SBI ਗਾਹਕਾਂ ਲਈ ਜ਼ਰੂਰੀ ਖ਼ਬਰ: ATM ਤੋਂ ਪੈਸੇ ਕਢਵਾਉਣ ਦੇ ਨਿਯਮਾਂ ਵਿਚ ਹੋਇਆ ਬਦਲਾਅ
ਹੁਣ ਸਟੇਟ ਬੈਂਕ ਆਫ਼ ਇੰਡੀਆ ਦੇ ਏਟੀਐਮ ਤੋਂ ਨਕਦੀ ਕਢਵਾਉਣ ਲਈ ਓਟੀਪੀ ਸੇਵਾ ਸ਼ੁਰੂ ਕੀਤੀ ਗਈ ਹੈ।
ਨਵੀਂ ਦਿੱਲੀ: ਭਾਰਤੀ ਸਟੇਟ ਬੈਂਕ ਨੇ ਏਟੀਐਮ ਤੋਂ ਪੈਸੇ ਕਢਵਾਉਣ ਦੇ ਨਿਯਮਾਂ ਵਿਚ ਬਦਲਾਅ ਕੀਤਾ ਹੈ। ਹੁਣ ਸਟੇਟ ਬੈਂਕ ਆਫ਼ ਇੰਡੀਆ ਦੇ ਏਟੀਐਮ ਤੋਂ ਨਕਦੀ ਕਢਵਾਉਣ ਲਈ ਓਟੀਪੀ ਸੇਵਾ ਸ਼ੁਰੂ ਕੀਤੀ ਗਈ ਹੈ। ਬੈਂਕ ਨੇ ਆਪਣੇ ਗਾਹਕਾਂ ਨੂੰ ਧੋਖਾਧੜੀ ਤੋਂ ਬਚਾਉਣ ਲਈ ਇਹ ਵੱਡਾ ਬਦਲਾਅ ਕੀਤਾ ਹੈ। ਜਲਦ ਹੀ ਇਹ ਨਵਾਂ ਨਿਯਮ SBI ਦੇ ਸਾਰੇ ATM 'ਤੇ ਲਾਗੂ ਹੋਵੇਗਾ। ਇਹ ਨਿਯਮ ਅਣਅਧਿਕਾਰਤ ਲੈਣ-ਦੇਣ ਦੇ ਵਿਰੁੱਧ ਇਕ ਵਾਧੂ ਸੁਰੱਖਿਆ ਵਜੋਂ ਕੰਮ ਕਰੇਗਾ।
SBI
ਸਟੇਟ ਬੈਂਕ ਆਫ ਇੰਡੀਆ ਅਨੁਸਾਰ ਗਾਹਕਾਂ ਨੂੰ ਏਟੀਐਮ ਤੋਂ ਨਕਦੀ ਕਢਵਾਉਣ ਸਮੇਂ ਓਟੀਪੀ ਸਾਂਝਾ ਕਰਨਾ ਹੋਵੇਗਾ, ਜਿਸ ਨਾਲ ਇਹ ਯਕੀਨੀ ਹੋਵੇਗਾ ਕਿ ਏਟੀਐਮ ਉਪਭੋਗਤਾ ਸਹੀ ਉਪਭੋਗਤਾ ਹੈ। OTP ਇਕ ਸਿਸਟਮ ਜਨਰੇਟਰ 4 ਅੰਕਾਂ ਦਾ ਨੰਬਰ ਹੈ ਜੋ ਬੈਂਕ ਗਾਹਕ ਦੇ ਰਜਿਸਟਰਡ ਮੋਬਾਈਲ ਨੰਬਰ 'ਤੇ ਭੇਜਿਆ ਜਾਵੇਗਾ। OTP ਨਕਦ ਨਿਕਾਸੀ ਨੂੰ ਪ੍ਰਮਾਣਿਤ ਕਰੇਗਾ ਅਤੇ ਸਿਰਫ਼ ਇਕ ਲੈਣ-ਦੇਣ ਲਈ ਵੈਧ ਹੋਵੇਗਾ।
Tweet
ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ, ਭਾਰਤੀ ਸਟੇਟ ਬੈਂਕ ਨੇ 1 ਜਨਵਰੀ 2020 ਤੋਂ OTP ਅਧਾਰਤ ਨਕਦ ਨਿਕਾਸੀ ਸੇਵਾਵਾਂ ਸ਼ੁਰੂ ਕੀਤੀਆਂ ਹਨ। ਸਟੇਟ ਬੈਂਕ ਆਫ਼ ਇੰਡੀਆ ਸਮੇਂ-ਸਮੇਂ 'ਤੇ ਸੋਸ਼ਲ ਮੀਡੀਆ ਅਤੇ ਹੋਰ ਪਲੇਟਫਾਰਮਾਂ ਰਾਹੀਂ ਏਟੀਐਮ ਧੋਖਾਧੜੀ ਬਾਰੇ ਜਾਗਰੂਕਤਾ ਪੈਦਾ ਕਰਦਾ ਰਿਹਾ ਹੈ। ਬੈਂਕ ਦਾ ਮਕਸਦ ਲੋਕਾਂ ਦੇ ਪੈਸੇ ਨੂੰ ਸੁਰੱਖਿਅਤ ਰੱਖਣਾ ਹੈ। ਦੱਸ ਦੇਈਏ ਕਿ ATM ਤੋਂ ਨਕਦੀ ਕਢਵਾਉਣ ਵੇਲੇ ਤੁਹਾਨੂੰ 10000 ਰੁਪਏ ਜਾਂ ਇਸ ਤੋਂ ਵੱਧ ਦੇ ਲੈਣ-ਦੇਣ ਲਈ ਹੀ OTP ਦੀ ਲੋੜ ਹੋਵੇਗੀ। 10000 ਰੁਪਏ ਤੋਂ ਘੱਟ ਲੈਣ-ਦੇਣ ਲਈ ਇਸ ਦੀ ਲੋੜ ਨਹੀਂ ਪਵੇਗੀ।
SBI
OTP ਰਾਹੀਂ ਪੈਸੇ ਕਢਵਾਉਣ ਦਾ ਸਹੀ ਤਰੀਕਾ
-ਸਭ ਤੋਂ ਪਹਿਲਾਂ ਤੁਹਾਡੇ ਕੋਲ ਆਪਣਾ ਮੋਬਾਈਲ ਅਤੇ ਡੈਬਿਟ ਕਾਰਡ ਹੋਣਾ ਚਾਹੀਦਾ ਹੈ।
- ਰਕਮ ਦੇ ਨਾਲ ਆਪਣਾ ਡੈਬਿਟ ਕਾਰਡ ਅਤੇ ATM PIN ਦਰਜ ਕਰੋ
-ਇਸ ਨਵੇਂ ਸਿਸਟਮ ਵਿਚ ਤੁਹਾਨੂੰ OTP ਲਈ ਕਿਹਾ ਜਾਵੇਗਾ
-ਤੁਹਾਡੇ ਰਜਿਸਟਰਡ ਮੋਬਾਈਲ ਨੰਬਰ 'ਤੇ SMS ਰਾਹੀਂ OTP ਭੇਜਿਆ ਜਾਵੇਗਾ
-ATM ਸਕ੍ਰੀਨ 'ਤੇ ਆਪਣੇ ਫ਼ੋਨ 'ਤੇ ਪ੍ਰਾਪਤ ਹੋਇਆ OTP ਦਰਜ ਕਰੋ
-ਵੈਧ OTP ਦਾਖਲ ਕਰਨ ਤੋਂ ਬਾਅਦ ਟ੍ਰਾਂਜੈਕਸ਼ਨ ਪੂਰਾ ਹੋ ਜਾਵੇਗਾ