ਮੁਕੇਸ਼ ਅੰਬਾਨੀ ਦੁਨੀਆਂ ਦੇ ਟੌਪ-10 ਅਮੀਰਾਂ ਦੀ ਲਿਸਟ 'ਚੋਂ ਹੋਏ ਬਾਹਰ, ਘਟੀ ਸੰਪੱਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਮੌਜੂਦਾ ਸਮੇਂ ਆਰਆਈਐਲ ਟੌਪ ਬੌਸ ਅੰਬਾਨੀ 11ਵੇਂ ਸਭ ਤੋਂ ਅਮੀਰ ਵਿਅਕਤੀ ਹਨ।

Mukesh Ambani

ਨਵੀਂ ਦਿੱਲੀ: ਸਿਰਫ ਭਾਰਤ ਹੀ ਨਹੀਂ ਬਲਕਿ ਏਸ਼ੀਆ ਦੇ ਸਭ ਤੋਂ ਰਈਸ ਮੁਕੇਸ਼ ਅੰਬਾਨੀ ਟੌਪ-10 ਅਮੀਰਾਂ ਦੀ ਲਿਸਟ 'ਚੋਂ ਬਾਹਰ ਹੋ ਗਏ ਹਨ। ਤੇਲ ਤੋਂ ਲੈ ਕੇ ਰਿਟੇਲ ਤਕ ਤੇ ਟੈਲੀਕੌਮ ਤਕ ਆਪਣਾ ਦਬਦਬਾ ਦਿਖਾਉਣ ਵਾਲੀ ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਤੇ ਪ੍ਰਬੰਧ ਨਿਰਦੇਸ਼ਕ ਮੁਕੇਸ਼ ਅੰਬਾਨੀ ਇਸ ਸਾਲ ਯਾਨੀ 2020 ਦੀ ਸ਼ੁਰੂਆਤ 'ਚ ਬਲੂਮਬਰਗ ਬਿਲਿਅਨਏਅਰ ਇੰਡੈਕਸ ਤੇ ਚੌਥੇ ਸਥਾਨ 'ਤੇ ਪਹੁੰਚ ਗਏ ਸਨ। ਪਰ ਹੁਣ ਉਹ ਦੁਨੀਆਂ ਦੇ ਸਿਖਰਲੇ 10 ਸਭ ਤੋਂ ਅਮੀਰ ਅਰਬਪਤੀਆਂ 'ਚ ਸ਼ਾਮਲ ਨਹੀਂ ਰਹੇ।

ਮੁਕੇਸ਼ ਅੰਬਾਨੀ ਦੀ ਮੌਜੂਦਾ ਨੈਟਵਰਥ 
ਬਲੂਮਬਰਗ ਰੈਕਿੰਗ ਦੇ ਮੁਤਾਬਕ ਮੁਕੇਸ਼ ਅੰਬਾਨੀ ਦੀ ਮੌਜੂਦਾ ਨੈਟਵਰਥ 76.5 ਬਿਲੀਅਨ ਡਾਲਰ ਯਾਨੀ 5.63 ਲੱਖ ਕਰੋੜ ਰੁਪਏ ਹੈ ਜੋ ਇਸ ਸਾਲ ਦੀ ਸ਼ੁਰੂਆਤ 'ਚ ਕਰੀਬ 90 ਬਿਲੀਅ ਡਾਲਰ ਯਾਨੀ 6.62 ਲੱਖ ਕਰੋੜ ਰੁਪਏ ਤੋਂ ਘੱਟ ਹੈ। ਮੌਜੂਦਾ ਸਮੇਂ ਆਰਆਈਐਲ ਟੌਪ ਬੌਸ ਅੰਬਾਨੀ 11ਵੇਂ ਸਭ ਤੋਂ ਅਮੀਰ ਵਿਅਕਤੀ ਹਨ।

ਜਾਣੋ ਵਜ੍ਹਾ 
ਮੁਕੇਸ਼ ਅੰਬਾਨੀ ਦੀ ਕੁਲ ਜਾਇਦਾਦ ਵਿਚ ਗਿਰਾਵਟ ਆਰਆਈਐਲ ਦੇ ਸ਼ੇਅਰਾਂ ਵਿਚ ਹੋਏ ਕੰਨੇਕਸ਼ਨ ਦੀ ਵਜ੍ਹਾ ਨਾਲ ਹੈ ਜੋ ਫਿਊਚਰ ਗਰੁੱਪ ਦੇ ਪ੍ਰਚੂਨ ਅਤੇ ਥੋਕ ਸੰਪਤੀਆਂ ਖਰੀਦਣ ਦੇ ਆਪਣੇ ਸੌਦੇ ਦੀ ਘੋਸ਼ਣਾ ਕਰਨ ਤੋਂ ਬਾਅਦ ਇਸ ਦੇ ਆਲ-ਟਾਈਮ ਉੱਚੇ 2,369.35 ਰੁਪਏ ਤੋਂ ਲਗਭਗ 16% ਡਿੱਗ ਗਈ ਹੈ। ਵੀਰਵਾਰ ਨੂੰ, ਆਰਆਈਐਲ ਦੇ ਸ਼ੇਅਰ 1,994.15 ਰੁਪਏ 'ਤੇ ਬੰਦ ਹੋਏ। ਪਿਛਲੇ ਦੋ ਮਹੀਨਿਆਂ ਤੋਂ ਯੂਐਲ ਦੇ ਈ-ਕਾਮਰਸ ਵਿਸ਼ਾਲ ਅਮੇਜ਼ਨ ਨੇ ਫਿਊਚਰ ਗਰੁੱਪ ਨਾਲ ਇਕ ਸੌਦੇ ਨੂੰ ਚੁਣੌਤੀ ਦੇਣ ਤੋਂ ਬਾਅਦ ਆਰਆਈਐਲ ਦੇ ਸ਼ੇਅਰਾਂ ਦੇ ਮੁਨਾਫਿਆਂ ਦੀ ਬੁਕਿੰਗ ਕੀਤੀ।