ਸੁਪਰੀਮ ਕੋਰਟ ਵਲੋਂ ਕੇਂਦਰ ਸਰਕਾਰ ਨੂੰ ਡੀਜ਼ਲ ਕੀਮਤਾਂ 'ਚ ਵਾਧੇ ਦੀ ਸਲਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਡੀਜ਼ਲ ਦੀ ਕੀਮਤ ਵਧਾਉਣ 'ਤੇ ਵਿਚਾਰ ਕਰਨ ਦੀ ਸਲਾਹ ਦਿਤੀ ਤਾਂ ਜੋ ਜ਼ਿਆਦਾ ਕੀਮਤ ਕਾਰਨ ਡੀਜ਼ਲ ਦੀ ਵਰਤੋਂ ਘਟਾਈ ਜਾ ਸਕੇ

Supreme Court

ਸੁਪਰੀਮ ਕੋਰਟ ਨੇ ਦੇਸ਼ ਵਿਚ ਡੀਜ਼ਲ ਦੀ ਕੀਮਤ ਵਧਾਉਣ ਲਈ ਕੇਂਦਰ ਸਰਕਾਰ ਨੂੰ ਇਕ ਵਿਸ਼ੇਸ਼ ਸਿਫਾਰਸ਼ ਕੀਤੀ ਹੈ। ਸੁਪਰੀਮ ਕੋਰਟ ਸਰਕਾਰ ਤੇ ਪ੍ਰਦੂਸ਼ਣ ਕੰਟਰੋਲ ਏਜੰਸੀਆਂ ਨੂੰ ਵਧ ਰਹੇ ਪ੍ਰਦੂਸ਼ਣ ਦੇ ਪੱਧਰ ਨੂੰ ਰੋਕਣ ਲਈ  ਲਗਾਤਾਰ ਨਿਰਦੇਸ਼ ਦਿੰਦੀ ਰਹਿੰਦੀ ਹੈ ਪਰ ਉਸ ਨੇ ਅੱਜ ਡੀਜ਼ਲ ਦੀ ਕੀਮਤ ਵਧਾਉਣ 'ਤੇ ਵਿਚਾਰ ਕਰਨ ਦੀ ਸਲਾਹ ਦਿਤੀ ਤਾਂ ਜੋ ਜ਼ਿਆਦਾ ਕੀਮਤ ਕਾਰਨ ਡੀਜ਼ਲ ਦੀ ਵਰਤੋਂ ਘਟਾਈ ਜਾ ਸਕੇ।

ਇਸ ਤੋਂ ਇਲਾਵਾ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਅਪ੍ਰੈਲ 2019 ਤੋਂ 13 ਮੈਟਰੋ ਸ਼ਹਿਰਾਂ ਵਿਚ ਬੀ.ਐਸ.-6 ਇੰਜਨ ਉਪਲਬਧ ਕਰਵਾਉਣ ਲਈ ਕਿਹਾ। ਦਿੱਲੀ ਸਬੰਧੀ ਕੋਰਟ ਪਹਿਲਾਂ ਹੀ ਇਸ ਸਾਲ ਇਕ ਅਪ੍ਰੈਲ ਤੋਂ ਇਹ ਇੰਜਨ ਉਪਲਬਧ ਕਰਵਾਉਣ ਲਈ ਕਹਿ ਚੁਕੀ ਹੈ।   (ਏਜੰਸੀ)