੇਗਾ। 

ਇਸ ਦੌਰਾਨ ਸੋਮਵਾਰ ਨੂੰ ਗੋਲਡ ਸਪੋਟ ਅਹਿਮਦਾਬਾਦ ਦੇ ਸਰਾਫਾ ਬਾਜ਼ਾਰ ਵਿੱਚ ਪ੍ਰਤੀ ਗ੍ਰਾਮ 51,044 ਰੁਪਏ ਪ੍ਰਤੀ ਵਿਕਿਆ। ਉਧਰ, ਗੋਲਡ ਫਿਊਚਰ ਦੀ ਕੀਮਤ 50616 ਰੁਪਏ ਪ੍ਰਤੀ ਦਸ ਗ੍ਰਾਮ ਰਹੀ।