ਸਹਾਰਾ 'ਚ ਫਸਿਆ ਹੈ ਪੈਸਾ, ਵਾਪਸ ਲੈਣ ਲਈ ਇਥੇ ਕਰੋ ਅਪ‍ਲਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਸਹਾਰਾ ਗਰੁਪ ਦੀ ਦੋ ਕੰਪਨੀਆਂ 'ਚ ਜੇਕਰ ਕਿਸੇ ਦਾ ਪੈਸਾ ਫਸਿਆ ਹੈ ਤਾਂ ਉਸ ਨੂੰ ਵਾਪਸ ਕਰਨ ਲਈ ਸੇਬੀ..

Sahara SEBI

ਨਵੀਂ ਦਿੱਲ‍ੀ: ਸਹਾਰਾ ਗਰੁਪ ਦੀ ਦੋ ਕੰਪਨੀਆਂ 'ਚ ਜੇਕਰ ਕਿਸੇ ਦਾ ਪੈਸਾ ਫਸਿਆ ਹੈ ਤਾਂ ਉਸ ਨੂੰ ਵਾਪਸ ਕਰਨ ਲਈ ਸੇਬੀ ਨੇ ਫਿਰ ਤੋਂ ਪਹਿਲ ਸ਼ੁਰੂ ਕੀਤੀ ਹੈ। ਲੋਕ ਸੇਬੀ 'ਚ ਅਪਣੇ ਨਿਵੇਸ਼ ਦੇ ਦਸ‍ਤਾਵੇਜ਼ ਜਮ੍ਹਾਂ ਕਰਾ ਕੇ ਇਹ ਪੈਸਾ ਵਾਪਸ ਲੈ ਸਕਦੇ ਹਨ। ਇਹ ਦੋ ਕੰਪਨੀਆਂ ਹਨ ਸਹਾਰਾ ਇੰਡੀਆ ਰਿਅਲ ਐਸਟੇਟ ਕਾਰਪੋਰੇਸ਼ਨ ਲਿਮਟਿਡ (SIRECL)  ਅਤੇ ਸਹਾਰਾ ਹਾਊਸਿੰਗ ਇਨਵੈਸਟਮੈਂਟ ਕਾਰਪੋਰੇਸ਼ਨ ਲਿਮਟਿਡ (SHICL) ਹੈ।

ਇਹਨਾਂ ਕੰਪਨੀਆਂ ਨੇ ਕਰੀਬ 3 ਕਰੋਡ਼ ਨਿਵੇਸ਼ਕਾਂ ਤੋਂ 17400 ਕਰੋਡ਼ ਰੁਪਏ ਜਮ੍ਹਾਂ ਕਰਾਇਆ ਸੀ, ਜੋ ਹੁਣ ਫਸਿਆ ਹੋਇਆ ਹੈ। ਹੁਣ ਇਹ ਨਿਵੇਸ਼ ਵਿਆਜ ਦੇ ਨਾਲ ਕਰੀਬ 36 ਹਜ਼ਾਰ ਕਰੋਡ਼ ਰੁਪਏ ਹੋ ਚੁਕਿਆ ਹੈ। ਸੁਪਰੀਮ ਕੋਰਟ ਦੇ ਆਦੇਸ਼ 'ਤੇ ਸੇਬੀ ਇਸ ਮਾਮਲੇ 'ਚ ਮੁੱਖ ਭੂਮਿਕਾ ਨਿਭਾ ਰਿਹਾ ਹੈ ਅਤੇ ਪੈਸੇ ਵਾਪਸ ਕਰਾਉਣ 'ਚ ਇਸ ਦੀ ਮੁੱਖ ਭੂਮਿਕਾ ਹੈ। ਸਹਾਰਾ ਤੋਂ ਇਸ ਪੈਸਿਆਂ ਦੀ ਵਸੂਲੀ ਲਈ ਸੁਪਰੀਮ ਕੋਰਟ ਦੇ ਆਦੇਸ਼ 'ਤੇ ਐਂਬੇਅ ਵੈਲੀ ਨੂੰ ਵੇਚਣ ਦੀ ਪਰਿਕਿਰਿਆ ਚਲ ਰਹੀ ਹੈ।  

ਸੇਬੀ ਕੋਲ ਦਸ‍ਤਾਵੇਜ਼ ਜਮ੍ਹਾਂ ਕਰਾਉਣ ਦੀ ਅੰਤਮ ਤਰੀਕ 2 ਜੁਲਾਈ 
ਸੇਬੀ ਨੇ ਅਪਣੀ ਵੈੱਬਸਾਈਟ ਅਤੇ ਦੇਸ਼ ਦੇ ਮੁੱਖ ਅਖ਼ਬਾਰਾਂ 'ਚ ਇਸ ਸਬੰਧ 'ਚ ਇਸ਼ਤਿਹਾਰ ਦਿਤਾ ਹੈ। ਇਸ ਇਸ਼ਤਿਹਾਰ 'ਚ ਦੋਹਾਂ ਕੰਪਨੀਆਂ 'ਚ ਜਿਨ੍ਹਾਂ ਦਾ ਪੈਸਾ ਫਸਿਆ ਹੈ ਉਨ੍ਹਾਂ ਨੂੰ ਕਿਵੇਂ ਵਾਪਸ ਮਿਲ ਸਕਦਾ ਹੈ ਇਹ ਦਸਿਆ ਗਿਆ ਹੈ। ਸੇਬੀ ਨੇ ਇਸ ਦੇ ਲਈ ਇਕ ਫ਼ਾਰਮ ਜਾਰੀ ਕੀਤਾ ਹੈ, ਜਿਸ ਨੂੰ ਭਰ ਕੇ ਨਿਵੇਸ਼ਕਾਂ ਨੂੰ 2 ਜੁਲਾਈ 2018 ਤਕ ਸੇਬੀ ਕੋਲ ਜਮ੍ਹਾਂ ਕਰਾਉਣਾ ਹੈ। ਇਹ ਫ਼ਾਰਮ ਨਿਵੇਸ਼ਕ ਚਾਹੇ ਤਾਂ ਅਖ਼ਬਾਰ 'ਚ ਦਿਤੇ ਇਸ਼ਤਿਹਾਰ ਦਾ ਇਸ‍ਤੇਮਾਲ ਕਰ ਸਕਦਾ ਹੈ ਜਾਂ ਚਾਹੇ ਤਾਂ ਸੇਬੀ ਦੀ ਵੈੱਬਸਾਈਟ ਤੋਂ ਡਾਊਨਲੋਡ ਕਰ ਸਕਦਾ ਹੈ।  

ਇਸ ਫ਼ਾਰਮ ਦੇ ਨਾਲ ਨਿਵੇਸ਼ਕਾਂ ਨੂੰ ਬੌਂਡ ਦੀ ਅਸਲੀ ਕਾਪੀ ਭੇਜਣੀ ਹੋਵੇਗੀ। ਜੇਕਰ ਇਸ ਦੀ ਜਗ੍ਹਾ ਸਹਾਰਾ ਨੇ ਪਾਸਬੁਕ ਜਾਰੀ ਹੋਵੇ ਤਾਂ ਉਸ ਨੂੰ ਭੇਜਿਆ ਜਾ ਸਕਦਾ ਹੈ। ਬਿਨਾਂ ਇਹਨਾਂ ਦਸ‍ਤਾਵੇਜ਼ਾਂ ਦੇ ਸੇਬੀ ਆਵੇਦਨ 'ਤੇ ਵਿਚਾਰ ਨਹੀਂ ਕਰੇਗਾ। ਨਿਵੇਸ਼ਕ ਚਾਹੇ ਤਾਂ ਇਕ ਹੀ ਆਵੇਦਨ 'ਤੇ ਅਪਣੇ ਸਾਰੇ ਨਿਵੇਸ਼ ਦਾ ਰਿਫ਼ੰਡ ਮੰਗ ਸਕਦਾ ਹੈ। ਇਸ ਦੇ ਇਲਾਵਾ ਨਿਵੇਸ਼ਕ ਨੂੰ ਸਵੈ ਪ੍ਰਮਾਣਿਤ ਪਹਿਚਾਣ ਅਤੇ ਐਡਰਸ ਦਾ ਸਬੂਤ ਦੇਣਾ ਹੋਵੇਗਾ।  

ਪੈਸਾ ਆਨਲਾਈਨ ਮਿਲੇਗਾ ਵਾਪਸ
ਸੇਬੀ ਨੇ ਇਸ ਇਸ਼ਤਿਹਾਰ 'ਚ ਦਸਿਆ ਹੈ ਕਿ ਨਿਵੇਸ਼ਕਾਂ ਨੂੰ ਪੈਸਾ ਆਨਲਾਈਨ ਵਾਪਸ ਕੀਤਾ ਜਾਵੇਗਾ। ਇਸਲਈ ਉਨਹਾਂ ਨੂੰ ਅਪਣੇ ਬੈਂਕ ਦੀ ਡਿਟੇਲ ਵੀ ਦੇਣੀ ਹੋਵੇਗੀ। ਇਸ ਦੇ ਲਈ ਨਿਵੇਸ਼ਕਾਂ ਨੂੰ ਅਪਣੀ ਪਾਸਬੁਕ ਦੇ ਪਹਿਲੇ ਪੇਜ਼ ਦੀ ਫ਼ੋਟੋ ਕਾਪੀ ਅਤੇ ਕੈਂਸਲ ਚੈੱਕ ਵੀ ਦੇਣਾ ਹੋਵੇਗਾ। ਇਹ ਦੋਹੇਂ ਦਸ‍ਤਾਵੇਜ਼ ਸ‍ਵੈ ਪ੍ਰਮਾਣਿਤ ਹੋਣੇ ਚਾਹੀਦੇ ਹਨ।