Onion Export News: ਕੇਂਦਰ ਨੇ ਛੇ ਦੇਸ਼ਾਂ ਲਈ 99,150 ਟਨ ਪਿਆਜ਼ ਬਰਾਮਦ ਦੀ ਦਿਤੀ ਇਜਾਜ਼ਤ

ਏਜੰਸੀ

ਖ਼ਬਰਾਂ, ਵਪਾਰ

ਸਰਕਾਰ ਨੇ 8 ਦਸੰਬਰ 2023 ਨੂੰ ਪਿਆਜ਼ ਦੇ ਨਿਰਯਾਤ 'ਤੇ ਪਾਬੰਦੀ ਲਗਾ ਦਿਤੀ ਸੀ।

Centre allows export of 99,150 tonnes of onion to six countries

Onion Export News: ਕੇਂਦਰ ਸਰਕਾਰ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਉਸ ਨੇ ਬਰਾਮਦ 'ਤੇ ਪਾਬੰਦੀ ਦੇ ਬਾਵਜੂਦ 6 ਦੇਸ਼ਾਂ ਨੂੰ 99,150 ਟਨ ਪਿਆਜ਼ ਭੇਜਣ ਦੀ ਇਜਾਜ਼ਤ ਦੇ ਦਿਤੀ ਹੈ। ਕੇਂਦਰ ਨੇ ਪੱਛਮੀ ਏਸ਼ੀਆ ਅਤੇ ਕੁੱਝ ਯੂਰਪੀ ਦੇਸ਼ਾਂ ਦੇ ਨਿਰਯਾਤ ਬਾਜ਼ਾਰਾਂ ਲਈ 2,000 ਟਨ ਵਿਸ਼ੇਸ਼ ਤੌਰ 'ਤੇ ਉਗਾਏ ਗਏ ਚਿੱਟੇ ਪਿਆਜ਼ ਦੇ ਨਿਰਯਾਤ ਦੀ ਵੀ ਇਜਾਜ਼ਤ ਦਿਤੀ ਹੈ।

ਸਰਕਾਰ ਨੇ 8 ਦਸੰਬਰ 2023 ਨੂੰ ਪਿਆਜ਼ ਦੇ ਨਿਰਯਾਤ 'ਤੇ ਪਾਬੰਦੀ ਲਗਾ ਦਿਤੀ ਸੀ। ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਨੇ ਇਕ ਅਧਿਕਾਰਤ ਬਿਆਨ ਵਿਚ ਕਿਹਾ, "ਸਰਕਾਰ ਨੇ ਛੇ ਦੇਸ਼ਾਂ - ਬੰਗਲਾਦੇਸ਼, ਯੂਏਈ, ਭੂਟਾਨ, ਬਹਿਰੀਨ, ਮਾਰੀਸ਼ਸ ਅਤੇ ਸ਼੍ਰੀਲੰਕਾ ਨੂੰ 99,150 ਟਨ ਪਿਆਜ਼ ਦੇ ਨਿਰਯਾਤ ਦੀ ਆਗਿਆ ਦਿੱਤੀ ਹੈ।"

ਨਿਰਯਾਤ ਪਾਬੰਦੀ ਲੋੜੀਂਦੀ ਘਰੇਲੂ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਲਗਾਈ ਗਈ ਹੈ ਕਿਉਂਕਿ ਪਿਛਲੇ ਸਾਲ ਦੇ ਮੁਕਾਬਲੇ 2023-24 ਵਿਚ ਸਾਉਣੀ ਅਤੇ ਹਾੜੀ ਦਾ ਉਤਪਾਦਨ ਘੱਟ ਰਹਿਣ ਦਾ ਅਨੁਮਾਨ ਹੈ। ਨੈਸ਼ਨਲ ਕੋਆਪਰੇਟਿਵ ਐਕਸਪੋਰਟ ਲਿਮਿਟੇਡ (ਐਨਸੀਈਐਲ), ਏਜੰਸੀ ਜੋ ਇਨ੍ਹਾਂ ਦੇਸ਼ਾਂ ਨੂੰ ਪਿਆਜ਼ ਨਿਰਯਾਤ ਕਰਦੀ ਹੈ, ਨੇ ਈ-ਪਲੇਟਫਾਰਮ ਰਾਹੀਂ ਨਿਰਯਾਤ ਲਈ ਘਰੇਲੂ ਪਿਆਜ਼ ਦੀ ਖਰੀਦ ਕੀਤੀ ਹੈ।

(For more Punjabi news apart from Centre allows export of 99,150 tonnes of onion to six countries, stay tuned to Rozana Spokesman)