ਮੁਕੇਸ਼ ਅੰਬਾਨੀ ਬਣੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ, ਜਾਣੋ ਸੁਰੱਖਿਆ ’ਤੇ ਕਰਦੇ ਨੇ ਕਿੰਨਾ ਖ਼ਰਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਮੁਕੇਸ਼ ਅੰਬਾਨੀ ਦੇ ਕੋਲ 170 ਤੋਂ ਜ਼ਿਆਦਾ ਕਾਰਾਂ ਹਨ। ਇਹੀ ਨਹੀਂ, ਉਨ੍ਹਾਂ ਦੀ ਇਕ ਕਾਰ ਬੀਐਮਡਬਲਯੂ 760 ਐਲਆਈ ਤਾਂ ਪੂਰੀ ਤਰ੍ਹਾਂ ਬੁਲੇਟ ਪਰੂਫ ਹੈ।

Mukesh Ambani

ਨਵੀਂ ਦਿੱਲੀ:  ਭਾਰਤੀ ਅਰਬਪਤੀ ਮੁਕੇਸ਼ ਅੰਬਾਨੀ ਇਕ ਵਾਰ ਫਿਰ ਏਸ਼ੀਆ ਦਾ ਸਭ ਤੋਂ ਅਮੀਰ ਵਿਅਕਤੀ ਬਣ ਗਿਆ ਹੈ। ਉਸ ਨੇ ਇਹ ਖਿਤਾਬ ਹਾਸਲ ਕਰਨ ਲਈ ਚੀਨੀ ਅਰਬਪਤੀ ਜੋਂਗ ਸ਼ਾਨਸ਼ਾਨ ਨੂੰ ਪਛਾੜਿਆ ਹੈ। ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਵਿਸਫ਼ੋਟਕ ਸਮੱਗਰੀ ਮਿਲਣ ਤੋਂ ਬਾਅਦ ਮੁੰਬਈ ਪੁਲਿਸ ਨੇ ਉਨ੍ਹਾਂ ਦੀ ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਹੈ। ਕੀ ਤੁਸੀਂ ਜਾਣਦੇ ਹੋ ਕਿ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਕਰਨ ਲਈ ਹਰ ਮਹੀਨੇ ਕਿੰਨੇ ਰੁਪਏ ਖ਼ਰਚ ਹੁੰਦੇ ਨੇ? ਜੇਕਰ ਨਹੀਂ ਜਾਣਦੇ ਤਾਂ ਆਓ ਤੁਹਾਨੂੰ ਦੱਸੀਏ ਕਿ ਅੰਬਾਨੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ’ਤੇ ਖ਼ਰਚ ਹੁੰਦੇ ਨੇ ਕਿੰਨੇ ਰੁਪਏ?

ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ ਨੂੰ ਜੈੱਡ ਪਲੱਸ ਸੁਰੱਖਿਆ ਮਿਲੀ ਹੋਈ ਹੈ, ਜਿਸ ਦਾ ਮਹੀਨੇ ਦਾ ਖ਼ਰਚਾ 20 ਲੱਖ ਰੁਪਏ ਹੈ। ਇਹ ਖ਼ਰਚਾ ਮੁਕੇਸ਼ ਅੰਬਾਨੀ ਖ਼ੁਦ ਹੀ ਉਠਾਉਂਦੇ ਹਨ। ਜੈੱਡ ਪਲੱਸ ਸੁਰੱਖਿਆ ਹੋਣ ਕਾਰਨ ਮੁਕੇਸ਼ ਅੰਬਾਨੀ ਦੀ ਸੁਰੱਖਿਆ ਵਿਚ ਇਕ ਸਮੇਂ ’ਤੇ 55 ਸੁਰੱਖਿਆ ਕਰਮੀ ਤਾਇਨਾਤ ਹੁੰਦੇ ਹਨ, ਜਿਨ੍ਹਾਂ ਵਿਚ 10 ਐਨਐਸਜੀ ਅਤੇ ਐਸਪੀਜੀ ਕਮਾਂਡੋ ਦੇ ਨਾਲ ਹੋਰ ਪੁਲਿਸ ਕਰਮੀ ਸ਼ਾਮਲ ਹੁੰਦੇ ਹਨ। 

ਹੁਣ ਗੱਲ ਕਰਦੇ ਆਂ ਮੁਕੇਸ਼ ਅੰਬਾਨੀ ਵੱਲੋਂ ਵਰਤੀ ਜਾਂਦੀ ਹਾਈ ਸਕਿਓਰਟੀ ਕਾਰ ਦੀ। 
ਮੀਡੀਆ ਰਿਪੋਰਟਾਂ ਮੁਤਾਬਕ ਮੁਕੇਸ਼ ਅੰਬਾਨੀ ਦੇ ਕੋਲ 170 ਤੋਂ ਜ਼ਿਆਦਾ ਕਾਰਾਂ ਹਨ। ਇਹੀ ਨਹੀਂ, ਉਨ੍ਹਾਂ ਦੀ ਇਕ ਕਾਰ ਬੀਐਮਡਬਲਯੂ 760 ਐਲਆਈ ਤਾਂ ਪੂਰੀ ਤਰ੍ਹਾਂ ਬੁਲੇਟ ਪਰੂਫ ਐ, ਜੋ ਉਨ੍ਹਾਂ ਨੂੰ ਸਖ਼ਤ ਸੁਰੱਖਿਆ ਪ੍ਰਦਾਨ ਕਰਦੀ ਹੈ। ਇਹ ਕਾਰ ਲੈਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ, ਕਿਉਂਕਿ ਇਸ ਕਾਰ ਦੀ ਕੀਮਤ 8 ਕਰੋੜ 50 ਲੱਖ ਰੁਪਏ ਹੈ। ਇਸ ਕਾਰ ਵਿਚ ਲੈਪਟਾਪ, ਟੀਵੀ ਸਕਰੀਨ, ਕਾਨਫਰੰਸ ਸੈਂਟਰ ਵਰਗੀਆਂ ਕਈ ਸਹੂਲਤਾਂ ਮੌਜੂਦ ਹਨ। ਇਸ ਤੋਂ ਇਲਾਵਾ ਅੰਬਾਨੀ ਕੋਲ ਬੈਂਟਲੇ, ਰੋਲਸ ਰਾਇਸ ਵਰਗੀਆਂ ਕਈ ਲਗਜ਼ਰੀ ਅਤੇ ਮਹਿੰਗੀਆਂ ਗੱਡੀਆਂ ਵੀ ਮੌਜੂਦ ਹਨ। 

ਇਸੇ ਤਰ੍ਹਾਂ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਨੂੰ ਵੀ ਵਾਈ ਕੈਟਾਗਿਰੀ ਦੀ ਸੁਰੱਖਿਆ ਮਿਲੀ ਹੋਈ ਹੈ। ਨੀਤਾ ਦੀ ਸੁਰੱਖਿਆ ਵਿਚ ਹਥਿਆਰਾਂ ਨਾਲ ਲੈਸ ਸੀਆਰਪੀਐਫ ਦੇ 10 ਕਮਾਂਡੋ ਹਮੇਸ਼ਾ ਤਾਇਨਾਤ ਰਹਿੰਦੇ ਹਨ। ਨੀਤਾ ਅੰਬਾਨੀ ਦੇਸ਼ ਭਰ ਵਿਚ ਜਿੱਥੇ ਵੀ ਜਾਂਦੀ ਹੈ, ਇਹ ਸਕਿਓਰਟੀ ਗਾਰਡ ਉਨ੍ਹਾਂ ਦੀ ਹਿਫ਼ਾਜ਼ਤ ਕਰਦੇ ਹਨ।  ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਨੂੰ ਲੈ ਕੇ ਵੀ ਅੰਬਾਨੀ ਪਰਿਵਾਰ ਕਾਫ਼ੀ ਚਰਚਾ ਵਿਚ ਆਇਆ ਹੋਇਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਇਹ ਕਾਨੂੰਨ ਕਿਸਾਨਾਂ ਲਈ ਨਹੀਂ ਬਲਕਿ ਅੰਬਾਨੀ ਅਤੇ ਅਡਾਨੀ ਨੂੰ ਫਾਇਦਾ ਦੇਣ ਲਈ ਲਿਆਂਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਤਕ ਇਨ੍ਹਾਂ ਦੋਵੇਂ ਕਾਰੋਬਾਰੀਆਂ ਦੇ ਮੂੰਹੋਂ ਕਦੇ ਵੀ ਇਹ ਲਫਜ਼ ਨਹੀਂ ਨਿਕਲਿਆ ਕਿ ਇਹ ਕਾਨੂੰਨ ਵਾਕਈ ਕਿਸਾਨਾਂ ਲਈ , ਇਨ੍ਹਾਂ ਕਾਨੂੰਨਾਂ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ? 

ਹੁਣ ਗੱਲ ਕਰਦੇ ਹਾਂ ਮੁਕੇਸ਼ ਅੰਬਾਨੀ ਵੱਲੋਂ ਵਰਤੀ ਜਾਂਦੀ ਹਾਈ ਸਕਿਓਰਟੀ ਕਾਰ ਦੀ
ਮੀਡੀਆ ਰਿਪੋਰਟਾਂ ਮੁਤਾਬਕ ਮੁਕੇਸ਼ ਅੰਬਾਨੀ ਦੇ ਕੋਲ 170 ਤੋਂ ਜ਼ਿਆਦਾ ਕਾਰਾਂ ਹਨ। ਇਹੀ ਨਹੀਂ, ਉਨ੍ਹਾਂ ਦੀ ਇਕ ਕਾਰ ਬੀਐਮਡਬਲਯੂ 760 ਐਲਆਈ ਤਾਂ ਪੂਰੀ ਤਰ੍ਹਾਂ ਬੁਲੇਟ ਪਰੂਫ ਐ, ਜੋ ਉਨ੍ਹਾਂ ਨੂੰ ਸਖ਼ਤ ਸੁਰੱਖਿਆ ਪ੍ਰਦਾਨ ਕਰਦੀ ਹੈ। ਇਹ ਕਾਰ ਲੈਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ, ਕਿਉਂਕਿ ਇਸ ਕਾਰ ਦੀ ਕੀਮਤ 8 ਕਰੋੜ 50 ਲੱਖ ਰੁਪਏ ਹੈ। ਇਸ ਕਾਰ ਵਿਚ ਲੈਪਟਾਪ, ਟੀਵੀ ਸਕਰੀਨ, ਕਾਨਫਰੰਸ ਸੈਂਟਰ ਵਰਗੀਆਂ ਕਈ ਸਹੂਲਤਾਂ ਮੌਜੂਦ ਹਨ। ਇਸ ਤੋਂ ਇਲਾਵਾ ਅੰਬਾਨੀ ਕੋਲ ਬੈਂਟਲੇ, ਰੋਲਸ ਰਾਇਸ ਵਰਗੀਆਂ ਕਈ ਲਗਜ਼ਰੀ ਅਤੇ ਮਹਿੰਗੀਆਂ ਗੱਡੀਆਂ ਵੀ ਮੌਜੂਦ ਹਨ। 

ਇਸੇ ਤਰ੍ਹਾਂ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਨੂੰ ਵੀ ਵਾਈ ਕੈਟਾਗਿਰੀ ਦੀ ਸੁਰੱਖਿਆ ਮਿਲੀ ਹੋਈ ਹੈ। ਨੀਤਾ ਦੀ ਸੁਰੱਖਿਆ ਵਿਚ ਹਥਿਆਰਾਂ ਨਾਲ ਲੈਸ ਸੀਆਰਪੀਐਫ ਦੇ 10 ਕਮਾਂਡੋ ਹਮੇਸ਼ਾ ਤਾਇਨਾਤ ਰਹਿੰਦੇ ਨੇ। ਨੀਤਾ ਅੰਬਾਨੀ ਦੇਸ਼ ਭਰ ਵਿਚ ਜਿੱਥੇ ਵੀ ਜਾਂਦੀ ਹੈ, ਇਹ ਸਕਿਓਰਟੀ ਗਾਰਡ ਉਨ੍ਹਾਂ ਦੀ ਹਿਫ਼ਾਜ਼ਤ ਕਰਦੇ ਹਨ। ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਨੂੰ ਲੈ ਕੇ ਵੀ ਅੰਬਾਨੀ ਪਰਿਵਾਰ ਕਾਫ਼ੀ ਚਰਚਾ ਵਿਚ ਆਇਆ ਹੋਇਆ। ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਇਹ ਕਾਨੂੰਨ ਕਿਸਾਨਾਂ ਲਈ ਨਹੀਂ ਬਲਕਿ ਅੰਬਾਨੀ ਅਤੇ ਅਡਾਨੀ ਨੂੰ ਫਾਇਦਾ ਦੇਣ ਲਈ ਲਿਆਂਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਤਕ ਇਨ੍ਹਾਂ ਦੋਵੇਂ ਕਾਰੋਬਾਰੀਆਂ ਦੇ ਮੂੰਹੋਂ ਕਦੇ ਵੀ ਇਹ ਲਫਜ਼ ਨਹੀਂ ਨਿਕਲਿਆ ਕਿ ਇਹ ਕਾਨੂੰਨ ਵਾਕਈ ਕਿਸਾਨਾਂ ਲਈ ਹਨ, ਇਨ੍ਹਾਂ ਕਾਨੂੰਨਾਂ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ? 

ਇਸ ਤੋਂ ਇਲਾਵਾ ਅੰਬਾਨੀ ਪਰਿਵਾਰ ਨੂੰ ਇੰਨੀ ਜ਼ਿਆਦਾ ਸੁਰੱਖਿਆ ਦੇਣ ’ਤੇ ਬਹੁਤ ਸਾਰੇ ਲੋਕਾਂ ਵੱਲੋਂ ਸਵਾਲ ਵੀ ਉਠਾਏ ਜਾਂਦੇ ਹਨ। ਇੱਥੋਂ ਤਕ ਕਿ ਅੰਬਾਨੀ ਦੀ ਸੁਰੱਖਿਆ ਵਾਪਸ ਲੈਣ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਜਨਹਿੱਤ ਪਟੀਸ਼ਨ ਵੀ ਪਾਈ ਗਈ ਸੀ, ਜਿਸ ਨੂੰ ਅਦਾਲਤ ਵੱਲੋਂ ਖਾਰਜ ਕਰ ਦਿੱਤਾ ਗਿਆ ਸੀ।  ਤੁਹਾਨੂੰ ਇਹ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸਣਾ। ਹੋਰ ਜਾਣਕਾਰੀ ਅਤੇ ਅਪਡੇਟਸ ਲੈ ਕੇ ਫਿਰ ਹਾਜ਼ਰ ਹੋਵਾਂਗੇ, ਧੰਨਵਾਦ।