MRP ਤੋਂ ਜ਼ਿਆਦਾ ਵਸੂਲਣ ਵਾਲਿਆਂ ਦੀ ਇਸ ਨੰਬਰ 'ਤੇ ਕਰੋ ਸ਼ਿਕਾਇਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਅਧਿਕਤਮ ਛੋਟੇ ਮੁੱਲ (ਐਮਆਰਪੀ) ਤੋਂ ਜ਼ਿਆਦਾ ਦਾ ਸਾਮਾਨ ਵੇਚਣ ਵਾਲਿਆਂ 'ਤੇ ਸਰਕਾਰ ਹੋਰ ਸਖ਼ਤੀ ਕਰਨ ਦੀ ਤਿਆਰੀ 'ਚ ਹੈ। ਵਧਦੀਆਂ ਸ਼ਿਕਾਇਤਾਂ ਕਾਰਨ ਹਾਲ ਹੀ 'ਚ ਇਕ..

Shop

ਨਵੀਂ ਦਿੱਲੀ: ਅਧਿਕਤਮ ਛੋਟੇ ਮੁੱਲ (ਐਮਆਰਪੀ) ਤੋਂ ਜ਼ਿਆਦਾ ਦਾ ਸਾਮਾਨ ਵੇਚਣ ਵਾਲਿਆਂ 'ਤੇ ਸਰਕਾਰ ਹੋਰ ਸਖ਼ਤੀ ਕਰਨ ਦੀ ਤਿਆਰੀ 'ਚ ਹੈ। ਵਧਦੀਆਂ ਸ਼ਿਕਾਇਤਾਂ ਕਾਰਨ ਹਾਲ ਹੀ 'ਚ ਇਕ ਮੀਟਿੰਗ ਹੋਈ ਸੀ। ਇਸ 'ਚ ਅਜਿਹਾ ਕਰਨ ਵਾਲਿਆਂ 'ਤੇ ਹੋਰ ਜ਼ਿਆਦਾ ਜੁਰਮਾਨਾ ਲਗਾਉਣ ਅਤੇ ਸਜ਼ਾ ਦਾ ਸਮਾਂ ਵਧਾਉਣ 'ਤੇ ਵਿਚਾਰ ਕੀਤਾ ਗਿਆ ਹੈ।  ਜੇਕਰ ਖਪਤਕਾਰ ਮੰਤਰਾਲਾ ਨੇ ਪੇਸ਼ਕਸ਼ ਸਵੀਕਾਰ ਕਰ ਲਿਆ ਤਾਂ ਐਮਆਰਪੀ ਤੋਂ ਜ਼ਿਆਦਾ 'ਤੇ ਸਾਮਾਨ ਵੇਚਣ ਵਾਲਿਆਂ ਨੂੰ ਪੰਜ ਲੱਖ ਰੁਪਏ ਜੁਰਮਾਨਾ ਦੇਣਾ ਹੋਵੇਗਾ ਅਤੇ ਉਨ੍ਹਾਂ ਨੂੰ ਦੋ ਸਾਲ ਤਕ ਦੀ ਜੇਲ ਵੀ ਹੋ ਸਕਦੀ ਹੈ।

ਖ਼ਬਰਾਂ ਮੁਤਾਬਕ, ਖਪਤਕਾਰ ਮੰਤਰਾਲੇ ਕੋਲ ਹਰ ਰਾਜ ਤੋਂ ਦੁਕਾਨਦਾਰਾਂ ਵਿਰੁਧ ਅਜਿਹੀ ਸ਼ਿਕਾਇਤਾਂ ਆਉਦੀਆਂ ਹਨ। ਇਕ ਅਧਿਕਾਰੀ ਮੁਤਾਬਕ, 1 ਜੁਲਾਈ 2017 ਤੋਂ 22 ਮਾਰਚ 2018 ਤਕ 636 ਤੋਂ ਜ਼ਿਆਦਾ ਸ਼ਿਕਾਇਤਾਂ ਮਿਲ ਚੁਕੀਆਂ ਸਨ। ਅਜਿਹੇ 'ਚ ਮੰਤਰਾਲੇ ਨੇ ਨਿਯਮਾਂ 'ਚ ਹੋਰ ਸਖ਼ਤੀ ਕਰਨ ਦਾ ਵਿਚਾਰ ਕੀਤਾ ਹੈ। ਤਿਆਰ ਪੇਸ਼ਕਸ਼ ਨੂੰ ਪਾਸ ਕਰਾਉਣ ਲਈ ਲੀਗਲ ਮੈਟਰੋਲਾਜੀ ਐਕਟ ਦੀ ਧਾਰਾ 36 'ਚ ਸੋਧ ਕਰਨਾ ਹੋਵੇਗਾ।

ਪਹਿਲਾਂ ਤੋਂ ਲਾਗੂ ਹੈ ਜੁਰਮਾਨਾ ਅਤੇ ਸਜ਼ਾ 
ਐਮਆਰਪੀ ਤੋਂ ਜ਼ਿਆਦਾ ਦਾ ਸਾਮਾਨ ਵੇਚਣ ਵਾਲਿਆਂ ਨੂੰ ਫ਼ਿਲਹਾਲ ਅਧਿਕਤਮ ਇਕ ਲੱਖ ਰੁਪਏ ਜੁਰਮਾਨਾ ਦੇਣਾ ਹੁੰਦਾ ਹੈ। ਫ਼ਿਲਹਾਲ ਪਹਿਲੀ ਗ਼ਲਤੀ 'ਤੇ 25 ਹਜ਼ਾਰ ਰੁਪਏ ਦਾ ਜੁਰਮਾਨਾ ਹੈ, ਜੋ ਹੁਣ ਵਧਾ ਕੇ ਇਕ ਲੱਖ ਰੁਪਏ ਕੀਤਾ ਜਾਣ ਦੀ ਗੱਲ ਕੀਤੀ ਹੈ। ਦੂਜੀ ਗ਼ਲਤੀ 'ਤੇ ਹੁਣ 50 ਹਜ਼ਾਰ ਲਈ ਜਾਂਦੇ ਹਨ, ਜਿਸ ਨੂੰ ਵਧਾ ਕੇ 2.5 ਲੱਖ ਕੀਤੇ ਜਾਣ ਦੀ ਗੱਲ ਹੈ। ਤੀਜੀ ਗ਼ਲਤੀ 'ਤੇ ਹੁਣ 1 ਲੱਖ ਰੁਪਏ ਦਾ ਜੁਰਮਾਨਾ ਲਗਦਾ ਹੈ, ਜਿਸ ਨੂੰ ਵਧਾ ਕੇ 5 ਲੱਖ ਰੁਪਏ ਕਰਨ ਦਾ ਵਿਚਾਰ ਹੈ।

ਇਸ ਦੇ ਨਾਲ ਹੀ ਸਜ਼ਾ ਨੂੰ ਵੀ ਹੋਰ ਸਖ਼ਤ ਕੀਤਾ ਜਾ ਸਕਦਾ ਹੈ। ਫ਼ਿਲਹਾਲ ਇਕ ਸਾਲ ਦੀ ਸਜ਼ਾ ਦਾ ਨਿਯਮ ਹੈ।  ਪੇਸ਼ਕਸ਼ 'ਚ ਇਸ ਨੂੰ 1.5 ਸਾਲ ਤੋਂ 2 ਸਾਲ ਤਕ ਕਰਨ 'ਤੇ ਗੱਲ ਕੀਤੀ ਗਈ ਹੈ। ਮੰਤਰਾਲੇ ਨੂੰ ਸੱਭ ਤੋਂ ਜ਼ਿਆਦਾ ਸ਼ਿਕਾਇਤਾਂ ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਤੋਂ ਮਿਲਦੀਆਂ ਹਨ। ਦਿੱਲੀ, ਪੰਜਾਬ, ਹਰਿਆਣਾ, ਬਿਹਾਰ, ਪੱਛਮ ਬੰਗਾਲ, ਗੁਜਰਾਤ, ਤਾਮਿਲਨਾਡੁ, ਉੜੀਸਾ, ਝਾਰਖੰਡ ਤੋਂ ਵੀ ਅਜਿਹੇ ਮਾਮਲੇ ਸਾਹਮਣੇ ਆਏ ਹਨ।  

ਕਿਵੇਂ ਕਰ ਸਕਦੇ ਹੋ ਸ਼ਿਕਾਇਤ 
ਐਮਆਰਪੀ ਤੋਂ ਜ਼ਿਆਦਾ ਦਾ ਸਾਮਾਨ ਵੇਚਣ ਵਾਲਿਆਂ ਦੀ ਸ਼ਿਕਾਇਤ 1800-11-4000 (ਟੋਲ-ਫ਼ਰੀ) 'ਤੇ ਦਰਜ ਹੁੰਦੀ ਹੈ। + 918130009809 'ਤੇ ਐਸਐਮਐਸ ਕਰ ਕੇ ਵੀ ਅਜਿਹਾ ਕੀਤਾ ਜਾ ਸਕਦਾ ਹੈ। ਮੰਤਰਾਲੇ ਦੀ ਵੈੱਬਸਾਈਟ consumerhelpline.gov.in ਦੀ ਵੀ ਮਦਦ ਲਈ ਜਾ ਸਕਦੀ ਹੈ।