Petrol Diesel Price Today: ਸ਼ਨੀਵਾਰ ਨੂੰ ਕਿੱਥੇ ਸਸਤਾ ਹੋਇਆ ਪੈਟਰੋਲ -ਡੀਜ਼ਲ? ਜਾਣੋ ਤੇਲ ਦੇ ਨਵੇਂ ਰੇਟ

ਏਜੰਸੀ

ਖ਼ਬਰਾਂ, ਵਪਾਰ

ਮਹਾਨਗਰਾਂ 'ਚ ਪੈਟਰੋਲ ਦੀ ਕੀਮਤ ਪ੍ਰਤੀ ਲੀਟਰ?

Petrol-Diesel Price

Petrol Diesel Price Today : ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਲੋਕਾਂ ਦੀ ਜੇਬ 'ਤੇ ਭਾਰ ਘੱਟ ਕਰਨ ਦੀ ਕੋਸ਼ਿਸ਼ 'ਚ ਕੇਂਦਰ ਸਰਕਾਰ ਵੱਲੋਂ ਐਲਪੀਜੀ ਸਿਲੰਡਰ ਦੀ ਕੀਮਤ ਘੱਟ ਕਰਨ ਦੇ ਬਾਅਦ ਹੁਣ ਤੇਲ ਦੀ ਕੀਮਤ 'ਤੇ ਵੀ ਕਟੌਤੀ ਕੀਤੀ ਗਈ ਹੈ। ਹਾਲਾਂਕਿ, ਰਾਸ਼ਟਰੀ ਪੱਧਰ 'ਤੇ ਪੈਟਰੋਲ-ਡੀਜ਼ਲ ਦੀ ਕੀਮਤ ਵਿੱਚ ਕੋਈ ਵੱਡਾ ਬਦਲਾਅ ਦੇਖਣ ਨੂੰ ਨਹੀਂ ਮਿਲਿਆ ਹੈ। ਉਥੇ ਹੀ ਵੱਖ-ਵੱਖ ਰਾਜਾਂ ਅਤੇ ਸ਼ਹਿਰਾਂ 'ਚ ਈਂਧਨ ਦੀਆਂ ਕੀਮਤਾਂ 'ਚ ਕੁਝ ਪੈਸੇ ਦੀ ਕਮੀ ਆਈ ਹੈ।

ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕੱਚੇ ਤੇਲ ਦੀਆਂ ਅੰਤਰਰਾਸ਼ਟਰੀ ਕੀਮਤਾਂ ਦੇ ਹਿਸਾਬ ਨਾਲ ਤੈਅ ਕੀਤੀਆਂ ਜਾਂਦੀਆਂ ਹਨ। ਅੱਜ ਯਾਨੀ ਸ਼ਨੀਵਾਰ 27 ਅਪ੍ਰੈਲ ਨੂੰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਜਾਰੀ ਕਰ ਦਿੱਤੀ ਗਈ ਹੈ, ਆਓ ਜਾਣਦੇ ਹਾਂ ਤੁਹਾਡੇ ਸ਼ਹਿਰ ਵਿੱਚ ਤੇਲ ਦੀ ਨਵੀਂ ਕੀਮਤ ਕੀ ਹੈ?

ਮਹਾਨਗਰਾਂ 'ਚ ਪੈਟਰੋਲ ਦੀ ਕੀਮਤ ਪ੍ਰਤੀ ਲੀਟਰ?


ਦਿੱਲੀ 'ਚ ਪੈਟਰੋਲ ਦੀ ਕੀਮਤ 94.72 ਰੁਪਏ ਪ੍ਰਤੀ ਲੀਟਰ ਹੈ।

ਮੁੰਬਈ 'ਚ ਪੈਟਰੋਲ ਦੀ ਕੀਮਤ 104.21 ਰੁਪਏ ਪ੍ਰਤੀ ਲੀਟਰ ਹੈ।
ਕੋਲਕਾਤਾ 'ਚ ਪੈਟਰੋਲ ਦੀ ਕੀਮਤ 103.94 ਰੁਪਏ ਪ੍ਰਤੀ ਲੀਟਰ ਹੈ।

ਚੇਨਈ ਵਿੱਚ ਪੈਟਰੋਲ ਦੀ ਕੀਮਤ 100.75 ਰੁਪਏ ਪ੍ਰਤੀ ਲੀਟਰ ਹੈ।

ਮਹਾਨਗਰਾਂ 'ਚ ਡੀਜ਼ਲ ਦੀ ਕੀਮਤ ਪ੍ਰਤੀ ਲੀਟਰ?

ਦਿੱਲੀ ਵਿੱਚ ਡੀਜ਼ਲ ਦੀ ਕੀਮਤ 87.62 ਰੁਪਏ ਪ੍ਰਤੀ ਲੀਟਰ ਹੈ।

ਮੁੰਬਈ 'ਚ ਡੀਜ਼ਲ ਦੀ ਕੀਮਤ 92.15 ਰੁਪਏ ਪ੍ਰਤੀ ਲੀਟਰ ਹੈ।

ਕੋਲਕਾਤਾ 'ਚ ਡੀਜ਼ਲ ਦੀ ਕੀਮਤ 90.76 ਰੁਪਏ ਪ੍ਰਤੀ ਲੀਟਰ ਹੈ।

ਚੇਨਈ ਵਿੱਚ ਡੀਜ਼ਲ ਦੀ ਕੀਮਤ 92.34 ਰੁਪਏ ਪ੍ਰਤੀ ਲੀਟਰ ਹੈ।

ਤੁਹਾਡੇ ਸ਼ਹਿਰ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ?

ਨੋਇਡਾ 'ਚ ਪੈਟਰੋਲ 94.72 ਰੁਪਏ ਅਤੇ ਡੀਜ਼ਲ 87.83 ਰੁਪਏ ,ਪਟਨਾ 'ਚ ਪੈਟਰੋਲ 106.06 ਰੁਪਏ ਅਤੇ ਡੀਜ਼ਲ 92.87 ਰੁਪਏ ,

ਜੈਪੁਰ 'ਚ ਪੈਟਰੋਲ 104.85 ਰੁਪਏ ਅਤੇ ਡੀਜ਼ਲ 90.32 ਰੁਪਏ ,ਚੰਡੀਗੜ੍ਹ 'ਚ ਪੈਟਰੋਲ 94.64 ਰੁਪਏ ਅਤੇ ਡੀਜ਼ਲ 82.40 ਰੁਪਏ ਹੈ। 

 ਐਸਐਮਐਸ ਜ਼ਰੀਏ ਇੰਝ ਚੈੱਕ ਕਰੋ ਪੈਟਰੋਲ ਅਤੇ ਡੀਜ਼ਲ ਦੀ ਕੀਮਤ

9222201122 'ਤੇ RSP ਅਤੇ ਸਿਟੀ ਕੋਡ ਟਾਈਪ ਕਰਕੇ ਇੰਡੀਅਨ ਆਇਲ ਨੂੰ ਸੁਨੇਹਾ ਭੇਜੋ। ਇਸ ਤਰ੍ਹਾਂ ਦਾ ਸੁਨੇਹਾ ਭਾਰਤ ਪੈਟਰੋਲੀਅਮ ਦੇ ਨੰਬਰ 9223112222 'ਤੇ ਭੇਜ ਸਕਦੇ ਹੋ। ਹਿੰਦੁਸਤਾਨ ਪੈਟਰੋਲੀਅਮ ਦੇ 9222201122 'ਤੇ HP ਅਤੇ ਸਿਟੀ ਪਿਨ ਕੋਡ ਨੂੰ SMS ਕਰੋ।